PUBG ਦੇ ਚਾਹੁਣ ਵਾਲਿਆਂ ਨੂੰ ਕਰਨਾ ਪਵੇਗਾ ਹੋਰ ਇੰਤਜ਼ਾਰ, ਹੁਣ ਇਸ ਮਹੀਨੇ ਲੌਂਚ ਹੋਣ ਦੀ ਹੋ ਰਹੀ ਗੱਲ
InsideSport ਦੀ ਇਕ ਖਬਰ ਦੇ ਮੁਤਾਬਕ ਸਾਊਥ ਕੋਰੀਅਨ ਕੰਪਨੀ PUBG ਕਾਰਪੋਰੇਸ਼ਨ ਦੇ ਆਫੀਸ਼ੀਅਲ ਨੇ ਕਿਹਾ ਹੈ ਕਿ PUBG Mobile India 2021 ਮਾਰਚ ਤਕ ਲੌਂਚ ਕੀਤੀ ਜਾ ਸਕਦੀ ਹੈ।
PUBG Mobile ਇੰਡੀਆ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਕਈ ਸਾਈਟਸ 'ਤੇ ਪਬਜੀ ਡਾਊਨਲੋਡ ਕਰਨ ਲਈ ਫੇਕ ਲਿੰਕ ਵੀ ਪਾਏ ਜਾ ਰਹੇ ਹਨ। ਹੁਣ ਪਬਦੀ ਗੇਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਾਲਿਆਂ ਲਈ ਖ਼ਬਰ ਹੈ ਕਿ ਪਬਜੀ ਮੋਬਾਇਲ ਇੰਡੀਆ ਨੂੰ ਲੌਂਚ ਹੋਣ 'ਚ ਅਜੇ ਥੋੜਾ ਸਮਾਂ ਲੱਗੇਗਾ। ਖ਼ਬਰਾਂ ਦੀ ਮੰਨੀਏ ਤਾਂ ਅਜੇ ਗੇਮ ਲਵਰਸ ਨੂੰ ਅਗਲੇ ਸਾਲ ਮਾਰਚ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਜਦੋਂ ਤੋਂ ਕੰਪਨੀ ਵੱਲੋਂ PUBG Mobile India ਲੌਂਚ ਕਰਨ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਖਬਰਾਂ ਦਾ ਬਜ਼ਾਰ ਗਰਮ ਹੈ। ਹੁਣ InsideSport ਦੀ ਇਕ ਖਬਰ ਦੇ ਮੁਤਾਬਕ ਸਾਊਥ ਕੋਰੀਅਨ ਕੰਪਨੀ PUBG ਕਾਰਪੋਰੇਸ਼ਨ ਦੇ ਆਫੀਸ਼ੀਅਲ ਨੇ ਕਿਹਾ ਹੈ ਕਿ PUBG Mobile India 2021 ਮਾਰਚ ਤਕ ਲੌਂਚ ਕੀਤੀ ਜਾ ਸਕਦੀ ਹੈ।
PUBG ਕਾਰਪੋਰੇਸ਼ਨ ਦੇ ਅਫੀਸ਼ੀਅਲ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਬਜੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤ 'ਚ ਛੇਤੀ ਤੋਂ ਛੇਤੀ ਵਾਪਸ ਲਿਆਂਦਾ ਜਾਵੇ। ਪਰ ਫਿਲਹਾਲ ਇਸ ਮਾਮਲੇ 'ਚ ਕੋਈ ਪ੍ਰੋਗਰੈਸ ਨਜ਼ਰ ਨਹੀਂ ਆ ਰਹੀ। ਰਿਪੋਰਟ 'ਚ ਪਬਜੀ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਗਲੇ ਕੁਝ ਮਹੀਨਿਆਂ 'ਚ ਪਬਜੀ ਮੋਬਾਇਲ ਭਾਰਤ 'ਚ ਲੌਂਚ ਕੀਤਾ ਜਾ ਸਕਦਾ ਹੈ।
ਹਾਲ ਹੀ 'ਚ RTI 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਮਿਨਿਸਟ੍ਰੀ ਆਫ ਇਲੈਕਟ੍ਰੌਨਿਕ ਐਂਡ ਇਨਫਰਮੇਸ਼ਨ ਟੈਕਨਾਲੋਜੀ ਨੇ ਅਜੇ ਤਕ PUBG Mobile India ਲੌਂਚ ਲਈ ਇਜਾਜ਼ਤ ਨਹੀਂ ਦਿੱਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ