ਪੜਚੋਲ ਕਰੋ

Microsoft Server Down: ਮਾਈਕ੍ਰੋਸਾਫਟ ਦੇ ਸਰਵਰ 'ਚ ਖਰਾਬੀ ਦੇ ਚੱਲਦੇ ਦੁਨੀਆ 'ਚ ਹੜਕੰਪ, ਰੇਲਵੇ-ਫਲਾਈਟਾਂ ਤੋਂ ਲੈ ਕੇ ਇਹ ਸੇਵਾਵਾਂ ਹੋਈਆਂ ਪ੍ਰਭਾਵਿਤ

Microsoft Server: ਮਾਈਕ੍ਰੋਸਾਫਟ ਦੇ ਸਰਵਰ 'ਚ ਗੜਬੜੀ ਕਾਰਨ ਪੂਰੀ ਦੁਨੀਆ ਇਕ ਵੱਡੇ ਤਕਨੀਕੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦਿੱਲੀ ਅਤੇ ਮੁੰਬਈ ਸਮੇਤ ਵਿਦੇਸ਼ਾਂ ਦੀ ਹਵਾਈ ਸੇਵਾ ਵੀ ਪ੍ਰਭਾਵਿਤ ਹੋਈ ਹੈ।

Microsoft Server Down: ਮਾਈਕ੍ਰੋਸਾਫਟ ਦੇ ਸਰਵਰ 'ਚ ਗੜਬੜੀ ਕਾਰਨ ਪੂਰੀ ਦੁਨੀਆ ਇਕ ਵੱਡੇ ਤਕਨੀਕੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦਿੱਲੀ ਅਤੇ ਮੁੰਬਈ ਸਮੇਤ ਵਿਦੇਸ਼ਾਂ ਦੀ ਹਵਾਈ ਸੇਵਾ ਵੀ ਪ੍ਰਭਾਵਿਤ ਹੋਈ ਹੈ। ਇਹ ਸਮੱਸਿਆ ਪਹਿਲਾਂ ਅਮਰੀਕਾ ਦੀ ਫਰੰਟੀਅਰ ਏਅਰਲਾਈਨਜ਼ ਨਾਲ ਹੋਈ ਅਤੇ ਹੌਲੀ-ਹੌਲੀ ਇਹ ਪੂਰੀ ਦੁਨੀਆ ਵਿੱਚ ਫੈਲ ਗਈ।

ਦੁਨੀਆ ਨੂੰ ਫੇਸ ਕਰਨਾ ਪੈ ਰਿਹਾ ਹੈ ਆਈ.ਟੀ. ਸੰਕਟ

ਤਾਜ਼ਾ ਜਾਣਕਾਰੀ ਮੁਤਾਬਕ ਮਾਈਕ੍ਰੋਸਾਫਟ ਨਾਲ ਜੁੜੀ ਸਾਈਬਰ ਸਕਿਓਰਿਟੀ ਫਰਮ ਕਲਾਊਡ ਸਟ੍ਰਾਈਕ ਨੇ ਆਪਣੀ ਗਲਤੀ ਮੰਨ ਲਈ ਹੈ, ਜਿਸ ਦਾ ਕਹਿਣਾ ਹੈ ਕਿ ਕਲਾਊਡ ਸਟ੍ਰਾਈਕ ਨੂੰ ਐਂਟੀ-ਵਾਇਰਸ ਨੂੰ ਅਪਡੇਟ ਕਰਨਾ ਸੀ, ਜੋ ਕੰਪਨੀ ਸਮੇਂ ਸਿਰ ਨਹੀਂ ਕਰ ਸਕੀ, ਜਿਸ ਕਾਰਨ ਦੁਨੀਆ ਨੂੰ ਇਸ ਆਈ.ਟੀ. ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਾਈਕ੍ਰੋਸਾਫਟ ਨੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ

ਮਾਈਕ੍ਰੋਸਾਫਟ ਨੇ ਇਸ ਪੂਰੇ ਸੰਕਟ ਨੂੰ ਲੈ ਕੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ, "ਸਾਡੇ ਮਾਹਿਰ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਜਲਦੀ ਹੀ ਹੋਰ ਅਪਡੇਟ ਪ੍ਰਦਾਨ ਕਰਨਗੇ।" ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਦੀ Azure Cloud ਅਤੇ Microsoft 365 ਸਰਵਿਸਿਜ਼ 'ਚ ਸਮੱਸਿਆ ਆਈ ਹੈ।

ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ

ਦਿੱਲੀ ਏਅਰਪੋਰਟ ਨੇ ਵੀ ਸਰਵਰ ਖਰਾਬ ਹੋਣ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਏਅਰਪੋਰਟ ਪ੍ਰਸ਼ਾਸਨ ਨੇ ਕਿਹਾ ਹੈ ਕਿ ਗਲੋਬਲ ਆਈਟੀ ਸੰਕਟ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਅਪਡੇਟ ਫਲਾਈਟ ਦੀ ਜਾਣਕਾਰੀ ਲਈ ਏਅਰਲਾਈਨ ਜਾਂ ਗਰਾਊਂਡ ਹੈਲਪ ਡੈਸਕ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਹੈ।

ਕਿਹੜੀਆਂ ਸੇਵਾਵਾਂ ਅਤੇ ਕਿਹੜੇ ਦੇਸ਼ ਪ੍ਰਭਾਵਿਤ ਹੋਏ

ਕਈ ਦੇਸ਼ਾਂ ਵਿੱਚ ਏਅਰਲਾਈਨਾਂ, ਹਸਪਤਾਲ, ਸਟਾਕ ਐਕਸਚੇਂਜ, ਰੇਲ ਸੇਵਾਵਾਂ, ਪ੍ਰਸਾਰਣ ਸੇਵਾਵਾਂ ਆਦਿ ਸਮੇਤ ਕਈ ਤਰ੍ਹਾਂ ਦੀਆਂ ਐਮਰਜੈਂਸੀ ਸੇਵਾਵਾਂ ਜੋ ਆਨਲਾਈਨ ਮਾਧਿਅਮ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਪ੍ਰਭਾਵਿਤ ਹੋਈਆਂ ਹਨ। ਸਿਡਨੀ, ਨੀਦਰਲੈਂਡ, ਦੁਬਈ, ਬਰਲਿਨ ਸਮੇਤ ਕਈ ਥਾਵਾਂ 'ਤੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸਾਰੇ ਵੱਡੇ ਸ਼ਹਿਰਾਂ ਦੇ ਹਵਾਈ ਅੱਡਿਆਂ 'ਤੇ ਸੈਂਕੜੇ ਯਾਤਰੀ ਮੌਜੂਦ ਹਨ ਅਤੇ ਉਨ੍ਹਾਂ ਨੂੰ ਉਡਾਣ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਰਹੀ। ਇਸ ਆਈਟੀ ਸੰਕਟ ਕਾਰਨ ਟਿਕਟਾਂ ਦੀ ਬੁਕਿੰਗ ਅਤੇ ਚੈਕਿੰਗ ਨਹੀਂ ਹੋ ਰਹੀ ਹੈ।

ਲਾਈਵ ਟੈਲੀਕਾਸਟ ਬੰਦ ਹੋ ਗਿਆ

ਆਸਟ੍ਰੇਲੀਆ ਸਰਕਾਰ ਨੇ ਬੁਲਾਈ ਐਮਰਜੈਂਸੀ ਮੀਟਿੰਗ, ਆਸਟ੍ਰੇਲੀਆ ਦੇ ABC ਨਿਊਜ਼ ਦਾ ਪ੍ਰਸਾਰਣ ਪ੍ਰਭਾਵਿਤ ਹੋਇਆ ਹੈ। ਸਕਾਈ ਨਿਊਜ਼ ਦਾ ਲਾਈਵ ਟੈਲੀਕਾਸਟ ਬ੍ਰਿਟੇਨ ਵਿੱਚ ਬੰਦ ਹੋ ਗਿਆ ਹੈ। ਲੰਡਨ ਸਟਾਕ ਐਕਸਚੇਂਜ ਅਤੇ ਸੈਂਟਰਲ ਬੈਂਕ ਆਫ ਇਜ਼ਰਾਈਲ ਵੀ ਪ੍ਰਭਾਵਿਤ ਹੋਏ ਹਨ। ਮਾਈਕ੍ਰੋਸਾਫਟ ਦੇ ਸਰਵਰ 'ਚ ਆਈ ਖਰਾਬੀ ਦਾ ਅਸਰ ਬ੍ਰਿਟਿਸ਼ ਰੇਲਵੇ ਅਤੇ ਯੂਕੇ ਦੀਆਂ ਰੇਲ ਸੇਵਾਵਾਂ 'ਤੇ ਵੀ ਦੇਖਣ ਨੂੰ ਮਿਲਿਆ ਹੈ। ਪੈਰਾਗੁਏ ਹਵਾਈ ਅੱਡੇ 'ਤੇ ਹਵਾਈ ਸੇਵਾ ਵੀ ਪ੍ਰਭਾਵਿਤ ਹੋਈ ਹੈ। ਸਿੰਗਾਪੁਰ ਹਵਾਈ ਅੱਡੇ 'ਤੇ ਮੈਨੂਅਲ ਚੈੱਕ-ਇਨ ਅਤੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਭਾਰਤ ਵਿੱਚ ਹਵਾਈ ਸੇਵਾਵਾਂ 'ਤੇ ਪ੍ਰਭਾਵ

ਭਾਰਤ ਦੀ ਗੱਲ ਕਰੀਏ ਤਾਂ ਦਿੱਲੀ, ਮੁੰਬਈ, ਹੈਦਰਾਬਾਦ ਸਮੇਤ ਕਈ ਸ਼ਹਿਰਾਂ 'ਚ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ, ਜਦਕਿ ਹੁਣ ਦਿੱਲੀ ਅਤੇ ਹੈਦਰਾਬਾਦ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਮੈਨੂਅਲ ਟਿਕਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਮੁੰਬਈ ਤੋਂ ਭੋਪਾਲ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ, ਦਿੱਲੀ ਅਤੇ ਹੈਦਰਾਬਾਦ ਵਾਂਗ ਭੋਪਾਲ ਹਵਾਈ ਅੱਡੇ 'ਤੇ ਮੈਨੂਅਲ ਚੈੱਕ-ਇਨ ਅਤੇ ਬੁਕਿੰਗ ਸੇਵਾ ਸ਼ੁਰੂ ਕੀਤੀ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Advertisement
ABP Premium

ਵੀਡੀਓਜ਼

Star Kids ਤੇ ਕੰਗਨਾ ਦਾ Shocking ਦਾ Reactionਕੰਗਨਾ ਰਣੌਤ ਲਈ ਆਈ ਵੱਡੀ ਖੁਸ਼ਖਬਰੀਬੱਬੂ ਮਾਨ ਦੀ ਫ਼ਿਲਮ ਸੁੱਚਾ ਸੂਰਮਾ ਨੇ ਆਹ ਕੀ ਕੀਤਾਫਿਲਮ Stree 2 ਦਾ ਡਾਂਸ ਮਾਸਟਰ ਗੰਦੀ ਹਰਕਤ ਕਰਕੇ ਗਿਰਫ਼ਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?
Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ
Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ
SGPC ਚੋਣਾਂ ਲਈ ਵੋਟਾਂ ਬਣਾਉਣ ਵਾਲਿਆਂ ਲਈ ਜ਼ਰੂਰੀ ਸੂਚਨਾ, ਅਗਲੇ ਦੋ ਦਿਨ ਅੰਮ੍ਰਿਤਸਰ 'ਚ ਲੱਗਣ ਜਾ ਰਹੇ ਵੱਡੇ ਕੈਂਪ
SGPC ਚੋਣਾਂ ਲਈ ਵੋਟਾਂ ਬਣਾਉਣ ਵਾਲਿਆਂ ਲਈ ਜ਼ਰੂਰੀ ਸੂਚਨਾ, ਅਗਲੇ ਦੋ ਦਿਨ ਅੰਮ੍ਰਿਤਸਰ 'ਚ ਲੱਗਣ ਜਾ ਰਹੇ ਵੱਡੇ ਕੈਂਪ
Star Health Insurance: ਸਟਾਰ ਹੈਲਥ ਇੰਸ਼ੋਰੈਂਸ ਦੇ ਗਾਹਕ ਸਾਵਧਾਨ, ਕਰੋੜਾਂ ਲੋਕਾਂ ਦਾ ਡਾਟਾ ਹੋਇਆ ਲੀਕ!
Star Health Insurance: ਸਟਾਰ ਹੈਲਥ ਇੰਸ਼ੋਰੈਂਸ ਦੇ ਗਾਹਕ ਸਾਵਧਾਨ, ਕਰੋੜਾਂ ਲੋਕਾਂ ਦਾ ਡਾਟਾ ਹੋਇਆ ਲੀਕ!
Jobs 2024: 10 ਪਾਸ ਲਈ ਸੁਨਹਿਰੀ ਮੌਕਾ! CRPF ਵਿੱਚ ਬੰਪਰ ਨੌਕਰੀਆਂ, 11 ਹਜ਼ਾਰ ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ, ਮਿਲੇਗੀ ਮੋਟੀ ਤਨਖਾਹ
Jobs 2024: 10 ਪਾਸ ਲਈ ਸੁਨਹਿਰੀ ਮੌਕਾ! CRPF ਵਿੱਚ ਬੰਪਰ ਨੌਕਰੀਆਂ, 11 ਹਜ਼ਾਰ ਤੋਂ ਵੱਧ ਅਸਾਮੀਆਂ ਭਰੀਆਂ ਜਾਣਗੀਆਂ, ਮਿਲੇਗੀ ਮੋਟੀ ਤਨਖਾਹ
Embed widget