Reliance AGM 2021 Announcement: ਰਿਲਾਇੰਸ ਜੀਓ 5G ਨੈੱਟਵਰਕ ਸ਼ੁਰੂ ਕਰਨ ਲਈ ਤਿਆਰ
ਅਮਰੀਕਾ ਵਿਚ ਕੰਪਨੀ ਦੁਆਰਾ 5ਜੀ ਦਾ ਸਫਲ ਪ੍ਰੀਖਣ ਵੀ ਕੀਤਾ ਗਿਆ ਹੈ ਭਾਵ ਜਿਵੇਂ ਹੀ ਸਰਕਾਰ 5 ਜੀ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ ਕਰੇਗੀ, ਉਦੋਂ ਹੀ ਕੰਪਨੀ ਵੱਲੋਂ 5ਜੀ ਸੇਵਾ ਸ਼ੁਰੂ ਕੀਤੀ ਜਾਏਗੀ।
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੀ 44ਵੀਂ ਸਲਾਨਾ ਆਮ ਬੈਠਕ (AGM) ਵਿਚ 5G ਤੋਂ ਪਰਦਾ ਚੁੱਕਿਆ ਗਿਆ ਹੈ। ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਵਰਚੁਅਲ ਕਾਨਫਰੰਸ ਰਾਹੀਂ ਇਸ ਬਾਰੇ ਦੱਸਿਆ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਕੰਪਨੀ ਨੇ ਪਹਿਲਾਂ ਹੀ 5ਜੀ ਦੇ ਪ੍ਰੀਖਣਾਂ ਵਿੱਚ 1 ਜੀਬੀਪੀਐਸ (GBPS-ਜੀਬੀ ਪ੍ਰਤੀ ਸੈਕੰਡ) ਦੀ ਰਫ਼ਤਾਰ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ, ਕੰਪਨੀ ਦੁਆਰਾ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਨੇ 5ਜੀ ਨੈਟਵਰਕ ਨਾਲ ਜੁੜੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਅਮਰੀਕਾ ਵਿਚ ਕੰਪਨੀ ਦੁਆਰਾ 5ਜੀ ਦਾ ਸਫਲ ਪ੍ਰੀਖਣ ਵੀ ਕੀਤਾ ਗਿਆ ਹੈ ਭਾਵ ਜਿਵੇਂ ਹੀ ਸਰਕਾਰ 5 ਜੀ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ ਕਰੇਗੀ, ਉਦੋਂ ਹੀ ਕੰਪਨੀ ਵੱਲੋਂ 5ਜੀ ਸੇਵਾ ਸ਼ੁਰੂ ਕੀਤੀ ਜਾਏਗੀ। ਇਹ ਮੰਨਿਆ ਜਾ ਰਿਹਾ ਹੈ ਕਿ 5 ਜੀ ਸਪੈਕਟ੍ਰਮ ਦੀ ਸਤੰਬਰ ਵਿੱਚ ਸਰਕਾਰ ਦੁਆਰਾ ਨਿਲਾਮੀ ਕੀਤੀ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਸੂਤਰਾਂ ਨੇ ਦੱਸਿਆ ਸੀ ਕਿ ਆਖਰੀ ਏਜੀਐਮ ਵਿੱਚ ਐਲਾਨ ਕੀਤੇ ਗਏ ਸਮਾਰਟਫੋਨ ਜੀਓ-ਗੂਗਲ 5 ਜੀ ਤੋਂ ਅੱਜ ਪਰਦਾ ਚੁੱਕ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਫੋਨ ਦੀ ਕੀਮਤ 3500 ਤੋਂ 5000 ਰੁਪਏ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਰਿਲਾਇੰਸ ਕੰਪਨੀ ਵੱਲੋਂ ਸਸਤੇ 5ਜੀ ਫੋਨਾਂ ਦਾ ਵੀ ਐਲਾਨ ਕੀਤਾ ਗਿਆ ਹੈ। ਭਾਵੇਂ, ਦੇਸ਼ ਵਿੱਚ ਹਾਲੇ ਤੱਕ 5ਜੀ ਸੇਵਾਵਾਂ ਸ਼ੁਰੂ ਨਹੀਂ ਕੀਤੀਆਂ ਗਈਆਂ ਹਨ। ਫਿਲਹਾਲ ਬਾਜ਼ਾਰ ਵਿਚ ਉਪਲੱਬਧ 5ਜੀ ਫੋਨਾਂ ਦੀ ਕੀਮਤ 16,000 ਰੁਪਏ ਤੋਂ ਉਪਰ ਹੈ।
ਅੱਜ ਦੇ ਏਜੀਐਮ ਵਿੱਚ, ਰਿਲਾਇੰਸ ਦੁਆਰਾ ਇੱਕ ਘੱਟ ਕੀਮਤ ਵਾਲੀ ਲੈਪਟਾਪ ਵੀ ਪੇਸ਼ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਨਾਮ ਜੀਓਬੁੱਕ (JioBook) ਹੋਵੇਗਾ। ਇਸ ਲੈਪਟਾਪ ਨੂੰ ਇਸ ਸਾਲ ਲਾਂਚ ਕੀਤਾ ਜਾ ਸਕਦਾ ਹੈ।
5ਜੀ ਸਮਾਰਟਫੋਨ 'ਤੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਕੰਪਨੀ ਜਿਓ ਵਿੱਚ ਪਿਛਲੇ ਸਾਲ ਜੁਲਾਈ ਦੇ ਮਹੀਨੇ ਵਿੱਚ ਗੂਗਲ ਨੇ 33,737 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin