(Source: ECI/ABP News)
Microwave: ਬਗੈਰ ਅੱਗ ਦੇ ਹੀ ਮਾਈਕ੍ਰੋਵੇਵ 'ਚ ਕਿਵੇਂ ਬਣ ਜਾਂਦਾ ਖਾਣਾ? ਜਾਣੋ ਇਸ ਦੇ ਪਿੱਛੇ ਦਾ ਅਸਲ ਵਿਗਿਆਨ
ਮਾਈਕ੍ਰੋਵੇਵ ਓਵਨ ਦੀ ਤਕਨੀਕ ਦੂਜੇ ਓਵਨਾਂ ਨਾਲੋਂ ਵੱਖਰੀ ਹੈ। ਇਸ 'ਚ ਭੋਜਨ ਨੂੰ ਪਕਾਉਣ ਜਾਂ ਗਰਮ ਕਰਨ ਲਈ Microwave Radiation ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਕਰਕੇ ਭੋਜਨ ਨੂੰ ਜਲਦੀ ਤੇ ਕੁਸ਼ਲਤਾ ਨਾਲ ਪਕਾਇਆ ਜਾ ਸਕਦਾ ਹੈ।
![Microwave: ਬਗੈਰ ਅੱਗ ਦੇ ਹੀ ਮਾਈਕ੍ਰੋਵੇਵ 'ਚ ਕਿਵੇਂ ਬਣ ਜਾਂਦਾ ਖਾਣਾ? ਜਾਣੋ ਇਸ ਦੇ ਪਿੱਛੇ ਦਾ ਅਸਲ ਵਿਗਿਆਨ Microwave: How is food cooked in microwave without fire? Know the science behind it Microwave: ਬਗੈਰ ਅੱਗ ਦੇ ਹੀ ਮਾਈਕ੍ਰੋਵੇਵ 'ਚ ਕਿਵੇਂ ਬਣ ਜਾਂਦਾ ਖਾਣਾ? ਜਾਣੋ ਇਸ ਦੇ ਪਿੱਛੇ ਦਾ ਅਸਲ ਵਿਗਿਆਨ](https://feeds.abplive.com/onecms/images/uploaded-images/2022/10/26/7be71016915d6b48d1c05fa9128a63c61666803049000438_original.jpg?impolicy=abp_cdn&imwidth=1200&height=675)
What Is Microwave Oven: ਤਕਨਾਲੋਜੀ ਹਰ ਖੇਤਰ 'ਚ ਫੈਲ ਰਹੀ ਹੈ। ਜਿੱਥੇ ਪਹਿਲਾਂ ਘਰਾਂ 'ਚ ਖਾਣਾ ਪਕਾਉਣ ਲਈ ਗੈਸ ਚੁੱਲ੍ਹੇ ਦੀ ਵਰਤੋਂ ਕੀਤੀ ਜਾਂਦੀ ਸੀ, ਅੱਜ-ਕੱਲ੍ਹ ਬਹੁਤ ਸਾਰੇ ਲੋਕ ਖਾਣਾ ਬਣਾਉਣ ਲਈ ਓਵਨ ਵਰਗੀ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹਨ। ਓਵਨ ਇੱਕ ਅਜਿਹਾ ਟੂਲ ਹੈ, ਜੋ ਭੋਜਨ ਪਕਾਉਣ ਜਾਂ ਗਰਮ ਕਰਨ ਲਈ ਵਰਤਿਆ ਜਾਂਦਾ ਹੈ। ਓਵਨ ਦੀਆਂ ਵੀ ਕਈ ਕਿਸਮਾਂ ਹਨ।
ਭੋਜਨ ਪਕਾਉਣ ਜਾਂ ਗਰਮ ਕਰਨ ਲਈ ਗਰਮੀ ਦੀ ਲੋੜ ਹੁੰਦੀ ਹੈ ਜੋ ਓਵਨ 'ਚ ਵੱਖ-ਵੱਖ ਤਰੀਕਿਆਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਰਵਾਇਤੀ ਓਵਨ 'ਚ ਕੋਲਾ, ਲੱਕੜ, ਗੈਸ ਜਾਂ ਬਿਜਲੀ ਦੀ ਵਰਤੋਂ ਗਰਮੀ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਵੁੱਡ ਫਾਇਰਡ ਓਵਨ, ਕੋਲਾ ਫਾਇਰਡ ਓਵਨ, ਇਲੈਕਟ੍ਰਿਕ ਓਵਨ ਆਦਿ। ਅੱਜ ਕੱਲ੍ਹ ਸਭ ਤੋਂ ਵੱਧ ਪ੍ਰਸਿੱਧ ਅਤੇ ਚਰਚਿਤ ਓਵਨ ਮਾਈਕ੍ਰੋਵੇਵ ਓਵਨ ਹੈ। ਇਹ ਮਾਈਕ੍ਰੋਵੇਵ ਓਵਨ ਕੀ ਹੈ? ਅੱਗ ਤੋਂ ਬਗੈਰ ਭੋਜਨ ਕਿਵੇਂ ਪਕਾਇਆ ਜਾਂਦਾ ਹੈ? ਆਓ ਜਾਣਦੇ ਹਾਂ...
ਮਾਈਕ੍ਰੋਵੇਵ ਓਵਨ ਕੀ ਹੈ?
ਮਾਈਕ੍ਰੋਵੇਵ ਓਵਨ ਦੀ ਤਕਨੀਕ ਦੂਜੇ ਓਵਨਾਂ ਨਾਲੋਂ ਵੱਖਰੀ ਹੈ। ਇਸ 'ਚ ਭੋਜਨ ਨੂੰ ਪਕਾਉਣ ਜਾਂ ਗਰਮ ਕਰਨ ਲਈ Microwave Radiation ਦੀ ਵਰਤੋਂ ਕੀਤੀ ਜਾਂਦੀ ਹੈ। ਮਾਈਕ੍ਰੋਵੇਵ ਓਵਨ ਬਾਰੇ ਵਿਸਥਾਰ ਨਾਲ ਜਾਣਨ ਲਈ ਪਹਿਲਾਂ ਮਾਈਕ੍ਰੋਵੇਵ ਰੇਡੀਏਸ਼ਨ ਨੂੰ ਸਮਝਣਾ ਜ਼ਰੂਰੀ ਹੈ। Microwaves, Electromagnetic Radiation ਦਾ ਇੱਕ ਰੂਪ ਹੈ, ਜਿਸ 'ਚ ਚੁੰਬਕੀ ਊਰਜਾ ਅਤੇ ਬਿਜਲਈ ਊਰਜਾ ਇਕੱਠੇ ਚਲਦੇ ਹਨ। ਮਾਈਕ੍ਰੋਵੇਵ ਦੀ ਵਰਤੋਂ ਉਦਯੋਗਾਂ 'ਚ ਪਲਾਈਵੁੱਡ ਨੂੰ ਸੁਕਾਉਣ ਅਤੇ ਠੀਕ ਕਰਨ, ਬਰੈੱਡ ਅਤੇ ਡੋਨਟਸ ਬਣਾਉਣ ਲਈ ਅਤੇ ਇੱਥੋਂ ਤੱਕ ਕਿ ਆਲੂ ਦੇ ਚਿਪਸ ਨੂੰ ਪਕਾਉਣ ਲਈ ਵੀ ਕੀਤੀ ਜਾਂਦੀ ਹੈ।
ਕਿਵੇਂ ਕੰਮ ਕਰਦਾ ਹੈ Microwave Oven?
ਮਾਈਕ੍ਰੋਵੇਵ ਓਵਨ ਦੀ ਵਰਤੋਂ ਕਰਕੇ ਭੋਜਨ ਨੂੰ ਬਹੁਤ ਜਲਦੀ ਅਤੇ ਕੁਸ਼ਲਤਾ ਨਾਲ ਪਕਾਇਆ ਜਾ ਸਕਦਾ ਹੈ। ਇਹ ਗਰਮੀ ਨੂੰ ਸਿੱਧੇ ਭੋਜਨ ਦੇ ਅੰਦਰਲੇ ਅਣੂਆਂ ਤੱਕ ਪਹੁੰਚਾਉਂਦਾ ਹੈ। Microwave ਕਿਰਨਾਂ ਭੋਜਨ ਨੂੰ ਉਸੇ ਤਰ੍ਹਾਂ ਗਰਮ ਕਰਦੀਆਂ ਹਨ, ਜਿਵੇਂ ਸੂਰਜ ਦੀਆਂ ਕਿਰਨਾਂ ਸਾਡੇ ਚਿਹਰੇ ਨੂੰ ਗਰਮ ਕਰਦੀਆਂ ਹਨ। ਮਾਈਕ੍ਰੋਵੇਵ ਓਵਨ ਇੱਕ ਮਜ਼ਬੂਤ ਮੈਟਲ ਬਾਕਸ ਵਰਗਾ ਹੈ। ਇਸ 'ਚ ਇੱਕ ਮਾਈਕ੍ਰੋਵੇਵ ਜਨਰੇਟਰ ਲਗਾਇਆ ਗਿਆ ਹੈ। ਇਸ ਨੂੰ Magnetron ਕਿਹਾ ਜਾਂਦਾ ਹੈ। ਜਦੋਂ ਤੁਸੀਂ ਖਾਣਾ ਬਣਾਉਣਾ ਸ਼ੁਰੂ ਕਰਦੇ ਹੋ ਤਾਂ Magnetron, Power Outlet ਤੋਂ ਪਾਵਰ ਲੈਂਦਾ ਹੈ ਅਤੇ ਇਸ ਨੂੰ 12cm (4.7 ਇੰਚ) ਲੰਬੇ ਮਾਈਕ੍ਰੋਵੇਵ 'ਚ ਬਦਲ ਦਿੰਦਾ ਹੈ। ਹੁਣ ਇਹ ਮਾਈਕ੍ਰੋਵੇਵ ਓਵਨ ਦੇ ਅੰਦਰ ਧਾਤ 'ਚ Reflect ਹੁੰਦੇ ਰਹਿੰਦੇ ਹਨ ਜਿੱਥੇ ਉਹ ਭੋਜਨ ਦੁਆਰਾ ਸੋਖ ਲਏ ਜਾਂਦੇ ਹਨ। ਖਾਣਾ ਪਕਾਉਣ ਲਈ ਭੋਜਨ ਨੂੰ ਓਵਨ ਦੇ ਅੰਦਰ ਇੱਕ Turntable 'ਤੇ ਰੱਖਿਆ ਜਾਂਦਾ ਹੈ। ਇਹ ਹੌਲੀ-ਹੌਲੀ ਘੁੰਮਦਾ ਹੈ ਤਾਂ ਕਿ ਮਾਈਕ੍ਰੋਵੇਵ ਦੀਆਂ ਕਿਰਨਾਂ ਭੋਜਨ 'ਤੇ ਬਰਾਬਰ ਡਿੱਗਣ। ਜਿਵੇਂ ਹੀ ਮਾਈਕ੍ਰੋਵੇਵ ਭੋਜਨ 'ਚ ਦਾਖਲ ਹੁੰਦਾ ਹੈ, ਭੋਜਨ 'ਚ ਮੌਜੂਦ ਪਾਣੀ ਦੇ ਅਣੂ ਤੇਜ਼ੀ ਨਾਲ ਕੰਬਣ ਲੱਗ ਪੈਂਦੇ ਹਨ। ਇਸ ਕਾਰਨ ਇਨ੍ਹਾਂ 'ਚ ਗਰਮੀ ਪੈਦਾ ਹੁੰਦੀ ਹੈ ਅਤੇ ਭੋਜਨ ਗਰਮ ਹੋ ਜਾਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)