ਪੜਚੋਲ ਕਰੋ
Advertisement
ਵਨਪੱਲਸ ਤਿਓਹਾਰਾਂ ਦੇ ਸੀਜ਼ਨ ‘ਚ ਬਣਿਆ ਨੰਬਰ-1 ਪ੍ਰੀਮਿਅਮ ਬ੍ਰਾਂਡ
ਚੀਨ ਦੀ ਦਿੱਗਜ ਕੰਪਨੀ ਵਨਪੱਲਸ ਆਪਣੇ ਸਮਾਰਟਫੋਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਈ ਹੈ। ਇਸ ਫੇਸਟਿਵਲ ਸੀਜ਼ਨ ਨੂੰ ਵਨਪੱਲਸ ਨੇ ਗਾਹਕਾਂ ਤੋਂ ਕਾਫੀ ਉਮੀਦਾਂ ਕੀਤੀਆਂ ਸੀ ਅਤੇ ਉਸ ਦੀ ਉਮੀਦ ‘ਤੇ ਗਾਹਕ ਖਰੇ ਵੀ ਉੱਤਰੇ ਹਨ।
ਨਵੀਂ ਦਿੱਲੀ: ਚੀਨ ਦੀ ਦਿੱਗਜ ਕੰਪਨੀ ਵਨਪੱਲਸ ਆਪਣੇ ਸਮਾਰਟਫੋਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਈ ਹੈ। ਇਸ ਫੇਸਟਿਵਲ ਸੀਜ਼ਨ ਨੂੰ ਵਨਪੱਲਸ ਨੇ ਗਾਹਕਾਂ ਤੋਂ ਕਾਫੀ ਉਮੀਦਾਂ ਕੀਤੀਆਂ ਸੀ ਅਤੇ ਉਸ ਦੀ ਉਮੀਦ ‘ਤੇ ਗਾਹਕ ਖਰੇ ਵੀ ਉੱਤਰੇ ਹਨ। ਵਨਪੱਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇਸ ਾਰੇ ਪਲੇਟਫਾਰਮਾਂ ‘ਤੇ ਚਲ ਰਹੀ ਦੀਵਾਲੀ ਸੇਲ ਦੌਰਾਨ ਸਕਲ ਮਰਚੇਡਾਈਜ਼ ਕੀਮਤ (ਜੀਐਮਵੀ) ਦੀ ਵਿੱਕਰੀ ‘ਚ 1500 ਕਰੋੜ ਰੁਪਏ ਦਾ ਰਿਕਾਰਡ ਬਣਾਇਆ ਹੈ।
ਮੋਬਾਇਲ ਡਿਵਾਇਸ ਤੋਂ ਇਲਾਵਾ ਇਸ ਵਾਰ ਵਨਪੱਲਸ ਨੇ ਆਪਣੇ ਐਂਡ੍ਰਾਈਡ ਟੀਵੀ ਨੂੰ ਵੀ ਭਾਰਤ ‘ਚ ਲਾਂਚ ਕੀਤਾ ਸੀ। ਹਾਲ ਹੀ ‘ਚ ਲਾਂਚ ਕੀਤੇ ਗਏ ਵਨਪੱਲਸ ਦੇ ਇਨ੍ਹਾਂ ਪ੍ਰੋਡਕਟਸ ਨੇ ਕਾਫੀ ਕਾਮਯਾਬੀ ਹਾਸਲ ਕੀਤੀ ਹੈ। ਕੰਪਨੀ ਐਮਜ਼ੌਨ ਅਤੇ ਆਫ-ਲਾਈਨ ਪਾਰਟਨਰ ਸਟੋਰ ‘ਤੇ ਸਮਾਰਟ ਟੀਵੀ ਅਤੇ ਸਮਾਰਟ ਫੋਨ ਦੋਵੇਂ ਕੈਟਗੀਰੀ ‘ਚ ਸਭ ਤੋਂ ਜ਼ਿਆਦਾ ਵਿਕੱਣ ਵਾਲੇ ਪ੍ਰੀਮਿਅਮ ਬ੍ਰਾਂਡ ਬਣ ਗਿਆ ਹੈ।
ਵਨਪੱਲਸ ਇੰਡੀਆ ਦੇ ਮੁਖੀ ਵਿਕਾਸ ਅਗ੍ਰਵਾਲ ਮੁਤਾਬਕ, “ਅਸੀਂ ਪੂਰੇ ਭਾਰਤ ‘ਚ ਆਪਣੇ ਮੈਂਬਰਾਂ ਅਤੇ ਗਾਹਕਾਂ ਦੇ ਉਤਸ਼ਾਹ ਤੋਂ ਹੈਰਾਨ ਹਾਂ, ਜਿਨ੍ਹਾਂ ਨੇ ਸਾਡੇ ਨਵੇਂ ਉਤਪਾਦਾਂ ਵੱਲ ਰੁਖ ਕੀਤਾ ਹੈ”।
ਵਨਪੱਲਸ ਟੀਵੀ ਦੀ ਆਨਲਾਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਮਾਂ ‘ਤੇ ਸ਼ਾਨਦਾਰ ਵਿੱਕਰੀ ਵੇਖਣ ਨੂੰ ਮਿਲੀ ਹੈ। ਵਨਪੱਲਸ ਦੇ 55 ਇੰਚ ਦੇ ਟੀਵੀ ਦੀ ਸ਼ੁਰੂਆਤੀ ਕੀਮਤ 69,990 ਰੁਪਏ ਹੈ। ਪਰ ਦੀਵਾਲੀ ਮੌਕੇ ਇਸ 'ਤੇ ਕਈ ਆਫਰ ਵੀ ਮਿਲ ਰਹੇ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement