International Flights Suspension: ਕੋਰੋਨਾ ਦੇ ਕਹਿਰ 'ਚ ਵੱਡਾ ਫੈਸਲਾ, 28 ਫਰਵਰੀ ਤੱਕ ਵਪਾਰਕ ਉਡਾਣਾਂ 'ਤੇ ਪਾਬੰਦੀ
International Flights Suspension: ਕੋਰੋਨਾ ਦੇ ਕਹਿਰ 'ਚ ਵੱਡਾ ਫੈਸਲਾ, 28 ਫਰਵਰੀ ਤੱਕ ਵਪਾਰਕ ਉਡਾਣਾਂ 'ਤੇ ਪਾਬੰਦੀ
International Flights Suspension: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਵਿਚਾਲੇ ਵਪਾਰਕ ਯਾਤਰੀ ਸੇਵਾਵਾਂ ਦੀ ਮੁਅੱਤਲੀ ਨੂੰ 28 ਫਰਵਰੀ 2022 ਤੱਕ ਵਧਾ ਦਿੱਤਾ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਸਰਕੂਲਰ ਵਿੱਚ ਸਪੱਸ਼ਟ ਕੀਤਾ ਹੈ ਕਿ ਉਡਾਣਾਂ ਦੀ ਮੁਅੱਤਲੀ ਕਾਰਗੋ ਤੇ ਡੀਜੀਸੀਏ ਦੁਆਰਾ ਮਨਜ਼ੂਰ ਉਡਾਣਾਂ ਨੂੰ ਪ੍ਰਭਾਵਤ ਨਹੀਂ ਕਰੇਗੀ।
ਇਸ ਤੋਂ ਪਹਿਲਾਂ, ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ 31 ਜਨਵਰੀ ਤੱਕ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ। ਕੋਵਿਡ-19 ਮਹਾਂਮਾਰੀ ਕਾਰਨ 23 ਮਾਰਚ, 2020 ਤੋਂ ਭਾਰਤ ਆਉਣ-ਜਾਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ। ਹਾਲਾਂਕਿ, ਪਿਛਲੇ ਜੁਲਾਈ 2020 ਤੋਂ, ਲਗਪਗ 28 ਦੇਸ਼ਾਂ ਦੇ ਨਾਲ ਏਅਰ ਬਬਲ ਸਮਝੌਤੇ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਚਲਾਈਆਂ ਜਾ ਰਹੀਆਂ ਹਨ।
"The authority has decided to extend the suspension of Scheduled International commercial passenger services to/from India till 2359 hrs IST of 28th February 2022," reads an official letter of Civil Aviation pic.twitter.com/QctWuxtmvs
— ANI (@ANI) January 19, 2022
ਏਅਰਲਾਈਨਜ਼ ਨੂੰ 20 ਹਜ਼ਾਰ ਕਰੋੜ ਦਾ ਨੁਕਸਾਨ ਹੋ ਸਕਦਾ
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਤੇ ਏਅਰਕ੍ਰਾਫਟ ਫਿਊਲ (ਏਟੀਐਫ) ਦੀਆਂ ਕੀਮਤਾਂ 'ਚ ਵਾਧਾ ਮੌਜੂਦਾ ਵਿੱਤੀ ਸਾਲ 'ਚ ਏਅਰਲਾਈਨ ਕੰਪਨੀਆਂ ਦਾ ਨੁਕਸਾਨ 20,000 ਕਰੋੜ ਰੁਪਏ ਤੱਕ ਵਧਾ ਸਕਦਾ ਹੈ। ਕ੍ਰਿਸਿਲ ਦੀ ਇੱਕ ਰਿਪੋਰਟ ਅਨੁਸਾਰ, ਏਅਰਲਾਈਨਜ਼ ਇਸ ਵਿੱਤੀ ਸਾਲ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਸ਼ੁੱਧ ਘਾਟੇ ਵੱਲ ਵਧ ਰਹੀਆਂ ਹਨ।
ਇਹ ਘਾਟਾ ਪਿਛਲੇ ਵਿੱਤੀ ਸਾਲ ਦੇ 13,853 ਕਰੋੜ ਰੁਪਏ ਦੇ ਨੁਕਸਾਨ ਤੋਂ 44 ਫੀਸਦੀ ਜ਼ਿਆਦਾ ਹੋਵੇਗਾ। ਇੰਡੀਗੋ, ਸਪਾਈਸਜੈੱਟ ਤੇ ਏਅਰ ਇੰਡੀਆ 'ਤੇ ਆਧਾਰਿਤ ਰਿਪੋਰਟ, ਜੋ ਘਰੇਲੂ ਉਡਾਣਾਂ ਦਾ 75 ਫੀਸਦੀ ਹਿੱਸਾ ਹੈ, ਨੇ ਚੇਤਾਵਨੀ ਦਿੱਤੀ ਹੈ ਕਿ ਇਹ ਘਾਟਾ ਵਿੱਤੀ ਸਾਲ 2022-23 ਤੱਕ ਏਅਰਲਾਈਨ ਕੰਪਨੀਆਂ ਦੇ ਮੁੜ ਸੁਰਜੀਤ ਹੋਣ ਵਿੱਚ ਦੇਰੀ ਕਰੇਗਾ।
ਇਹ ਵੀ ਪੜ੍ਹੋ: Budget 2022: ਤਨਖਾਹਦਾਰ ਵਰਗ ਨੂੰ ਬਜਟ 'ਚ ਵਿੱਤ ਮੰਤਰੀ ਤੋਂ ਉਮੀਦਾਂ, 80C 'ਚ ਟੈਕਸ ਛੋਟ ਵਧਾਉਣ ਦੀ ਆਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin