WhatsApp ਦੀ ਪ੍ਰਾਈਵੇਸੀ ਪਾਲਿਸੀ ਕਾਰਨ ਡੇਟਾ ਲੀਕ ਦਾ ਖ਼ਤਰਾ! ਇੰਝ ਕਰੋ ਹਿਸਟਰੀ ਡਿਲੀਟ
WhatsApp ਦੀ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਨੂੰ ਹੁਣ ਆਪਣੇ ਡਾਟਾ ਲੀਕ ਦਾ ਖ਼ਤਰਾ ਹੋਣ ਲੱਗਾ ਹੈ। ਪੂਰੀ ਦੁਨੀਆ ’ਚ ਲੋਕਾਂ ਵਿੱਚ ਵ੍ਹਟਸਐਪ ਦੀ ਆਉਦ ਵਾਲੀ ਨਵੀਂ ਪ੍ਰਾਈਵੇਸੀ ਪਾਲਿਸੀ ਵਿਰੁੱਧ ਕਾਫ਼ੀ ਗੁੱਸਾ ਹੈ।
WhatsApp ਦੀ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਨੂੰ ਹੁਣ ਆਪਣੇ ਡਾਟਾ ਲੀਕ ਦਾ ਖ਼ਤਰਾ ਹੋਣ ਲੱਗਾ ਹੈ। ਪੂਰੀ ਦੁਨੀਆ ’ਚ ਲੋਕਾਂ ਵਿੱਚ ਵ੍ਹਟਸਐਪ ਦੀ ਆਉਦ ਵਾਲੀ ਨਵੀਂ ਪ੍ਰਾਈਵੇਸੀ ਪਾਲਿਸੀ ਵਿਰੁੱਧ ਕਾਫ਼ੀ ਗੁੱਸਾ ਹੈ। ਇਸੇ ਲਈ ਹੁਣ ਬਹੁਤ ਸਾਰੇ ਲੋਕਾਂ ਨੇ ਵ੍ਹਟਸਐਪ ਨੂੰ ਛੱਡਣ ਦਾ ਮਨ ਬਣਾ ਲਿਆ ਹੈ। ਹੁਣ ਲੋਕ ‘ਟੈਲੀਗ੍ਰਾਮ’ ਤੇ ‘ਸਿਗਨਲ’ ਜਿਹੇ ਇੰਸਟੈਂਟ ਮੈਸੇਜਿੰਗ ਐਪ ਦੀ ਵਰਤੋਂ ਕਰ ਰਹੇ ਹਨ।
ਜਿਹੜੇ ਲੋਕ ਆਪਣਾ ਵ੍ਹਟਸਐਪ ਅਕਾਊਂਟ ਡਿਲੀਟ ਕਰ ਰਹੇ ਹਨ; ਉਨ੍ਹਾਂ ਨੂੰ ਆਪਣੀ ਸਾਰੀ ਹਿਸਟ੍ਰੀ ਡਿਲੀਟ ਕਰਨੀ ਹੋਵੇਗੀ, ਤਦ ਹੀ ਸਰਵਰ ਤੋਂ ਉਨ੍ਹਾਂ ਦੀਆਂ ਤਸਵੀਰਾਂ ਤੇ ਹੋਰ ਜ਼ਰੂਰੀ ਡਾਟਾ ਪੂਰੀ ਤਰ੍ਹਾਂ ਖ਼ਤਮ ਹੋਵੇਗਾ।
ਇੰਝ ਕਰੋ ਵ੍ਹਟਸਐਪ (WhatsApp) ਤੋਂ ਆਪਣਾ ਅਕਾਊਂਟ ਡਿਲੀਟ:
· ਸਭ ਤੋਂ ਪਹਿਲਾਂ ਆਪਣਾ WhatsApp ਖੋਲ੍ਹੋ।
· ਹੁਣ ਆਪਣੇ ਸੱਜੇ ਹੱਥ ਦਿਸਣ ਵਾਲੀਆਂ 3 ਬਿੰਦੀਆਂ ਉੱਤੇ ਕਲਿੱਕ ਕਰੋ
· ਇੱਥੇ Account ਦੇ ਆੱਪਸ਼ਨ ’ਤੇ ਜਾਓ ਤੇ ਕਲਿੱਕ ਕਰੋ
· ਹੁਣ Delete My Account ਉੱਤੇ ਟੈਪ ਕਰੋ
· ਇੱਥੇ ਵੇਂ ਪੇਜ ਉੱਤੇ ਤੁਹਾਨੂੰ ਆਪਣਾ ਫ਼ੋਨ ਨੰਬਰ ਪਾਉਣਾ ਹੋਵੇਗਾ ਤੇ ਫਿਰ Delete My Account ਉੱਤੇ ਕਲਿੱਕ ਕਰੋ
· ਅਕਾਊਂਟ ਡਿਲੀਟ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਦਾ ਕਾਰਣ ਵੀ ਦੰਸਣਾ ਹੋਵੇਗਾ।
· ਹੁਣ ਇੱਕ ਵਾਰ ਫਿਰ Delete My Account ’ਤੇ ਕਲਿੱਕ ਕਰੋ
· ਫਿਰ ਤੁਹਾਡੇ ਸਾਰੇ ਵ੍ਹਟਸਐਪ ਮੈਸੇਜ ਪੂਰੀ ਤਰ੍ਹਾਂ ਡਿਲੀਟ ਹੋ ਜਾਣਗੇ। ਤੁਸੀਂ WhatsApp ਦੇ ਸਾਰੇ ਗਰੁੱਪਾਂ ਵਿੱਚੋਂ ਡਿਲੀਟ ਵੀ ਹੋ ਜਾਓਗੇ
· ਇੰਝ Google Disc ਤੋਂ ਵੀ ਤੁਹਾਡਾ ਡਾਟਾ ਪੂਰੀ ਤਰ੍ਹਾਂ ਡਿਲੀਟ ਹੋ ਜਾਂਦਾ ਹੈ।
· ਹੁਣ ਤੁਸੀਂ WhatsApp ਨੂੰ ਅਨਇੰਸਟਾਲ ਕਰ ਸਕਦੇ ਹੋ। ਤੁਹਾਡਾ ਪੂਰਾ ਡਾਟਾ ਵ੍ਹਟਸਐਪ ਦੇ ਸਰਵਰ ਤੋਂ ਡਿਲੀਟ ਹੋ ਜਾਵੇਗਾ।