Instagram Tricks: ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲੇਗਾ ਸਿਰਫ਼ ਫੇਵਰੇਟ ਕੰਟੈਂਟ, Explore ਪੇਜ ਨੂੰ ਇਸ ਤਰ੍ਹਾਂ ਕਰੋ ਰੀਸੈੱਟ
ਜੇਕਰ ਤੁਸੀਂ ਐਕਸਪਲੋਰ ਪੇਜ 'ਤੇ ਸਿਰਫ਼ ਆਪਣੀ ਪਸੰਦ ਦਾ ਕੰਟੈਂਟ ਦੇਖਣਾ ਚਾਹੁੰਦੇ ਹੋ ਤਾਂ ਤਹਾਨੂੰ ਐਕਸਪਲੋਰ ਪੇਜ ਰੀਸੈੱਟ ਕਰਿਨਾ ਹੋਵੇਗਾ।

Instagram Tricks: ਇੰਸਟਾਗ੍ਰਾਮ ਇਕ ਫੋਟੋ ਸ਼ੇਅਰਿੰਗ ਐਪ ਹੈ ਜੋ ਯੂਜ਼ਰਸ ਨੂੰ ਫੋਟੋ ਜਾਂ ਵੀਡੀਓ ਸ਼ੇਅਰ ਕਰਨ ਦੀ ਸੁਵਿਧਾ ਦਿੰਦਾ ਹੈ। ਇਹ ਇਕ ਬਹੁਤ ਹੀ ਪਾਪੂਲਰ ਐਪ ਹੈ ਖਾਸ ਤੌਰ 'ਤੇ ਨੌਜਵਾਨਾਂ 'ਚ ਇਹ ਕਾਫੀ ਪੰਸਦ ਕੀਤਾ ਜਾਂਦਾ ਹੈ।
ਇੰਸਟਾਗ੍ਰਾਮ ਯੂਜ਼ਰਸ ਆਪਣਾ ਜ਼ਿਆਦਾ ਟਾਇਮ ਇਸ ਨੂੰ ਐਕਸਪਲੋਰ ਕਰਨ 'ਚ ਬਿਤਾਉਂਦੇ ਹਨ। ਐਕਸਪਲੋਰ ਪੇਜ 'ਤੇ ਹਰ ਤਰੀਕੇ ਦਾ ਕੰਟੈਂਟ ਸਰਚ ਕੀਤਾ ਜਾ ਸਕਦਾ ਹੈ। ਇਹ ਅਕਸਰ ਹੁੰਦਾ ਹੈ ਕਿ ਅਜਿਹੇ ਕਈ ਵੀਡੀਓ ਜਾਂ ਓਫਟੋ ਐਕਸਪਲੋਰ ਪੇਜ 'ਤੇ ਨਜ਼ਰ ਆਉਂਦੇ ਹਨ ਜੋ ਤੁਹਾਡੀ ਪਸੰਦ ਨਹੀਂ ਹੁੰਦੇ। ਜੇਕਰ ਤੁਸੀਂ ਚਾਹੋ ਤਾਂ ਐਕਸਪਲੋਰ ਪੇਜ ਨੂੰ ਰੀਸੈੱਟ ਜਾਂ ਕਸਟਮਾਇਜ ਕਰ ਸਕਦੇ ਹੋ।
ਜੇਕਰ ਤੁਸੀਂ ਐਕਸਪਲੋਰ ਪੇਜ 'ਤੇ ਸਿਰਫ਼ ਆਪਣੀ ਪਸੰਦ ਦਾ ਕੰਟੈਂਟ ਦੇਖਣਾ ਚਾਹੁੰਦੇ ਹੋ ਤਾਂ ਤਹਾਨੂੰ ਐਕਸਪਲੋਰ ਪੇਜ ਰੀਸੈੱਟ ਕਰਿਨਾ ਹੋਵੇਗਾ। ਇਸ ਦੇ ਨਾਲ ਹੀ ਇਸ ਨੂੰ ਕਸਟਮਾਇਜ਼ ਵੀ ਕਰ ਸਕਦੇ ਹੋ। ਜਾਣਦੇ ਹਾਂ ਇਸ ਦਾ ਪੂਰਾ ਪ੍ਰੋਸੈਸ:
Android ਜਾਂ iOS 'ਤੇ ਜਾਓ ਤੇ ਆਪਣੀ ਸਰਚ ਹਿਸਟਰੀ ਕਲੀਅਰ ਕਰੋ।
ਹੁਣ ਇੰਸਟਾਗ੍ਰਾਮ ਤਹਾਨੂੰ ਇਕ ਫਰੈਸ਼ ਪੇਜ ਦਿਖਾਏਗਾ ਜੋ ਕੰਟੈਂਟ ਤੁਸੀਂ ਸਰਚ ਕਰ ਰਹੇ ਹੋ ਜਾਂ ਜੋ ਤਹਾਨੂੰ ਪਸੰਦ ਹੈ।
ਇਸ ਤੋਂ ਬਾਅਦ ਆਪਣੇ ਪ੍ਰੋਫਾਇਲ ਸੈਕਸ਼ਨ 'ਚ ਜਾਓ ਤੇ ਟੌਪ ਰਾਈਟ ਕੌਰਨਰ 'ਤੇ ਇਕ Hamburger Menu 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਸੈਟਿੰਗ ਆਪਸ਼ਨ 'ਤੇ ਕਲਿੱਕ ਕਰੋ, ਇੱਥੇ ਦਿੱਤੀ ਗਈ ਲਿਸਟ 'ਚ ਸਿਕਿਓਰਟੀ ਆਪਸ਼ਨ 'ਤੇ ਜਾਓ।
ਤਹਾਨੂੰ ਡਾਟਾ ਐਂਡ ਹਿਸਟਰੀ 'ਚ ਸਰਚ ਹਿਸਟਰੀ ਦਾ ਆਪਸ਼ਨ ਮਿਲੇਗਾ।
ਸਰਚ ਹਿਸਟਰੀ 'ਤੇ ਕਲਿੱਕ ਕਰਨ ਤੋਂ ਬਾਅਦ ਤਹਾਨੂੰ ਨਵੇਂ ਪੇਜ 'ਤੇ Clear All ਦਾ ਬਟਨ ਦਿਖਾਈ ਦੇਵੇਗਾ।
ਹੁਣ ਜਦੋਂ Clear All ਕਲਿੱਕ ਕਰੋਗੇ ਤਾਂ ਤਹਾਨੂੰ Pop-Up ਦਿਖਾਈ ਦੇਵੇਗਾ। ਜਿੱਥੇ ਤਹਾਨੂੰ Clear All 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਸਰਚ ਹਿਸਟਰੀ ਕਲੀਅਰ ਹੋ ਜਾਵੇਗੀ 'ਤੇ ਇੰਸਟਾਗ੍ਰਾਮ ਪੇਜ ਫਿਰ ਤੋਂ ਰੀਸੈੱਟ ਹੋ ਜਾਵੇਗਾ।।
ਹੁਣ ਤੁਸੀਂ ਜੋ ਵੀ ਨਵਾਂ ਸਰਚ ਕਰੋਗੇ ਸਿਰਫ਼ ਓਹੀ ਕੰਟੈਂਟ ਦਿਖਾਈ ਦੇਵੇਗਾ






















