Moto G84 5G 'ਚ ਮਿਲੇਗੀ 12GB ਰੈਮ ਅਤੇ 5000 mAh ਦੀ ਬੈਟਰੀ, 1 ਸਤੰਬਰ ਨੂੰ ਬਾਜ਼ਾਰ 'ਚ ਹੋਵੇਗੀ ਐਂਟਰੀ, ਜਾਣੋ ਕੀਮਤ
Motorola 1 ਸਤੰਬਰ ਨੂੰ Moto G84 5G ਸਮਾਰਟਫੋਨ ਲਾਂਚ ਕਰੇਗਾ। ਇਸ 'ਚ ਤੁਹਾਨੂੰ 12GB ਰੈਮ ਅਤੇ 256GB ਸਟੋਰੇਜ ਸਪੇਸ ਮਿਲੇਗੀ।
Moto G84 5G Price: Moto G84 5G ਸਮਾਰਟਫੋਨ 1 ਸਤੰਬਰ ਨੂੰ ਲਾਂਚ ਹੋਵੇਗਾ। ਕੰਪਨੀ ਨੇ ਫਲਿੱਪਕਾਰਟ 'ਤੇ ਮੋਬਾਇਲ ਫੋਨ ਨੂੰ ਟੀਜ਼ ਕੀਤਾ ਹੈ। ਲਾਂਚ ਤੋਂ ਪਹਿਲਾਂ, ਟਿਪਸਟਰ ਅਭਿਸ਼ੇਕ ਯਾਦਵ ਨੇ ਟਵਿੱਟਰ 'ਤੇ ਸਮਾਰਟਫੋਨ ਦੇ ਸਪੈਕਸ ਸ਼ੇਅਰ ਕੀਤੇ ਹਨ। ਫੋਨ 'ਚ 5000 mAh ਦੀ ਬੈਟਰੀ, 12GB ਰੈਮ ਅਤੇ 50MP ਪ੍ਰਾਇਮਰੀ ਕੈਮਰਾ ਮਿਲੇਗਾ। ਤੁਸੀਂ ਮੋਬਾਈਲ ਫੋਨ ਨੂੰ 3 ਰੰਗਾਂ ਵਿੱਚ ਖਰੀਦ ਸਕੋਗੇ ਜਿਸ ਵਿੱਚ ਬਲੂ, ਮੈਜੈਂਟਾ ਤੇ ਮਿਡਨਾਈਟ ਬਲੂ ਸ਼ਾਮਲ ਹਨ। ਸਮਾਰਟਫੋਨ ਦੀ ਕੀਮਤ ਕਰੀਬ 20,000 ਰੁਪਏ ਹੋ ਸਕਦੀ ਹੈ।
SPECS ਇਹ ਸਭ ਮਿਲੇਗਾ
Moto G84 5G ਵਿੱਚ, ਤੁਹਾਨੂੰ 120hz ਦੀ ਰਿਫ੍ਰੈਸ਼ ਦਰ ਦੇ ਨਾਲ ਇੱਕ 6.55-ਇੰਚ FHD + ਪੋਲੇਡ ਡਿਸਪਲੇ ਮਿਲੇਗੀ। ਕੰਪਨੀ 30 ਵਾਟ ਫਾਸਟ ਚਾਰਜਿੰਗ ਦੇ ਨਾਲ ਫੋਨ 'ਚ 5000 mAh ਦੀ ਬੈਟਰੀ ਦੇ ਸਕਦੀ ਹੈ। ਇਹ ਸਮਾਰਟਫੋਨ ਐਂਡ੍ਰਾਇਡ 13 ਦੇ ਨਾਲ ਲਾਂਚ ਹੋਵੇਗਾ, ਜਿਸ 'ਚ ਤੁਹਾਨੂੰ ਐਂਡ੍ਰਾਇਡ 14 ਦਾ ਅਪਡੇਟ ਵੀ ਮਿਲੇਗਾ। ਫੋਟੋਗ੍ਰਾਫੀ ਲਈ, ਫੋਨ ਵਿੱਚ ਡਿਊਲ ਕੈਮਰਾ ਸੈੱਟਅਪ ਉਪਲਬਧ ਹੋਵੇਗਾ ਜਿਸ ਵਿੱਚ 50MP ਪ੍ਰਾਇਮਰੀ ਕੈਮਰਾ ਅਤੇ 8MP ਸੈਕੰਡਰੀ ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਫੋਨ 'ਚ Snapdragon 695 ਚਿਪਸੈੱਟ ਸਪੋਰਟ ਕੀਤਾ ਜਾਵੇਗਾ।
Moto G84 5G ਵਿੱਚ, ਤੁਹਾਨੂੰ 12GB ਰੈਮ ਤੇ 256GB ਸਟੋਰੇਜ ਮਿਲੇਗੀ। ਨਾਲ ਹੀ, ਡੂਅਲ ਸਟੀਰੀਓ ਸਪੀਕਰ ਡੌਲਬੀ ਐਟਮਸ ਸਪੋਰਟ ਦੇ ਨਾਲ ਉਪਲਬਧ ਹੋਣਗੇ।
Official ✅
— Abhishek Yadav (@yabhishekhd) August 24, 2023
Motorola Moto G84 5G is launching in India on 1 September, 2023.
📱 6.55" FHD+ pOLED 10bit display
120Hz refresh rate, 1300nits peak brightness
🔳 Snapdragon 695 🤐
12GB RAM +256GB storage
🍭 Android 13
Android 14 update only
📸 50MP OIS+8MP Ultrawide rear camera
📷… pic.twitter.com/8WfIKtnwSE
ਅਗਸਤ 'ਚ ਇਹ ਫੋਨ ਲਾਂਚ ਹੋਣੇ ਬਾਕੀ
ਅਗਸਤ ਮਹੀਨਾ ਖ਼ਤਮ ਹੋਣ 'ਚ ਅਜੇ ਕੁਝ ਦਿਨ ਬਾਕੀ ਹਨ। ਇਸ ਦੌਰਾਨ Jio, Vivo ਅਤੇ IQ ਫੋਨ ਲਾਂਚ ਕੀਤੇ ਜਾਣਗੇ। ਰਿਲਾਇੰਸ ਜੀਓ ਦੀ 28 ਅਗਸਤ ਨੂੰ ਏਜੀਐਮ ਮੀਟਿੰਗ ਹੈ ਜਿਸ ਵਿੱਚ ਕੰਪਨੀ ਏਅਰ ਫਾਈਬਰ ਤੇ ਜੀਓ ਫੋਨ ਲਾਂਚ ਕਰੇਗੀ। ਵੀਵੋ ਇਸ ਦਿਨ Vivo V29e ਸਮਾਰਟਫੋਨ ਲਾਂਚ ਕਰੇਗਾ। ਇਸ ਵਿੱਚ "Eye Auto Focus" ਦੇ ਨਾਲ 5000 mAh ਦੀ ਬੈਟਰੀ ਅਤੇ 50MP ਸੈਲਫੀ ਕੈਮਰਾ ਹੋਵੇਗਾ। ਇਸ ਤੋਂ ਬਾਅਦ ਵੀਵੋ 31 ਅਗਸਤ ਨੂੰ IQ00 Z7 Pro 5G ਸਮਾਰਟਫੋਨ ਲਾਂਚ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ