ਪੜਚੋਲ ਕਰੋ

ਮਾਈਕ੍ਰੋਵੇਵ 'ਚ ਕਦੇ ਵੀ ਨਾ ਰੱਖੋ ਇਹ 5 ਚੀਜ਼ਾਂ, ਹੋ ਸਕਦਾ ਧਮਾਕਾ! ਜਾਣੋ ਸੈਫਟੀ ਟਿਪਸ

ਮਾਈਕ੍ਰੋਵੇਵ, ਜਿਸ ਦੀ ਵਰਤੋਂ ਅੱਜ ਦੇ ਸਮੇਂ ਵਿੱਚ ਹਰ ਘਰ ਦੇ ਵਿੱਚ ਕੀਤੀ ਜਾਂਦੀ ਹੈ। ਪਰ ਕਈ ਵਾਰ ਕੁੱਝ ਲੋਕ ਇਸ ਦੀ ਵਰਤੋਂ ਕਰਨ ਸਮੇਂ ਕੁੱਝ ਗਲਤੀਆਂ ਕਰ ਬੈਠਦੇ ਹਨ, ਜਿਸ ਕਰਕੇ ਧਮਾਕਾ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੂੰ..

ਇੱਕ ਸਮਾਂ ਸੀ ਜਦ ਮਾਈਕ੍ਰੋਵੇਵ (Microwave) ਨੂੰ ਵੱਡੀ ਸ਼ਾਨਦਾਰ ਲਗਜ਼ਰੀ ਚੀਜ਼ ਮੰਨਿਆ ਜਾਂਦਾ ਸੀ। ਪਰ ਅੱਜਕੱਲ ਹਰ ਘਰ ਵਿੱਚ ਮਾਈਕ੍ਰੋਵੇਵ ਮਿਲ ਜਾਂਦਾ ਹੈ ਅਤੇ ਇਹ ਰਸੋਈ ਦੇ ਹੋਰ ਸੰਦਾਂ ਵਾਂਗ ਬਹੁਤ ਜ਼ਰੂਰੀ ਚੀਜ਼ ਬਣ ਚੁੱਕੀ ਹੈ। ਜੇ ਝੱਟ-ਪੱਟ ਖਾਣਾ ਬਣਾਉਣਾ ਹੋਵੇ ਜਾਂ ਸਿਰਫ਼ ਗਰਮ ਕਰਨਾ ਹੋਵੇ, ਮਾਈਕ੍ਰੋਵੇਵ ਨੇ ਕਈ ਕੰਮ ਆਸਾਨ ਕਰ ਦਿੱਤੇ ਹਨ। ਪਰ ਹਰ ਚੀਜ਼ ਵਾਂਗ, ਇਸਦੀ ਵਰਤੋਂ ਵਿਚ ਵੀ ਕੁਝ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਰੂਰੀ ਹਨ। ਅਸਲ ਵਿੱਚ, ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਮਾਈਕ੍ਰੋਵੇਵ ਵਿੱਚ ਪਕਾਉਣਾ ਬਹੁਤ ਖਤਰਨਾਕ ਹੋ ਸਕਦਾ ਹੈ। ਕਈ ਖਾਣ-ਪੀਣ ਦੀਆਂ ਚੀਜ਼ਾਂ ਹਨ ਜੋ ਮਾਈਕ੍ਰੋਵੇਵ ਵਿੱਚ ਧਮਾਕੇ ਦੇ ਖਤਰੇ ਨੂੰ ਵਧਾ ਸਕਦੀਆਂ ਹਨ। ਇਸ ਲਈ, ਜੇ ਤੁਸੀਂ ਵੀ ਮਾਈਕ੍ਰੋਵੇਵ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਇਹ ਸੈਫਟੀ ਟਿਪਸ ਜਾਣਨੇ ਬਹੁਤ ਜ਼ਰੂਰੀ ਹੈ।

ਮਾਈਕ੍ਰੋਵੇਵ ਵਿੱਚ ਨਾ ਉਬਾਲੋ ਅੰਡਾ

ਮਾਈਕ੍ਰੋਵੇਵ ਵਿੱਚ ਕਦੇ ਵੀ ਅੰਡਾ ਨਹੀਂ ਉਬਾਲਣਾ ਚਾਹੀਦਾ। ਜਦੋਂ ਤੁਸੀਂ ਛਿਲਕੇ ਸਮੇਤ ਅੰਡੇ ਨੂੰ ਮਾਈਕ੍ਰੋਵੇਵ ਵਿੱਚ ਉਬਾਲਣ ਜਾਂ ਪਕਾਉਣ ਲਈ ਰੱਖਦੇ ਹੋ, ਤਾਂ ਇਹ ਧਮਾਕੇ ਦਾ ਕਾਰਨ ਬਣ ਸਕਦਾ ਹੈ। ਅਸਲ ਵਿੱਚ, ਜਦੋਂ ਅੰਡਾ ਮਾਈਕ੍ਰੋਵੇਵ ਵਿੱਚ ਉਬਲਦਾ ਹੈ, ਤਾਂ ਇਸ ਵਿੱਚ ਭਾਫ਼ ਬਣਦੀ ਹੈ। ਇਹ ਭਾਫ਼ ਅਤੇ ਦਬਾਅ ਕਈ ਵਾਰ ਅੰਡੇ ਨੂੰ ਛਿਲਕੇ ਸਮੇਤ ਜ਼ੋਰ ਨਾਲ ਫਾੜ ਸਕਦੇ ਹਨ। ਇਸ ਕਾਰਨ ਮਾਈਕ੍ਰੋਵੇਵ ਵਿੱਚ ਧਮਾਕਾ ਹੋ ਸਕਦਾ ਹੈ, ਜੋ ਨੁਕਸਾਨ ਦੇ ਨਾਲ ਨਾਲ ਤੁਹਾਨੂੰ ਸੱਟ ਵੀ ਪਹੁੰਚਾ ਸਕਦਾ ਹੈ।

ਮਾਈਕ੍ਰੋਵੇਵ ਵਿੱਚ ਨਾ ਰੱਖੋ ਸਟੀਲ ਦਾ ਬਰਤਨ

ਮਾਈਕ੍ਰੋਵੇਵ ਵਿੱਚ ਖਾਣਾ ਬਣਾਉਣ ਜਾਂ ਬੇਕਿੰਗ ਕਰਨ ਲਈ ਕਦੇ ਵੀ ਸਟੀਲ ਦੇ ਬਰਤਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਸਲ ਵਿੱਚ, ਸਟੀਲ ਦੇ ਬਰਤਨ ਨਾਲ ਮਾਈਕ੍ਰੋਵੇਵ ਵਿੱਚ ਸਪਾਰਕਿੰਗ ਹੋ ਸਕਦੀ ਹੈ ਅਤੇ ਕਈ ਵਾਰ ਧਮਾਕੇ ਦਾ ਖਤਰਾ ਵੀ ਹੋ ਸਕਦਾ ਹੈ। ਇਸ ਲਈ ਜੇ ਤੁਸੀਂ ਮਾਈਕ੍ਰੋਵੇਵ ਵਿੱਚ ਕੁਝ ਵੀ ਬਣਾ ਰਹੇ ਹੋ, ਤਾਂ ਮਾਈਕ੍ਰੋਵੇਵ-ਸੇਫ ਪਲਾਸਟਿਕ ਜਾਂ ਬੈਕਲਾਈਟ ਵਾਲੇ ਕੰਟੇਨਰ ਦੀ ਵਰਤੋਂ ਕਰੋ।

ਮਾਈਕ੍ਰੋਵੇਵ ਵਿੱਚ ਨਾ ਰੱਖੋ ਬੰਦ ਕੰਟੇਨਰ

ਜੇ ਤੁਸੀਂ ਮਾਈਕ੍ਰੋਵੇਵ ਵਿੱਚ ਕੁਝ ਵੀ ਪਕਾ ਰਹੇ ਹੋ ਜਾਂ ਗਰਮ ਕਰ ਰਹੇ ਹੋ, ਤਾਂ ਕੰਟੇਨਰ ਨੂੰ ਬੰਦ ਕਰਨ ਦੀ ਗਲਤੀ ਕਦੇ ਵੀ ਨਾ ਕਰੋ। ਭਾਵੇਂ ਤੁਹਾਡਾ ਕੰਟੇਨਰ ਪਲਾਸਟਿਕ ਦਾ ਹੋਵੇ ਜਾਂ ਕਾਂਚ ਦਾ, ਇਸਨੂੰ ਹਮੇਸ਼ਾ ਖੁੱਲ੍ਹਾ ਹੀ ਰੱਖੋ। ਅਸਲ ਵਿੱਚ, ਗਰਮ ਹੋਣ ਤੇ ਕੰਟੇਨਰ ਦੇ ਅੰਦਰ ਬਣੀ ਭਾਫ਼ ਫੈਲਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਕਾਰਨ ਦਬਾਅ ਵਧ ਜਾਂਦਾ ਹੈ ਅਤੇ ਕੰਟੇਨਰ ਦੇ ਫਟਣ ਦਾ ਖਤਰਾ ਵੀ ਵਧ ਜਾਂਦਾ ਹੈ।

ਐਲੂਮੀਨੀਅਮ ਫੌਇਲ ਦੀ ਵਰਤੋਂ ਨਾ ਕਰੋ

ਮਾਈਕ੍ਰੋਵੇਵ ਵਿੱਚ ਐਲੂਮੀਨੀਅਮ ਫੌਇਲ ਦੀ ਵਰਤੋਂ ਕਰਨੀ ਵੀ ਖਤਰਨਾਕ ਹੋ ਸਕਦੀ ਹੈ। ਅਸਲ ਵਿੱਚ, ਮਾਈਕ੍ਰੋਵੇਵ ਦੀ ਅੰਦਰਲੀ ਸਤ੍ਹ ਵੀ ਧਾਤੂ ਦੀ ਬਣੀ ਹੋਈ ਹੁੰਦੀ ਹੈ ਅਤੇ ਐਲੂਮੀਨੀਅਮ ਫੌਇਲ ਵੀ ਧਾਤੂ ਦੀ ਹੁੰਦੀ ਹੈ। ਐਸੇ ਵਿੱਚ ਮਾਈਕ੍ਰੋਵੇਵ ਦੀਆਂ ਤਰੰਗਾਂ ਜਦ ਫੌਇਲ ਨਾਲ ਟਕਰਾਉਂਦੀਆਂ ਹਨ, ਤਾਂ ਇਸ ਨਾਲ ਸਪਾਰਕ ਪੈਦਾ ਹੋ ਸਕਦੇ ਹਨ। ਇਸ ਕਾਰਨ ਮਾਈਕ੍ਰੋਵੇਵ ਵਿੱਚ ਚਿੰਗਾਰੀਆਂ ਨਿਕਲਣ, ਅੱਗ ਲੱਗਣ ਅਤੇ ਇੱਥੋਂ ਤੱਕ ਕਿ ਧਮਾਕਾ ਹੋਣ ਦਾ ਵੀ ਖਤਰਾ ਬਣ ਜਾਂਦਾ ਹੈ।

ਟਾਪ ਹੈਡਲਾਈਨ

Rajya Sabha MP Resign: ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rajya Sabha MP Resign: ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ
ਸਿਆਸੀ ਜਗਤ ਤੋਂ ਦੁਖ਼ਦਾਈ ਖ਼ਬਰ! ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਵਰਿੰਦਰ ਸਿੰਘ ਬਾਜਵਾ ਦਾ ਦੇਹਾਂਤ
ਸਿਆਸੀ ਜਗਤ ਤੋਂ ਦੁਖ਼ਦਾਈ ਖ਼ਬਰ! ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਵਰਿੰਦਰ ਸਿੰਘ ਬਾਜਵਾ ਦਾ ਦੇਹਾਂਤ
Embed widget