ਇਨ੍ਹਾਂ 7 ਸੈਟਿੰਗਜ਼ ਨਾਲ ਸੁਰੱਖਿਅਤ ਰੱਖੋ ਆਪਣਾ WhatsApp ਅਕਾਊਂਟ
ਤੁਹਾਨੂੰ ਆਪਣਾ WhatsApp ਅਕਾਊਂਟ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੈ। ਵ੍ਹਟਸਐਪ ਦੀ ਪ੍ਰਾਈਵੇਸੀ ਸੈਟਿੰਗਜ਼ ਯੂਜ਼ਰਜ਼ ਨੂੰ ਇਹ ਚੁਣਨ ਦੀ ਆਪਸ਼ਨ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਵ੍ਹਟਸਐਪ ਗਰੁੱਪ ਵਿੱਚ ਕੌਣ ਐਡ ਕਰ ਸਕਦਾ ਹੈ।
ਤੁਹਾਨੂੰ ਆਪਣਾ WhatsApp ਅਕਾਊਂਟ ਸੁਰੱਖਿਅਤ ਰੱਖਣ ਦੀ ਜ਼ਰੂਰਤ ਹੈ। ਵ੍ਹਟਸਐਪ ਦੀ ਪ੍ਰਾਈਵੇਸੀ ਸੈਟਿੰਗਜ਼ ਯੂਜ਼ਰਜ਼ ਨੂੰ ਇਹ ਚੁਣਨ ਦੀ ਆਪਸ਼ਨ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਵ੍ਹਟਸਐਪ ਗਰੁੱਪ ਵਿੱਚ ਕੌਣ ਐਡ ਕਰ ਸਕਦਾ ਹੈ। ਇਸ ਸਬੰਧੀ ਐਪ ਵਿੱਚ ਤਿੰਨ ਆਪਸ਼ਨ ਦਿੱਤੀਆਂ ਗਈਆਂ ਹਨ; ਜੋ ਜਾਂ ਤਾਂ ਕਿਸੇ ਨੂੱ ਗਰੁੱਪ ਵਿੱਚ ਐਡ ਕਰਨ ਲਈ ਅਲਾਓ ਕਰਦੇ ਹਨ ਜਾਂ ਸੇਵਡ ਕੌਂਟੈਕਟ ਲਿਸਟ ਤੇ ਪਰਟੀਕੁਲਰ ਕੌਂਟੈਕਟ ਲਿਸਟ ਲਈ ਅਲਾਓ ਕਰਦੇ ਹਨ।
ਇਹ ਸਿਲੈਕਟ ਕੀਤਾ ਜਾ ਸਕਦਾ ਹੈ ਕਿ ਕਿਹੜੇ ਕੌਂਟੈਕਟ ਤੁਹਾਡਾ ਵ੍ਹਟਸਐਪ ਸਟੇਟਸ ਵੇਖ ਸਕਦੇ ਹਨ। ਸਟੇਟਸ ਪ੍ਰਾਈਵੇਸੀ ਫ਼ੀਚਰ ਨੂੰ ਐਪ ਦੇ ਸੈਟਿੰਗ ਸੈਕਸ਼ਨ ਤੋਂ ਅਕਸੈੱਸ ਕੀਤਾ ਜਾ ਸਕਦਾ ਹੈ। ਤੁਸੀਂ ਆਪਣਾ ਸਟੇਟਸ ਕਿਸੇ ਖ਼ਾਸ ਕੌਂਟੈਕਟ ਲਿਸਟ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ ਜਾਂ ਸਿਰਫ਼ ਸੇਵ ਲਈ ਕੌਂਟੈਕਟਸ ਤੱਕ ਸੀਮਤ ਕਰ ਸਕਦੇ ਹੋ।
ਤੁਹਾਡਾ ‘ਲਾਸਟ ਸੀਨ’ ਕਿਸੇ ਹੋਰ ਯੂਜ਼ਰ ਨੂੰ ਨਾ ਦਿਸੇ, ਤੁਸੀਂ ਇਹ ਸੈਟਿੰਗ ਵੀ ਕਰ ਸਕਦੇ ਹੋ। ਤੁਸੀਂ ਇਸ ਨੂੰ ਮਾਇ ਕੰਟੈਕਟ ਉੱਤੇ ਸੈੱਟ ਕਰ ਸਕਦੇ ਹੋ।
ਦੂਜੀ ਆਪਸ਼ਨ ਵਾਂਗ ਤੁਸੀਂ ਆਪਣੀ ਪ੍ਰੋਫ਼ਾਈਲ ਫ਼ੋਟੋ ਵੀ ਹੋਰਨਾਂ ਤੋਂ ਪੂਰੀ ਤਰ੍ਹਾਂ ਲੁਕਾ ਸਕਦੇ ਹੋ ਜਾਂ ਫਿਰ ਸਿਰਫ਼ ਮਾਇ ਕੌਂਟੈਕਟਸ ਤੱਕ ਸੀਮਤ ਰੱਖਣ ਦੀ ਆਪਸ਼ਨ ਮਿਲਦੀ ਹੈ।
ਅਬਾਊਟ ਸੈਕਸ਼ਨ ਵਿੱਚ ਤੁਸੀਂ ਇਹ ਸਭ ਨੂੰ ਵਿਖਾ ਸਕਦੇ ਹੋ ਜਾਂ ਪੂਰੀ ਤਰ੍ਹਾਂ ਲੁਕਾ ਸਕਦੇ ਹੋ ਤੇ ਜਾਂ ਫਿਰ ਮਾਇ ਕੌਂਟੈਕਟ ਤੱਕ ਸੀਮਤ ਰੱਖ ਸਕਦੇ ਹੋ।
ਤੁਸੀਂ ਐਂਡ੍ਰਾਇਡ ਉੱਤੇ ਫ਼ਿੰਗਰ ਪ੍ਰਿੰਟ ਲੌਕ ਸੈੱਟ ਕਰ ਸਕਦੇ ਹੋ; ਜਦਕਿ ਨਵੇਂ ਆਈਫ਼ੋਨ ਯੂਜ਼ਰਜ਼ ਲਈ iPhone ਦੀ ਫ਼ਿਜ਼ੀਕਲ ਸਕ੍ਰੀਨ ਬਟਨ ਦੇ ਮਾਮਲੇ ’ਚ ਫ਼ੇਸ ਆਈ ਜਾਂ ਟੱਚ ਆਈਡੀ ਦੀ ਵਰਤੋਂ ਕਰਨ ਦੀ ਆਪਸ਼ਨ ਮਿਲਦੀ ਹੈ।
ਕਿਸੇ ਹੋਰ ਯੂਜ਼ਰ ਕੋਲ ਮੈਸੇਜ ਪ੍ਰਾਪਤ ਕਰਨ ਜਾਂ ਤੁਹਾਡੀ ਪ੍ਰੋਫ਼ਾਈਲ ਜਾਣਕਾਰੀ ਤੱਕ ਪੁੱਜਣ ਤੋਂ ਰੋਕਣ ਲਈ ਕਿਸੇ ਖ਼ਾਸ ਕੌਂਟੈਕਟ ਜਾਂ ਫ਼ੋਨ ਨੰਬਰ ਨੂੰ ਬਲਾੱਕ ਕਰਨ ਦੀ ਆੱਪਸ਼ਨ ਮਿਲਦੀ ਹੈ। ਇਹ ਆੱਪਸ਼ਨ ਦੋਵੇਂ ਸੈਟਿੰਗਜ਼ ਆਪਸ਼ਨ ਦੇ ਨਾਲ–ਨਾਲ ਇੰਡਵਿਜੂਅਲ ਚੈਟ ਉੱਤੇ ਉਪਲਬਧ ਹੈ।






















