ਤਿੰਨ ਮਿੰਟ ਚਾਰਜ ਕਰਨ 'ਤੇ ਹੀ ਢਾਈ ਘੰਟੇ ਚੱਲੇਗੀ ਯੂ-ਟਿਊਬ, ਲਾਂਚ ਹੋਵੇਗਾ ਇਹ ਬਾਕਮਾਲ ਸਮਾਰਟਫੋਨ
ਕੰਪਨੀ ਨੇ ਦੋਵੇਂ ਹੀ ਸਮਾਰਟਫੋਨ 65W ਦੀ ਸੁਪਰ ਚਾਰਜਿੰਗ ਸਪੋਰਟ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ Realme ਨੇ X50 Pro ਸਮਾਰਟਫੋਨ 'ਚ 65W ਨੂੰ ਫਾਸਟ ਚਾਰਜਿੰਗ ਸਪੋਰਟ ਦਿੱਤੀ ਸੀ।
ਚੀਨੀ ਮੋਬਾਇਲ ਕੰਪਨੀ Realme ਤਿੰਨ ਸਤੰਬਰ ਨੂੰ ਆਪਣੀ ਸੀਰੀਜ਼ 7 ਪੇਸ਼ ਕਰੇਗੀ। Realme 7 ਸੀਰੀਜ਼ ਤਹਿਤ Realme 7 ਅਤੇ Realme 7 Pro ਸਮਾਰਟਫੋਨ ਲਾਂਚ ਕਰੇਗੀ। Realme ਦੀ 7 ਸੀਰੀਜ਼ ਦੇ ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਫਾਸਟ ਚਾਰਜਿੰਗ ਹੋਵੇਗੀ।
ਕੰਪਨੀ ਨੇ ਦੋਵੇਂ ਹੀ ਸਮਾਰਟਫੋਨ 65W ਦੀ ਸੁਪਰ ਚਾਰਜਿੰਗ ਸਪੋਰਟ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ Realme ਨੇ X50 Pro ਸਮਾਰਟਫੋਨ 'ਚ 65W ਨੂੰ ਫਾਸਟ ਚਾਰਜਿੰਗ ਸਪੋਰਟ ਦਿੱਤੀ ਸੀ। ਪਰ ਹੁਣ ਕੰਪਨੀ ਨੇ 20 ਹਜ਼ਾਰ ਤੋਂ ਘੱਟ ਬਜ਼ਟ ਦੇ ਸਮਾਰਟਫੋਨ 'ਚ ਹੀ ਨਵੀਂ ਚਾਰਜਿੰਗ ਤਕਨਾਲੋਜੀ ਲਿਆਉਣ ਦਾ ਐਲਾਨ ਕੀਤਾ ਹੈ।
65W SuperDart ਦੀਆਂ ਖੂਬੀਆਂ:
Realme ਨੇ SuperDart ਚਾਰਜਿੰਗ ਸਿਸਟਮ ਦੀਆਂ ਖੂਬੀਆਂ ਵੀ ਸ਼ੇਅਰ ਕੀਤੀਆਂ ਹਨ। Realme ਦਾ ਦਾਅਵਾ ਹੈ ਕਿ ਦੋਵੇਂ ਹੀ ਸਮਾਰਟਫੋਨ ਨੂੰ 0 ਤੋਂ 100 ਪ੍ਰਤੀਸ਼ਤ ਚਾਰਜ ਹੋਣ 'ਚ ਸਿਰਫ਼ 34 ਮਿੰਟ ਦਾ ਸਮਾਂ ਲੱਗੇਗਾ। ਏਨਾ ਹੀ ਨਹੀਂ ਕੰਪਨੀ ਦਾ ਕਹਿਣਾ ਹੈ ਕਿ ਇਹ ਤਕਨਾਲੋਜੀ ਸਿਰਫ਼ 15 ਮਿੰਟ 'ਚ ਫੋਨ ਨੂੰ 0 ਤੋਂ 58% ਚਾਰਜ ਕਰੇਗੀ। ਇਸ ਤੋਂ ਇਲਾਵਾ ਕੰਪਨੀ ਦਾ ਦਾਅਵਾ ਹੈ ਕਿ ਸਿਰਫ਼ ਤਿੰਨ ਮਿੰਟ ਚਾਰਜ ਕਰਨ ਤੋਂ ਬਾਅਦ ਢਾਈ ਘੰਟੇ ਯੂ-ਟਿਊਬ, ਦੋ ਘੰਟੇ ਇੰਸਟਾਗ੍ਰਾਮ ਅਤੇ PUBG ਦੇ ਤਿੰਨ ਰਾਊਂਡ ਮੈਚ ਖੇਡ ਸਕਦੇ ਹਨ।
Realme ਦੀਆਂ ਬਾਕੀ ਖੂਬੀਆਂ ਦੀ ਗੱਲ ਕਰੀਏ ਤਾਂ ਦੋਵਾਂ ਹੀ ਸਮਾਰਟਫੋਨਜ਼ 'ਚ ਰੀਅਰ ਫਰੰਟ ਕੈਮਰਾ ਸੈਟਅਪ ਮਿਲੇਗਾ। ਜਿਸ 'ਚ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। Realme 7 ਸੀਰੀਜ਼ ਨੂੰ ਕੰਪਨੀ 6 ਸੀਰੀਜ਼ ਦੇ ਅਪਗ੍ਰੇਡ ਦੇ ਤੌਰ 'ਤੇ ਲੌਂਚ ਕਰ ਰਹੀ ਹੈ।
Redme Note 9 Pro Max ਨੂੰ ਮਿਲੇਗੀ ਚੁਣੌਤੀ:
Redme ਆਪਣੀ 7 ਸੀਰੀਜ਼ ਜ਼ਰੀਏ Redme Note Pro Max ਸਮਾਰਟਫੋਨ ਨੂੰ ਚੁਣੌਤੀ ਦੇਵੇਗੀ। Note Pro ਦੀ ਕੀਮਤ 16,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਸਮਾਰਟਫੋਨ 'ਚ 6.67 ਇੰਚ ਦਾ ਫੁੱਲ ਐਚਡੀ ਪਲਸ ਰੈਜ਼ੋਲੂਸ਼ਨ ਵਾਲਾ ਆਈਪੀਐਸ ਐਲਸੀਡੀ ਡਿਸਪਲੇਅ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 720 ਚਿਪਸੈਟ ਦਾ ਇਸਤੇਮਾਲ ਕੀਤਾ ਗਿਆ ਹੈ।
ਸੋਨੇ-ਚਾਂਦੀ ਦੇ ਭਾਅ 'ਚ ਆਈ ਗਿਰਾਵਟ, ਦੇਖੋ ਕੀ ਤਾਜ਼ਾ ਕੀਮਤ
ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ 30 ਵਿਧਾਇਕ ਕੋਰੋਨਾ ਪੌਜ਼ੇਟਿਵ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ