ਪੜਚੋਲ ਕਰੋ
(Source: ECI/ABP News)
ਜਨਵਰੀ 2020 'ਚ ਲਾਗੂ ਹੋਣ ਵਾਲੇ ਨਵੇਂ ਉਰਜਾ ਲੇਬਲਿੰਗ ਨਿਯਮ, ਮਹਿੰਗੇ ਹੋਣਗੇ ਫਾਈਵ ਸਟਾਰ ਫਰਿੱਜ
ਫਾਈਵ ਸਟਾਰ ਦੇ ਲੇਬਲ ਵਾਲੇ ਫਰਿੱਜ ਦੀ ਕੀਮਤ ਜਨਵਰੀ 'ਚ 5,000 ਰੁਪਏ ਤੋਂ 6,000 ਤੱਕ ਮਹਿੰਗੀ ਹੋ ਸਕਦੀ ਹੈ। ਕੰਜ਼ਿਊਮਰ ਇਲੈਕਟ੍ਰਾਨਿਕਸ ਅਤੇ ਉਪਕਰਣ ਨਿਰਮਾਤਾ ਐਸੋਸੀਏਸ਼ਨ (ਸੀਈਐਮਏ) ਨੇ ਇਸ ਦੀਆਂ ਸੰਭਾਵਨਾਵਾਂ ਜ਼ਾਹਿਰ ਕੀਤੀਆਂ ਹਨ।
![ਜਨਵਰੀ 2020 'ਚ ਲਾਗੂ ਹੋਣ ਵਾਲੇ ਨਵੇਂ ਉਰਜਾ ਲੇਬਲਿੰਗ ਨਿਯਮ, ਮਹਿੰਗੇ ਹੋਣਗੇ ਫਾਈਵ ਸਟਾਰ ਫਰਿੱਜ New energy label norms: Five-star refrigerators to cost Rs 6,000 more, says CEAMA ਜਨਵਰੀ 2020 'ਚ ਲਾਗੂ ਹੋਣ ਵਾਲੇ ਨਵੇਂ ਉਰਜਾ ਲੇਬਲਿੰਗ ਨਿਯਮ, ਮਹਿੰਗੇ ਹੋਣਗੇ ਫਾਈਵ ਸਟਾਰ ਫਰਿੱਜ](https://static.abplive.com/wp-content/uploads/sites/5/2019/11/23160735/Five-star-refrigerators.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਫਾਈਵ ਸਟਾਰ ਦੇ ਲੇਬਲ ਵਾਲੇ ਫਰਿੱਜ ਦੀ ਕੀਮਤ ਜਨਵਰੀ 'ਚ 5,000 ਰੁਪਏ ਤੋਂ 6,000 ਤੱਕ ਮਹਿੰਗੀ ਹੋ ਸਕਦੀ ਹੈ। ਕੰਜ਼ਿਊਮਰ ਇਲੈਕਟ੍ਰਾਨਿਕਸ ਅਤੇ ਉਪਕਰਣ ਨਿਰਮਾਤਾ ਐਸੋਸੀਏਸ਼ਨ (ਸੀਈਐਮਏ) ਨੇ ਇਸ ਦੀਆਂ ਸੰਭਾਵਨਾਵਾਂ ਜ਼ਾਹਿਰ ਕੀਤੀਆਂ ਹਨ। ਇਨ੍ਹਾਂ ਮੁਤਾਬਕ ਊਰਜਾ ਲੇਬਲਿੰਗ ਦੇ ਨਵੇਂ ਨਿਯਮ ਜਨਵਰੀ 2020 ਤੋਂ ਲਾਗੂ ਹੋਣ ਜਾ ਰਹੇ ਹਨ, ਜਿਸ ਨਾਲ ਪੰਜ-ਸਿਤਾਰਾ ਲੇਬਲ ਵਾਲੇ ਫਰਿੱਜ ਬਣਾਉਣ ਦੀ ਲਾਗਤ 'ਚ ਵਾਧਾ ਹੋਵੇਗਾ।
ਰੂਮ ਏਸੀ ਅਤੇ ਫਰਿੱਜ ਵਰਗੇ ਕੰਪ੍ਰੈਸਟਰ ਉਤਪਾਦਾਂ ਲਈ ਬਿਊਰੋ ਊਰਜਾ ਕੁਸ਼ਲਤਾ (ਬੀਈਈ) ਨੇ ਸਟਾਰ ਰੇਟਿੰਗ ਲੇਬਲ 'ਚ ਤਬਦੀਲੀਆਂ ਕੀਤੀਆਂ ਹਨ। ਸੀਈਐਮਏ ਕਹਿੰਦਾ ਹੈ ਕਿ ਨਵੀਆਂ ਲੇਬਲਿੰਗ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਿਰਮਾਤਾਵਾਂ ਨੂੰ ਪੰਜ ਸਿਤਾਰਾ ਸੀਮਾ ਦੇ ਫਰਿੱਜਾਂ 'ਚ ਠੰਢਾ ਕਰਨ ਲਈ ਫੋਮ ਦੀ ਬਜਾਏ ਵੈੱਕਯੁਮ ਪੈਨਲਾਂ ਦੀ ਵਰਤੋਂ ਕਰਨੀ ਪਏਗੀ। ਇਹ ਉਦਯੋਗ ਲਈ ਚੁਣੌਤੀ ਹੋਵੇਗੀ।
ਸੀਈਐਮਏ ਦੀ ਪ੍ਰਧਾਨ ਕਮਲਾ ਨੰਦੀ ਦਾ ਕਹਿਣਾ ਹੈ ਕਿ ਗਾਹਕ ਵਧੀਆਂ ਕੀਮਤਾਂ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਹੋਣਗੇ। ਮੈਂ ਆਪਣੇ ਪਲਾਂਟ 'ਚ ਬਹੁਤ ਜ਼ਿਆਦਾ ਨਿਵੇਸ਼ ਕਰਨ ਦੇ ਪੱਧਰ 'ਤੇ ਨਹੀਂ ਹਾਂ। ਨੰਦੀ ਨੇ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਖਪਤਕਾਰ ਇਲੈਕਟ੍ਰਾਨਿਕਸ ਉਦਯੋਗ ਵਿੱਚ ਵਾਧਾ ਹੁਣ ਵਾਪਸ ਆ ਰਿਹਾ ਹੈ। 2018-19 'ਚ ਲਗਭਗ 12-13% ਵਾਧਾ ਹੋਇਆ ਸੀ।
ਨੰਦੀ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਅੱਧ ਦੇ ਉਦਯੋਗ 'ਚ 15% ਦਾ ਵਾਧਾ ਹੋਇਆ ਹੈ। ਇਸ 'ਚ ਏਸੀ ਦਾ ਯੋਗਦਾਨ ਜ਼ਿਆਦਾ ਰਿਹਾ। ਇਸ ਸੈਗਮੇਂਟ 'ਚ 35% ਵਾਧਾ ਹੋਇਆ। ਸੀਈਐਮਏ ਨੇ ਸਰਕਾਰ ਤੋਂ ਏਸੀ ‘ਤੇ ਜੀਐਸਟੀ ਨੂੰ 18% ਕਰਨ ਦੀ ਮੰਗ ਕੀਤੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)