ਫਿਰ ਆਇਆ ਨੋਕੀਆ ਦਾ ਦੌਰ, Nokia 125 ਤੇ Nokia 150 ਲੌਂਚ
Nokia 125 ਦੇ ਇਕ ਵੇਰੀਐਂਟ 'ਚ ਸਿੰਗਲ ਸਿਮ ਤੇ ਦੂਜੇ 'ਚ ਡਬਲ ਸਿੰਮ ਆਪਸ਼ਨ ਹੈ। Nokia ਦੇ ਇਸ ਫੀਚਰ ਫੋਨ ਲਈ ਸੀਰੀਜ਼ 30+ ਸਾਫਟਵੇਅਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4MB RAM ਦੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਫੋਨ 'ਚ ਵੀਡੀਓ ਕੈਮਰਾ ਨਾਲ ਫਲੈਸ਼ ਟੌਰਚ ਲਾਈਟ ਦਿੱਤੀ ਗਈ ਹੈ।
ਨਵੀਂ ਦਿੱਲੀ: Nokia ਨੇ ਆਪਣੇ ਦੋ ਬਜ਼ਟ ਫੀਚਰ ਫੋਨ ਲੌਂਚ ਕੀਤੇ ਹਨ। ਕੰਪਨੀ ਨੇ Nokia 125 ਤੇ Nokia 150 ਚੀਨ 'ਚ ਲੌਂਚ ਕੀਤੇ ਗਏ ਹਨ। Nokia 125 ਦੇ ਦੋ ਵੈਰੀਏਂਟ ਲੌਂਚ ਕੀਤੇ ਹਨ। ਇਨ੍ਹਾਂ ਫੋਨਾਂ ਦੀ ਕੀਮਤ 2000 ਰੁਪਏ ਤੋਂ 2500 ਰੁਪਏ ਦਰਮਿਆਨ ਰੱਖੀ ਗਈ ਹੈ।
Nokia 125 ਦੇ ਫੀਚਰਜ਼
Nokia 125 ਦੇ ਇਕ ਵੇਰੀਐਂਟ 'ਚ ਸਿੰਗਲ ਸਿਮ ਤੇ ਦੂਜੇ 'ਚ ਡਬਲ ਸਿੰਮ ਆਪਸ਼ਨ ਹੈ। Nokia ਦੇ ਇਸ ਫੀਚਰ ਫੋਨ ਲਈ ਸੀਰੀਜ਼ 30+ ਸਾਫਟਵੇਅਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4MB RAM ਦੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਫੋਨ 'ਚ ਵੀਡੀਓ ਕੈਮਰਾ ਨਾਲ ਫਲੈਸ਼ ਟੌਰਚ ਲਾਈਟ ਦਿੱਤੀ ਗਈ ਹੈ।
ਬੈਟਰੀ ਦੀ ਗੱਲ ਕਰੀਏ ਤਾਂ Nokia 125 'ਚ 1,020 mAh ਦੀ ਰਿਮੂਵੇਬਲ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਇਕ ਵਾਰ ਚਾਰਜ ਕਰਨ 'ਤੇ ਕਈ ਘੰਟੇ ਚੱਲੇਗਾ।
Nokia 150 ਦੇ ਫੀਚਰਜ਼
Nokia 150 ਦੀ 2.4 ਇੰਚ ਦੀ QVGA ਰੰਗਦਾਰ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ 4MB ਰੈਮ ਤੋਂ ਇਲਾਵਾ 4MB ਸਟੋਰੇਜ ਦੀ ਸੁਵਿਧਾ ਹੈ। ਮਾਇਕ੍ਰੋ ਐਸਡੀ ਕਾਰਡ ਨਾਲ ਸਟੋਰੇਜ਼ 32 GB ਤਕ ਵਧਾਈ ਜਾ ਸਕਦੀ ਹੈ। ਫੋਨ 'ਚ ਵੀਜੀਏ ਰੀਅਰ ਕੈਮਰਾ ਦਿੱਤਾ ਗਿਆ ਹੈ। Nokia ਦੇ ਇਸ ਫੀਚਰ ਫੋਨ ਲਈ ਸੀਰੀਜ਼ 30+ ਸਾਫਟਵੇਅਰ ਦਿੱਤਾ ਗਿਆ ਹੈ।
ਇਸ 'ਚ ਯੂਐਸਬੀ ਕਨੈਕਟੀਵਿਟੀ ਨਾਲ ਬਲੂਟੁੱਥ ਆਪਸ਼ਨ ਦਿੱਤਾ ਗਿਆ ਹੈ। ਐਫਐਮ ਰੇਡੀਓ ਤੋਂ ਇਲਾਵਾ ਫੋਨ 'ਚ mp3 ਤੇ ਕਲਾਸਿਕ ਸਨੇਕ ਗੇਮ ਵੀ ਦਿੱਤੀ ਗਈ ਹੈ।
Honor 9X Pro ਵੀ ਲਾਂਚ
ਇਸ ਤੋਂ ਇਲਾਵਾ ਚੀਨੀ ਸਮਾਰਟਫੋਨ ਕੰਪਨੀ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Honor 9X Pro ਵੀ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ ਕੰਪਨੀ ਨੇ ਗੂਗਲ ਮੋਬਾਈਲ ਸਰਵਿਸ ਨੂੰ ਰਿਪਲੇਸ ਕੀਤਾ ਹੈ। ਹੁਣ ਇਸ ਫੋਨ 'ਚ ਯੂਜ਼ਰਸ ਹੁਆਵੇ ਐਪ ਸਟੋਰ ਯੂਜ਼ ਕਰ ਸਕਦੇ ਹਨ।
ਨਵਾਂ Honor 9X Pro 6GB ਰੈਮ ਤੇ 256GB ਸਟੋਰੇਜ਼ 'ਚ ਪੇਸ਼ ਕੀਤਾ ਗਿਆ ਹੈ। ਇਸ ਫੋਨ 'ਚ 1080 x 2340 ਪਿਕਸਲ ਦੇ ਨਾਲ 6.59 ਇੰਚ ਦੀ ਫੁੱਲ ਐਚਡੀ ਡਿਸਪਲੇਅ ਦਿੱਤੀ ਗਈ ਹੈ।