ਸਮਾਰਟਫੋਨ ਕੰਪਨੀ ਓਪੋ ਨੇ ਆਪਣਾ ਨਵਾਂ ਫੋਨ Oppo A33 ਲਾਂਚ ਕਰ ਦਿੱਤਾ ਹੈ। ਫਿਲਹਾਲ, ਇਹ ਫੋਨ ਇੰਡੋਨੇਸ਼ੀਆ ਦੇ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਫੋਨ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਤੇ 5000mAh ਦੀ ਬੈਟਰੀ ਨਾਲ ਲੈਸ ਹੈ। ਆਓ ਜਾਣਦੇ ਹਾਂ ਇਸ ਫੋਨ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ। ਓਪੋ ਏ 33 ਦੀਆਂ ਵਿਸ਼ੇਸ਼ਤਾਵਾਂ ਓਪੋ ਏ 33 ਵਿੱਚ ਇੱਕ 90Hz ਰਿਫਰੈਸ਼ ਰੇਟ ਡਿਸਪਲੇਅ ਹੈ ਜਿਸ ਵਿੱਚ 20:9 ਆਸਪੈਕਟ ਰੇਸ਼ੋ ਹੈ। ਇਹ ਫੋਨ ਐਂਡਰਾਇਡ 10 ਬੇਸਡ ColorOS 7.2 ਨਾਲ ਆਇਆ ਹੈ। ਫੋਨ ਕੁਆਲਕਾਮ ਸਨੈਪਡ੍ਰੈਗਨ ਚਿੱਪਸੈੱਟ ਨਾਲ ਲੈਸ ਹੈ। ਫੋਨ 32 ਜੀਬੀ ਸਟੋਰੇਜ ਵੇਰੀਐਂਟ 'ਚ 4 ਜੀਬੀ ਰੈਮ ਨਾਲ ਉਪਲੱਬਧ ਹੈ। ਇਸ ਫੋਨ ਦੀ ਸਟੋਰੇਜ ਨੂੰ ਮਾਈਕ੍ਰੋ ਐਸਡੀ ਕਾਰਡ ਜ਼ਰੀਏ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। [mb]1601360234[/mb] ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਵਾਲਾ ਟ੍ਰਿਪਲ ਕੈਮਰਾ ਸੈਟਅਪ ਹੈ। ਮੈਡਿਊਲ ਵਿੱਚ 2 ਮੈਗਾਪਿਕਸਲ ਦਾ ਮੈਕਰੋ ਸੈਂਸਰ ਤੇ 2 ਮੈਗਾਪਿਕਸਲ ਡੈਪਥ ਸੈਂਸਰ ਹੈ। ਇਸ ਦੇ ਨਾਲ ਹੀ ਇਸ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਵਿੱਚ 5000mAh ਦੀ ਸ਼ਕਤੀਸ਼ਾਲੀ ਬੈਟਰੀ ਹੈ ਜੋ 18 ਡਬਲਿਊ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਸੁਰੱਖਿਆ ਲਈ, ਇਸ ਦੇ ਪਿਛਲੇ ਪੈਨਲ ਤੇ ਇੱਕ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਓਪੋ ਏ 33 ਕੀਮਤ ਇਹ ਫੋਨ ਉਸੇ ਵੇਰੀਐਂਟ 'ਚ ਉਪਲੱਬਧ ਹੈ। 4 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਇਸ ਫੋਨ ਦੀ ਕੀਮਤ 22,99,000 ਆਈਡੀਆਰ ਯਾਨੀ ਕਰੀਬ 11,300 ਰੁਪਏ ਰੱਖੀ ਗਈ ਹੈ। ਓਪੋ ਦਾ ਇਹ ਫੋਨ ਮੂਨਲਾਈਟ ਬਲੈਕ ਤੇ ਮਿੰਟ ਕ੍ਰੀਮ ਕਲਰ ਵਿਕਲਪਾਂ ਵਿੱਚ ਮਿਲੇਗਾ। ਇਸ ਦੀ ਸੇਲ 1 ਅਕਤੂਬਰ ਤੋਂ ਸ਼ੁਰੂ ਹੋਏਗੀ।