ਵਿਦੇਸ਼ ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਦੂਰਸੰਚਾਰ ਵਿਭਾਗ ਨੇ ਅੰਤਰਰਾਸ਼ਟਰੀ ਰੋਮਿੰਗ ਸਿਮ ਕਾਰਡ ਨਿਯਮਾਂ 'ਚ ਕੀਤਾ ਬਦਲਾਅ
Department of Telecom: ਸੰਸ਼ੋਧਿਤ ਨੀਤੀ ਤਹਿਤ NOC ਧਾਰਕਾਂ ਨੂੰ ਗਾਹਕ ਸੇਵਾ, ਸੰਪਰਕ ਵੇਰਵਿਆਂ, ਫੀਸ ਯੋਜਨਾਵਾਂ ਅਤੇ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਜਾਣਗੇ।
International Roaming Card: ਦੂਰਸੰਚਾਰ ਵਿਭਾਗ ਨੇ ਅੰਤਰਰਾਸ਼ਟਰੀ ਰੋਮਿੰਗ ਕਾਰਡਾਂ ਦੀ ਵਿਕਰੀ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (NOC) ਸਬੰਧੀ ਨਿਯਮਾਂ ਵਿੱਚ ਸੋਧ ਕੀਤੀ ਹੈ। ਪਿਛਲੇ ਮਹੀਨੇ ਦੂਰਸੰਚਾਰ ਵਿਭਾਗ ਨੇ ਐਲਾਨ ਕੀਤਾ ਸੀ ਕਿ ਇਹ ਕਦਮ ਖਪਤਕਾਰਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਹੈ। ਵਿਭਾਗ ਨੇ ਕਿਹਾ ਸੀ ਕਿ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਇਸ ਕਦਮ ਦਾ ਫਾਇਦਾ ਹੋਵੇਗਾ। ਇਸ ਦੇ ਨਾਲ, ਪ੍ਰਕਿਰਿਆਵਾਂ ਨੂੰ ਹੋਰ ਲਾਇਸੈਂਸਾਂ ਦੀ ਤਰਜ਼ 'ਤੇ ਇਕਸੁਰ ਕੀਤਾ ਜਾਵੇਗਾ।
ਤਾਜ਼ਾ ਜਾਣਕਾਰੀ ਮੁਤਾਬਕ ਸੰਸ਼ੋਧਿਤ ਨੀਤੀ ਅਨੁਸਾਰ, NOC ਧਾਰਕਾਂ ਨੂੰ ਗਾਹਕ ਸੇਵਾ, ਸੰਪਰਕ ਵੇਰਵਿਆਂ, ਫੀਸ ਯੋਜਨਾਵਾਂ ਤੇ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਜਾਣੇ ਹੋਣਗੇ। ਇਸ ਤੋਂ ਇਲਾਵਾ ਇਸ ਵਿੱਚ ਬਿਲਿੰਗ ਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਮਜ਼ਬੂਤ ਕਰਨ ਲਈ ਵੀ ਵਿਵਸਥਾਵਾਂ ਕੀਤੀਆਂ ਗਈਆਂ ਹਨ। ਨਵੰਬਰ 2021 ਦੇ ਅੰਤ ਤੱਕ ਦੇਸ਼ ਵਿੱਚ ਦੂਰਸੰਚਾਰ ਗਾਹਕਾਂ ਦੀ ਗਿਣਤੀ ਮਾਮੂਲੀ ਤੌਰ 'ਤੇ ਵਧ ਕੇ 119.1 ਕਰੋੜ ਹੋ ਗਈ ਹੈ।
ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ਦੇ ਕੁਨੈਕਸ਼ਨਾਂ ਦੀ ਗਿਣਤੀ ਵਧੀ
ਇਹ ਜਾਣਕਾਰੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਅੰਕੜਿਆਂ ਤੋਂ ਮਿਲੀ ਹੈ। ਇਸ ਦੌਰਾਨ ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ਦੇ ਕੁਨੈਕਸ਼ਨਾਂ ਦੀ ਗਿਣਤੀ ਵਧੀ ਹੈ। ਫਿਕਸਡ ਲਾਈਨ ਬ੍ਰਾਡਬੈਂਡ ਗਾਹਕਾਂ ਦੀ ਗਿਣਤੀ ਦੇ ਮਾਮਲੇ 'ਚ ਜੀਓ ਨੇ BSNL ਨੂੰ ਪਛਾੜ ਦਿੱਤਾ ਹੈ। ਇਸ ਸੈਕਸ਼ਨ ਵਿੱਚ ਇਸ ਦੇ ਕੁਨੈਕਸ਼ਨਾਂ ਦੀ ਗਿਣਤੀ 43.4 ਲੱਖ ਹੋ ਗਈ ਹੈ। ਹੁਣ ਤੱਕ ਇਸ ਖੇਤਰ ਵਿੱਚ ਜਨਤਕ ਖੇਤਰ ਦੀ ਕੰਪਨੀ ਦਾ ਦਬਦਬਾ ਸੀ।
ਨਵੰਬਰ ਦੇ ਅੰਤ ਤੱਕ ਦੇਸ਼ ਵਿੱਚ ਮੋਬਾਈਲ ਗਾਹਕਾਂ ਦੀ ਕੁੱਲ ਗਿਣਤੀ 116.75 ਕਰੋੜ ਹੋ ਗਈ ਹੈ। ਇਹ ਜਾਣਕਾਰੀ ਟਰਾਈ ਦੀ ਮਹੀਨਾਵਾਰ ਰਿਪੋਰਟ ਵਿੱਚ ਦਿੱਤੀ ਗਈ ਹੈ। ਇਸ ਮਹੀਨੇ ਦੌਰਾਨ ਮੋਬਾਈਲ ਅਤੇ ਫਿਕਸਡ ਲਾਈਨ ਕਨੈਕਸ਼ਨਾਂ ਵਿੱਚ ਵਾਧਾ ਹੋਇਆ ਹੈ। ਅਕਤੂਬਰ, 2021 ਦੇ ਅੰਤ ਵਿੱਚ ਮੋਬਾਈਲ ਗਾਹਕਾਂ ਦੀ ਕੁੱਲ ਸੰਖਿਆ 116.63 ਕਰੋੜ ਸੀ।
ਮੋਬਾਈਲ ਸੈਗਮੈਂਟ ਵਿੱਚ, ਰਿਲਾਇੰਸ ਜੀਓ ਕਨੈਕਸ਼ਨਾਂ ਦੀ ਗਿਣਤੀ 20,19,362 ਵਧ ਕੇ 42.8 ਕਰੋੜ ਹੋ ਗਈ ਹੈ। ਭਾਰਤੀ ਏਅਰਟੈੱਲ ਨੇ ਇਸ ਸਮੇਂ ਦੌਰਾਨ 13,18,251 ਨਵੇਂ ਮੋਬਾਈਲ ਗਾਹਕਾਂ ਨੂੰ ਜੋੜਿਆ ਹੈ। ਵੋਡਾਫੋਨ ਆਈਡੀਆ ਦੇ ਮੋਬਾਈਲ ਕਨੈਕਸ਼ਨ 18,97,050 ਘਟ ਕੇ 26.71 ਕਰੋੜ ਰਹਿ ਗਏ।
ਜਨਤਕ ਖੇਤਰ ਦੇ ਬੀਐਸਐਨਐਲ ਨੇ ਮਹੀਨੇ ਦੌਰਾਨ 2,40,062 ਕੁਨੈਕਸ਼ਨ ਗੁਆ ਦਿੱਤੇ। ਇਸ ਦੇ ਨਾਲ ਹੀ MTNL ਦੇ ਗਾਹਕਾਂ ਦੀ ਗਿਣਤੀ 4,318 ਘਟੀ ਹੈ। ਨਵੰਬਰ 'ਚ ਦੇਸ਼ 'ਚ ਫਿਕਸਡ ਲਾਈਨ ਕੁਨੈਕਸ਼ਨਾਂ ਦੀ ਗਿਣਤੀ ਵਧ ਕੇ 2.35 ਕਰੋੜ ਹੋ ਗਈ ਹੈ। ਅਕਤੂਬਰ 'ਚ ਇਹ 2.33 ਕਰੋੜ ਸੀ।
ਇਹ ਵੀ ਪੜ੍ਹੋ: International Flights Suspension: ਕੋਰੋਨਾ ਦੇ ਕਹਿਰ 'ਚ ਵੱਡਾ ਫੈਸਲਾ, 28 ਫਰਵਰੀ ਤੱਕ ਵਪਾਰਕ ਉਡਾਣਾਂ 'ਤੇ ਪਾਬੰਦੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin