ਪੜਚੋਲ ਕਰੋ
Advertisement
(Source: ECI/ABP News/ABP Majha)
ਭਾਰਤੀ ਬਜ਼ਾਰ 'ਚ ਅਗਲੇ ਹਫਤੇ ਲਾਂਚ ਹੋਵੇਗਾ ਸਮਾਰਟਫੋਨ One Plus 8T 5G, ਕੰਪਨੀ ਨੇ ਫੀਚਰਸ ਰਿਵੀਲ ਕਰਨੇ ਕੀਤੇ ਸ਼ੁਰੂ
ਵਨ ਪਲੱਸ(One Plus) ਨੇ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨ 8 ਟੀ ਨੂੰ ਵਿਸ਼ਵਵਿਆਪੀ ਤੌਰ 'ਤੇ 14 ਅਕਤੂਬਰ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਆਉਣ ਵਾਲੇ ਈਵੈਂਟ 'ਚ ਪੰਜ ਹੋਰ ਉਤਪਾਦ ਵੀ ਕੰਪਨੀ ਦੁਆਰਾ ਲਾਂਚ ਕੀਤੇ ਜਾ ਸਕਦੇ ਹਨ।
ਵਨ ਪਲੱਸ(One Plus) ਨੇ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨ 8 ਟੀ ਨੂੰ ਵਿਸ਼ਵਵਿਆਪੀ ਤੌਰ 'ਤੇ 14 ਅਕਤੂਬਰ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਆਉਣ ਵਾਲੇ ਈਵੈਂਟ 'ਚ ਪੰਜ ਹੋਰ ਉਤਪਾਦ ਵੀ ਕੰਪਨੀ ਦੁਆਰਾ ਲਾਂਚ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿੱਚ ਇੱਕ ਨਵਾਂ 65 ਡਬਲਯੂ ਫਾਸਟ ਚਾਰਜਰ, ਇੱਕ ਨਵਾਂ ਈਅਰਬਡ ਅਤੇ ਹੋਰ ਬਹੁਤ ਸਾਰੇ ਉਤਪਾਦ ਸ਼ਾਮਲ ਹਨ। ਆਡੀਓ ਪ੍ਰੋਡਕਟਸ ਨੂੰ ਵੀ ਕੰਪਨੀ ਵਲੋਂ ਟੀਜ਼ ਕੀਤਾ ਗਿਆ ਹੈ। ਇਸ ਦੇ ਵਨਪਲੱਸ ਬਡਜ਼ ਜ਼ੈੱਡ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜੋ ਕਿ ਵਨਪਲੱਸ ਬਡਸ ਟ੍ਰੂਲੀ-ਵਾਇਰਲੈਸ ਈਅਰਫੋਨ ਦਾ ਵਰਜਨ ਹੋ ਸਕਦਾ ਹੈ।
ਲਾਂਚਿੰਗ ਈਵੈਂਟ ਤੋਂ ਪਹਿਲਾਂ ਕੰਪਨੀ ਨੇ ਵਨ ਪਲੱਸ ਦੇ ਫੀਚਰਸ ਵੀ ਦੱਸਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਵਨਪਲੱਸ 8 ਟੀ ਨੂੰ ਸਟੈਂਡਅਲੋਨ ਸਮਾਰਟਫੋਨ ਵਜੋਂ ਲਾਂਚ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਵਨਪਲੱਸ 8 ਟੀ ਨੂੰ ਅਲਟਰਾ-ਵਾਈਡ ਐਂਗਲ ਸੈਲਫੀ ਕੈਮਰਾ ਨਾਲ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਰਿਹਾ ਹੈ।
ਵਨਪਲੱਸ 8 ਟੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ 'ਚ 6.55 ਇੰਚ ਦੀ ਫੁੱਲ ਐਚਡੀ + ਡਿਸਪਲੇਅ ਦਿੱਤੀ ਜਾ ਸਕਦੀ ਹੈ। ਜਿਸਦਾ ਰੈਜ਼ੋਲਿਊਸ਼ਨ 2400x 1080 ਪਿਕਸਲ ਹੋਵੇਗਾ ਅਤੇ ਇਹ 120Hz ਦੀ ਹਾਈ ਰਿਫਰੈਸ਼ ਰੇਤ ਦੇਵੇਗੀ। ਵਨਪਲੱਸ 8 ਟੀ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦੇ ਨਾਲ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਦੇ ਨਾਲਦਿੱਤਾ ਜਾਵੇਗਾ। ਡਿਵਾਈਸ 'ਚ ਇਕ ਹੋਰ ਵੇਰੀਐਂਟ ਦਿੱਤਾ ਗਿਆ ਹੈ ਜੋ 12 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਨਾਲ ਲੈਸ ਹੋਵੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement