5000 ਰੁਪਏ ਸਸਤਾ ਹੋਇਆ ਬੈਸਟ ਸੈਲਿੰਗ 5G Phone, 10,000 ਰੁਪਏ ਤੋਂ ਘੱਟ ਕੀਮਤ 'ਚ ਮਿਲ ਰਿਹਾ ਫੋਨ, ਚੱਕ ਲਓ ਇਸ ਡੀਲ ਦਾ ਫਾਇਦਾ
Samusng Best Selling 5G Phone: ਜੇਕਰ ਤੁਸੀਂ ਵੀ ਕੋਈ ਨਵਾਂ ਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ ਮੌਕੇ ਦਾ ਪੂਰਾ ਲਾਭ ਲੈ ਸਕਦੇ ਹੋ। ਜੀ ਹਾਂ Samsung Galaxy A14 5G ਬਹੁਤ ਘੱਟ ਕੀਮਤਾਂ ਉੱਤੇ ਤੁਸੀਂ ਲੈ ਸਕਦੇ ਹੋ। ਜਾਣੋ ਪੂਰੀ ਡਿਟੇਲ
Diwali Sale 2024: ਭਾਰਤ ਵਿੱਚ ਇਨ੍ਹੀਂ ਦਿਨੀਂ ਤਿਉਹਾਰਾਂ ਦਾ ਮਾਹੌਲ ਚੱਲ ਰਿਹਾ ਹੈ। ਇਸ ਲਈ ਜੇਕਰ ਤੁਸੀਂ ਵੀ ਕੋਈ ਨਵਾਂ ਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ ਮੌਕੇ ਉੱਤੇ ਚੌਕਾ ਲਗਾ ਹੀ ਲਓ, ਅਤੇ ਇਸ ਕਮਾਲ ਦੀ ਡੀਲ ਦਾ ਫਾਇਦੇ ਦੇ ਨਾਲ ਪੈਸੇ ਵੀ ਬਚਾ ਸਕਦੇ ਹੋ। ਜੇਕਰ ਤੁਸੀਂ ਇਸ ਮਾਹੌਲ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਅਤੇ ਸੈਮਸੰਗ ਤੋਂ 10,000 ਰੁਪਏ ਤੋਂ ਘੱਟ ਵਿੱਚ ਇੱਕ ਸ਼ਾਨਦਾਰ 5G ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਆਓ ਅਸੀਂ ਤੁਹਾਨੂੰ ਇਸ ਆਰਟੀਕਲ ਵਿੱਚ ਇੱਕ ਸ਼ਾਨਦਾਰ ਫੋਨ 'ਤੇ ਉਪਲਬਧ ਛੋਟ ਬਾਰੇ ਦੱਸਦੇ ਹਾਂ।
ਹੋਰ ਪੜ੍ਹੋ : ਟੋਲ ਪਲਾਜ਼ਾ 'ਤੇ ਲਾਗੂ ਹੋਏ ਨਵੇਂ ਨਿਯਮ, 29 ਕਿਲੋਮੀਟਰ ਦੀ ਯਾਤਰਾ ਲਈ ਵਸੂਲੇ ਜਾਣਗੇ ਸਿਰਫ 65 ਰੁਪਏ
ਸੈਮਸੰਗ ਦਾ ਸਸਤਾ 5G ਫੋਨ
ਸੈਮਸੰਗ ਦੇ ਇਸ ਫੋਨ ਦਾ ਨਾਮ Samsung Galaxy A14 5G ਹੈ। ਕੰਪਨੀ ਨੇ ਇਸ ਫੋਨ ਨੂੰ ਕੁਝ ਮਹੀਨੇ ਪਹਿਲਾਂ ਲਾਂਚ ਕੀਤਾ ਸੀ। ਇਸ ਫੋਨ ਦੀ MRP 14,999 ਰੁਪਏ ਹੈ, ਪਰ ਫਲਿੱਪਕਾਰਟ 'ਤੇ ਚੱਲ ਰਹੀ ਸੇਲ 'ਚ ਇਸ 'ਤੇ 5,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਫੋਨ ਦੀ ਕੀਮਤ 9,999 ਰੁਪਏ ਯਾਨੀ 10,000 ਰੁਪਏ ਤੋਂ ਘੱਟ ਹੋ ਗਈ ਹੈ।
ਇਸ ਫੋਨ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਲਾਂਚ ਹੋਣ ਤੋਂ ਬਾਅਦ ਤੋਂ ਹੀ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਹੈ। 2023 ਦੀ ਕਾਊਂਟਰ ਰਿਪੋਰਟ ਮੁਤਾਬਕ ਇਸ ਫੋਨ ਨੂੰ ਉਸ ਸਮੇਂ ਤੱਕ 2 ਕਰੋੜ ਲੋਕਾਂ ਨੇ ਖਰੀਦਿਆ ਸੀ। ਇਸ ਦਾ ਸਪੱਸ਼ਟ ਮਤਲਬ ਹੈ ਕਿ ਇਹ ਬਜਟ ਰੇਂਜ 'ਚ ਸ਼ਾਨਦਾਰ ਸਮਾਰਟਫੋਨ ਹੈ।
ਦੀਵਾਲੀ ਸੇਲ 'ਤੇ ਵਾਧੂ ਛੋਟ ਮਿਲੇਗੀ
ਹੁਣ ਯੂਜ਼ਰਸ ਇਸ ਫੋਨ ਨੂੰ 10,000 ਰੁਪਏ ਤੋਂ ਘੱਟ 'ਚ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਫਲਿੱਪਕਾਰਟ 'ਤੇ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋਣ ਵਾਲੀ ਬਿਗ ਦੀਵਾਲੀ ਸੇਲ 'ਚ ਉਪਭੋਗਤਾ SBI ਕਾਰਡ ਨਾਲ ਭੁਗਤਾਨ ਕਰਕੇ ਵਾਧੂ ਛੋਟ ਪ੍ਰਾਪਤ ਕਰ ਸਕਦੇ ਹਨ।
ਇਸ ਕੀਮਤ 'ਤੇ ਯੂਜ਼ਰਸ ਨੂੰ ਨਾ ਸਿਰਫ 5ਜੀ ਕਨੈਕਟੀਵਿਟੀ ਮਿਲੇਗੀ, ਸਗੋਂ ਸੈਮਸੰਗ ਦਾ ਪ੍ਰੀਮੀਅਮ ਬੈਕ ਡਿਜ਼ਾਈਨ ਵੀ ਮਿਲੇਗਾ, ਜਿਸ ਨਾਲ ਯੂਜ਼ਰਸ ਨੂੰ ਮਹਿੰਗੇ ਫੋਨ ਦਾ ਅਹਿਸਾਸ ਵੀ ਹੋਵੇਗਾ। ਇਸ ਤੋਂ ਇਲਾਵਾ ਫੋਨ ਦੇ ਪਿਛਲੇ ਪਾਸੇ 50MP ਕੈਮਰਾ ਸੈੱਟਅਪ, 5000mAh ਬੈਟਰੀ ਸਮੇਤ ਕਈ ਖਾਸ ਫੀਚਰਸ ਦਿੱਤੇ ਗਏ ਹਨ।
ਫੋਨ 'ਚ 6.6 ਇੰਚ ਦੀ ਫੁੱਲ HD ਪਲੱਸ LCD ਡਿਸਪਲੇ ਹੈ। ਫੋਨ ਦੇ ਪਿਛਲੇ ਪਾਸੇ 50MP ਮੁੱਖ ਕੈਮਰੇ ਦੇ ਨਾਲ 2-2 ਮੈਗਾਪਿਕਸਲ ਦਾ ਮੈਕਰੋ ਅਤੇ ਡੈਪਥ ਸੈਂਸਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਫੋਨ 'ਚ 15W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਵੀ ਹੈ।
ਹੋਰ ਪੜ੍ਹੋ : Jio Financial Services ਨੇ ਲਾਂਚ ਕੀਤੀ JioFinance ਐਪ, ਯੂਜ਼ਰਸ ਨੂੰ ਮਿਲਣਗੇ ਕਈ ਆਫਰ