ਚੀਨੀ ਸਮਾਰਟਫੋਨ ਕੰਪਨੀ Oppo ਨੇ ਆਪਣਾ ਨਵਾਂ ਸਮਾਰਟਫੋਨ Oppo A93 ਅਕਤੂਬਰ 2020 'ਚ ਲਾਂਚ ਕੀਤਾ ਹੈ। ਫੋਨ ਨੂੰ ਬਹੁਤ ਵਧੀਆ ਫੀਚਰ ਨਾਲ ਲਾਂਚ ਕੀਤਾ ਗਿਆ ਹੈ। Oppo A93 ਦੀ ਕੀਮਤ ਤਕਰੀਬਨ 23,700 ਰੁਪਏ ਹੈ। ਕੰਪਨੀ ਨੇ ਇਸ ਨੂੰ ਦੋ ਕੱਲਰ ਵੇਰੀਐਂਟ ਨਾਲ ਲਾਂਚ ਕੀਤਾ ਹੈ, ਜਿਸ ਵਿੱਚ ਬਲੈਕ ਐਂਡ ਵ੍ਹਾਈਟ ਕੱਲਰ ਆਪਸ਼ਨ ਦਿੱਤੇ ਗਏ ਹਨ। Oppo ਨੇ ਇਸ ਸ਼ਾਨਦਾਰ ਫੋਨ 'ਚ 8 GB ਰੈਮ ਤੇ 128 GB ਇਨਬਿਲਟ ਸਟੋਰੇਜ ਦਿੱਤੀ ਹੈ। Oppo A93 'ਚ 6.43 ਇੰਚ ਦੀ ਫੁੱਲ ਐਚਡੀ ਪਲੱਸ ਸੁਪਰ ਐਮੋਲੇਡ ਡਿਸਪਲੇਅ ਹੈ ਤੇ ਇਸ ਦਾ ਆਸਪੈਕਟ ਰੇਸ਼ੋ 20: 9 ਹੈ। ਡਿਸਪਲੇ ਦਾ ਰੈਜ਼ੋਲਿਊਸ਼ਨ 1080X2400 ਪਿਕਸਲ ਹੈ। ਇਸ ਫੋਨ ਵਿੱਚ ਮੀਡੀਏਟੇਕ ਹੈਲੀਓ ਪੀ 95 ਚਿੱਪਸੈੱਟ ਹੈ ਜੋ ਐਂਡਰਾਇਡ 10 'ਤੇ ਕੰਮ ਕਰਦਾ ਹੈ। Oppo A93 ਵਿੱਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੈ ਤੇ ਇਹ 8 ਮੈਗਾਪਿਕਸਲ ਅਲਟਰਾ ਵਾਈਡ ਸੈਂਸਰ ਨਾਲ ਆਉਂਦਾ ਹੈ। ਇਸ ਦੇ ਨਾਲ ਦੋ ਕੈਮਰਾ 2 ਮੈਗਾਪਿਕਸਲ ਦੇ ਕੈਮਰਾ ਵੀ ਹਨ। ਫੋਨ ਦੇ ਅਗਲੇ ਪਾਸੇ ਸੈਲਫੀ ਕੈਮਰਾ ਦੇ ਤੌਰ 'ਤੇ ਡਿਊਲ ਲੈਂਸ ਕੈਮਰਾ ਹੈ, ਜੋ 16 MP + 2 MP ਦਾ ਹੈ। ਯਾਨੀ ਤੁਹਾਨੂੰ ਇਸ ਫੋਨ ਵਿੱਚ ਫੋਟੋਗ੍ਰਾਫੀ ਲਈ 6 ਵਧੀਆ ਕੈਮਰੇ ਮਿਲਦੇ ਹਨ। Oppo A93 ਦੇ ਹੋਰ ਫੀਚਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਇੰਟੀਗ੍ਰੇਟਡ ਫਿੰਗਰਪ੍ਰਿੰਟ ਸੈਂਸਰ ਹੈ। ਪਾਵਰ ਲਈ, ਇਸ ਫੋਨ ਵਿੱਚ 4000mAh ਦੀ ਬੈਟਰੀ ਹੈ, ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਓਪੋ A93 ਵਿੱਚ Wi-Fi 802.11 a/b/g/n, GPS, Bluetooth v5.10, USB OTG, USB Type-C, 3G, ਤੇ 4G ਵਰਗੇ ਫੀਚਰ ਦਿੱਤੇ ਗਏ ਹਨ। [mb]1602136341[/mb]