Jio Phone Next Announced: ਰਿਲਾਇੰਸ Jio ਤੇ Google ਲੈ ਕੇ ਆਉਣਗੇ ਨਵਾਂ ਕਿਫਾਇਤੀ 4G ਸਮਾਰਟਫੋਨ, Jio Phone Next 10 ਸਤੰਬਰ ਤੋਂ ਬਾਜ਼ਾਰ 'ਚ ਉਪਲੱਬਧ
ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਦੇਸ਼ ਦੀ 5 ਜੀ ਸੇਵਾ ਸ਼ੁਰੂ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੀਓ ਭਾਰਤ ਨੂੰ 2 ਜੀ ਮੁਕਤ ਅਤੇ 5 ਜੀ ਸਮਰੱਥ ਦੇਸ਼ ਬਣਾਏਗਾ। ਉਨ੍ਹਾਂ ਕਿਹਾ ਕਿ 5 ਜੀ ਈਕੋਸਿਸਟਮ ਭਾਰਤ ਨੂੰ ਇਕ ਗਲੋਬਲ ਹੱਬ ਬਣਾਏਗਾ।
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੀ 44ਵੀਂ ਸਲਾਨਾ ਆਮ ਬੈਠਕ ਵਿੱਚ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਤੇ ਗੂਗਲ ਦੀ ਭਾਈਵਾਲੀ ਵਿੱਚ ਬਣੇ ਨਵੇਂ ਸਮਾਰਟਫੋਨ ਜੀਓਫੋਨ-ਨੈਕਸਟ ਦਾ ਐਲਾਨ ਕੀਤਾ। ਨਵਾਂ ਸਮਾਰਟਫੋਨ ਜੀਓ ਤੇ ਗੂਗਲ ਦੀਆਂ ਵਿਸ਼ੇਸ਼ਤਾਵਾਂ ਤੇ ਐਪਸ ਨਾਲ ਲੈਸ ਹੋਵੇਗਾ। ਇਸ ਐਂਡਰਾਇਡ ਅਧਾਰਤ ਸਮਾਰਟਫੋਨ ਦਾ ਆਪਰੇਟਿੰਗ ਸਿਸਟਮ ਜੀਓ ਤੇ ਗੂਗਲ ਨੇ ਸਾਂਝੇ ਤੌਰ 'ਤੇ ਤਿਆਰ ਕੀਤਾ ਹੈ।
ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ ਨਵਾਂ ਸਮਾਰਟਫੋਨ ਆਮ ਆਦਮੀ ਦੀ ਜੇਬ ਦੇ ਲਿਹਾਜ਼ ਨਾਲ ਹੀ ਬਣਾਇਆ ਗਿਆ ਹੈ। ਇਹ ਬਹੁਤ ਹੀ ਕਫਾਇਤੀ ਹੋਵੇਗਾ ਤੇ 10 ਸਤੰਬਰ ਯਾਨੀ ਗਣੇਸ਼ ਚਤੁਰਥੀ ਤੋਂ ਬਾਜ਼ਾਰ ਵਿੱਚ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਪਯੋਗਕਰਤਾ ਭਾਰਤੀ ਬਾਜ਼ਾਰ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਜੀਓਫੋਨ-ਨੈਕਸਟ ਸਮਾਰਟਫੋਨ 'ਤੇ ਵੀ ਗੂਗਲ ਪਲੇਅ ਤੋਂ ਐਪਸ ਡਾਊਨਲੋਡ ਕਰ ਸਕਦੇ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਮਾਰਟਫੋਨ ਨੂੰ ਵਧੀਆ ਕੈਮਰਾ ਤੇ ਐਂਡਰਾਇਡ ਅਪਡੇਟਸ ਵੀ ਮਿਲਣਗੇ। ਇਸ ਪੂਰੀ ਤਰ੍ਹਾਂ ਨਾਲ ਪ੍ਰਦਰਸ਼ਿਤ ਸਮਾਰਟਫੋਨ ਨੂੰ ਮੁਕੇਸ਼ ਅੰਬਾਨੀ ਨੇ ਨਾ ਸਿਰਫ ਭਾਰਤ ਵਿੱਚ ਬਲਕਿ ਵਿਸ਼ਵ ਵਿਚ ਸਭ ਤੋਂ ਸਸਤਾ ਸਮਾਰਟਫੋਨ ਦੱਸਿਆ।
ਪਿਛਲੇ ਸਾਲ ਰਿਲਾਇੰਸ ਜੀਓ ਨੇ ਗੂਗਲ ਨਾਲ ਭਾਈਵਾਲੀ ਦਾ ਐਲਾਨ ਕੀਤਾ ਸੀ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਨਵੇਂ ਸਮਾਰਟਫੋਨ ਬਾਰੇ ਕਿਹਾ, “ਸਾਡਾ ਅਗਲਾ ਕਦਮ ਗੂਗਲ ਤੇ ਜੀਓ ਦੇ ਸਹਿਯੋਗ ਨਾਲ ਇੱਕ ਨਵੇਂ, ਕਫਾਇਤੀ ਜਿਓ ਸਮਾਰਟਫੋਨ ਨਾਲ ਸ਼ੁਰੂ ਹੁੰਦਾ ਹੈ। ਇਹ ਭਾਰਤ ਲਈ ਬਣਾਇਆ ਗਿਆ ਹੈ ਅਤੇ ਲੱਖਾਂ ਨਵੇਂ ਉਪਭੋਗਤਾਵਾਂ ਲਈ ਨਵੀਂ ਸੰਭਾਵਨਾਵਾਂ ਖੋਲ੍ਹਣਗੀਆਂ ਜੋ ਪਹਿਲੀ ਵਾਰ ਇੰਟਰਨੈਟ ਦਾ ਅਨੁਭਵ ਕਰਨਗੇ।
ਗੂਗਲ ਕਲਾਉਡ ਅਤੇ ਜੀਓ ਵਿਚਾਲੇ ਨਵੀਂ 5ਜੀ ਭਾਈਵਾਲੀ ਇੱਕ ਅਰਬ ਤੋਂ ਵੱਧ ਭਾਰਤੀਆਂ ਨੂੰ ਤੇਜ਼ੀ ਨਾਲ ਇੰਟਰਨੈਟ ਨਾਲ ਜੋੜਨ ਵਿਚ ਮਦਦ ਕਰੇਗੀ ਅਤੇ ਭਾਰਤ ਦੇ ਅਗਲੇ ਪੜਾਅ ਦੀ ਡਿਜੀਟਲਾਈਜੇਸ਼ਨ ਦੀ ਨੀਂਹ ਰੱਖੇਗੀ।"
ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ, “ਅਸੀਂ ਵਿਸ਼ਵਵਿਆਪੀ ਭਾਈਵਾਲਾਂ ਨਾਲ 5ਜੀ ਈਕੋਸਿਸਟਮ ਵਿਕਸਤ ਕਰਨ ਅਤੇ 5 ਜੀ ਉਪਕਰਣ ਦੀ ਇੱਕ ਲੜੀ ਵਿਕਸਤ ਕਰਨ ਲਈ ਕੰਮ ਕਰ ਰਹੇ ਹਾਂ। ਜੀਓ ਨਾ ਸਿਰਫ ਭਾਰਤ ਨੂੰ 2 ਜੀ ਮੁਕਤ ਬਣਾਉਣ ਲਈ ਕੰਮ ਕਰ ਰਿਹਾ ਹੈ, ਬਲਕਿ 5ਜੀ ਸਮਰੱਥ ਵੀ ਹੈ।
ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜਿਓ ਡਾਟਾ ਖਪਤ ਦੇ ਮਾਮਲੇ ਵਿਚ ਦੁਨੀਆ ਦਾ ਦੂਜਾ ਨੈੱਟਵਰਕ ਬਣ ਗਿਆ ਹੈ। ਰਿਲਾਇੰਸ ਜਿਓ ਦੇ ਨੈਟਵਰਕ 'ਤੇ ਹਰ ਮਹੀਨੇ 630 ਮਿਲੀਅਨ ਜੀਬੀ ਡਾਟਾ ਖਪਤ ਹੁੰਦਾ ਹੈ। ਇਹ ਪਿਛਲੇ ਸਾਲ ਨਾਲੋਂ 45 ਪ੍ਰਤੀਸ਼ਤ ਵਧੇਰੇ ਹੈ।
ਹਾਲਾਂਕਿ ਜਿਓਫੋਨ-ਨੈਕਸਟ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਮਾਹਰ ਮੰਨਦੇ ਹਨ ਕਿ ਇਸ ਦੀ ਕੀਮਤ ਬਹੁਤ ਘੱਟ ਰੱਖੀ ਜਾਵੇਗੀ। ਜੀਓ-ਗੂਗਲ ਦਾ ਐਂਡਰਾਇਡ ਅਧਾਰਤ ਸਮਾਰਟਫੋਨ ਜੀਓਫੋਨ-ਨੈਕਸਟ ਗੇਮ ਚੇਂਜਰ ਸਾਬਤ ਹੋਏਗਾ। ਇਹ 300 ਮਿਲੀਅਨ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਜਿਨ੍ਹਾਂ ਦੇ ਹੱਥਾਂ ਵਿਚ ਅਜੇ ਵੀ 2 ਜੀ ਮੋਬਾਈਲ ਸੈਟ ਹਨ। ਜੀਓ-ਗੂਗਲ ਦਾ ਨਵਾਂ ਸਮਾਰਟਫੋਨ ਤੇਜ਼ ਰਫਤਾਰ, ਵਧੀਆ ਓਪਰੇਟਿੰਗ ਸਿਸਟਮ ਅਤੇ ਕਿਫਾਇਤੀ ਕੀਮਤ ਦੇ ਅਧਾਰ 'ਤੇ ਕਰੋੜਾਂ ਨਵੇਂ ਗਾਹਕਾਂ ਨਾਲ ਰਿਲਾਇੰਸ ਜਿਓ ਦੇ ਬੈਗ ਨੂੰ ਭਰ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin