Price Cut: Samsung Galaxy F62 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਇਨ੍ਹਾਂ ਫੀਚਰਸ ਨਾਲ ਲੈਸ
ਕੰਪਨੀ ਦੀ ਆਫੀਸ਼ੀਅਲ ਵੈਬਸਾਈਟ ਦੇ ਮੁਤਾਬਕ ਜੇਕਰ ਤੁਸੀਂ ਫੋਨ ਦੀ ਪੇਮੈਂਟ ICICI ਬੈਂਕ ਦੇ ਕਾਰਡ ਨਾਲ ਕਰਦੇ ਹਨ ਤਾਂ ਤਹਾਨੂੰ 2500 ਰੁਪਏ ਦਾ ਕੈਸ਼ਬੈਕ ਮਿਲੇਗਾ।
ਸਾਊਥ ਕੋਰੀਅਨ ਕੰਪਨੀ Samsung ਦੀ ਇਨੀਂ ਦਿਨੀਂ Mega Monsson Delights ਸੇਲ ਚੱਲ ਰਹੀ ਹੈ। ਇਸ ਸੇਲ 'ਚ ਤੁਸੀਂ ਸਮਾਰਟਫੋਨ, ਫਰਿੱਜ, ਟੀਵੀ ਤੇ ਏਸੀ ਨੂੰ ਘੱਟ ਕੀਮਤ 'ਤੇ ਘਰ ਲਿਆ ਸਕਦੇ ਹੋ। 20 ਜੁਲਾਈ ਤਕ ਚੱਲਣ ਵਾਲੀ ਇਸ ਸੇਲ 'ਚ 7000 mAh ਬੈਟਰੀ ਵਾਲੇ Samsung Galaxy F62 'ਤੇ ਧਾਂਸੂ ਆਫ਼ਰ ਮਿਲ ਰਿਹਾ ਹੈ।
ਕੰਪਨੀ ਦੀ ਆਫੀਸ਼ੀਅਲ ਵੈਬਸਾਈਟ ਦੇ ਮੁਤਾਬਕ ਜੇਕਰ ਤੁਸੀਂ ਫੋਨ ਦੀ ਪੇਮੈਂਟ ICICI ਬੈਂਕ ਦੇ ਕਾਰਡ ਨਾਲ ਕਰਦੇ ਹਨ ਤਾਂ ਤਹਾਨੂੰ 2500 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ ਸੈਮਸੰਗ ਸ਼ੌਪ ਐਪ ਨਾਲ ਇਸ ਫੋਨ ਨੂੰ ਖਰੀਦਣ ਤੇ ਇਕ ਹਜ਼ਾਰ ਰੁਪਏ ਦਾ ਐਕਸਟ੍ਰਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਆਫਰ ਤੋਂ ਬਾਅਦ ਇਹ ਫੋਨ ਤਹਾਨੂੰ 23,999 ਰੁਪਏ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਆਓ ਜਾਣਦੇ ਹਾਂ ਫੋਨ ਦੀ ਕੀਮਤ ਤੇ ਇਸ ਦੇ ਸਪੈਸੀਫਿਕੇਸ਼ਨਜ਼।
Samsung Galaxy F62 ਦੇ ਸਪੈਸੀਫਿਕੇਸ਼ਨਜ਼
Samsung Galaxy F62 ਦੇ ਸਪੈਸੀਫਿਕੇਸ਼ਨਜ਼ ਦੀ ਗੱਲ ਕਰੋ ਤਾਂ ਇਸ ਫੋਨ 'ਚ 6.7 ਇੰਚ ਦੀ ਸੁਪਰ OMLED ਡਿਸਪਲੇਅ ਦਿੱਤੀ ਗਈ ਹੈ। ਫੋਨ 6GB, 8GB ਰੈਮ ਤੇ 128GB ਸਟੋਰੇਜ ਵੇਰੀਏਂਟ ਲੌਂਚ ਕੀਤਾ ਗਿਆ ਹੈ। ਇਹ ਫੋਨ ਐਂਡਰੌਇਡ 11 ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਪਰਫੌਰਮੈਂਸ ਲਈ ਇਸ 'ਚ 7 ਨੈਨੋਮੀਟਰ ਪ੍ਰੋਸੈਸ ਤਕਨਾਲੋਜੀ ਨਾਲ ਲੈਸ Exynos 9825 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।
Samsung Galaxy F62 ਦਾ ਕੈਮਰਾ
ਫੋਟੋਗ੍ਰਾਫੀ ਲਈ Samsung Galaxy F62 'ਚ ਕੁਆਡ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ 'ਚ 64 ਮੈਗਾਪਿਕਸਲ ਪ੍ਰਾਇਮਰੀ, 13 ਮੈਗਾਪਿਕਸਲ ਅਲਟ੍ਰਾ-ਵਾਇਡ ਤੇ 2 ਮੈਗਾਪਿਕਸਲ ਮੈਕ੍ਰੋ, 2 ਮੈਗਾਪਿਕਸਲ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ਦੇ ਫਰੰਟ ਪੈਨਲ ਤੇ ਪੰਜ-ਹੋਲ ਕਟ-ਆਊਟ ਡਿਜ਼ਾਇਨ ਦਿੱਤਾ ਗਿਆ ਹੈ।
7000mAh ਦੀ ਬੈਟਰੀ
ਪਾਵਰ ਲਈ ਇਸ 'ਚ 7000mAh ਦੀ ਵੱਡੀ ਤੇ ਦਮਦਾਰ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਫੋਨ 'ਚ ਬਲੂਟੁੱਥ, ਵਾਈ-ਫਾਈ, ਜੀਪੀਐਸ, ਯੂਐਸਬੀ ਟਾਈਪ-ਸੀ ਜਿਹੇ ਫੀਚਰਸ ਦਿੱਤੇ ਗਏ ਹਨ। ਫੋਨ ਦਾ ਡਾਇਮੈਂਸ਼ਨ 76.3x163.9x9.5 mm ਤੇ ਵਜ਼ਨ 218 ਗ੍ਰਾਮ ਹੈ। ਇਹ ਫੋਨ ਡਿਊਲ ਸਿਮ ਸਪੋਰਟ ਦੇ ਨਾਲ ਲੌਂਚ ਕੀਤਾ ਗਿਆ ਹੈ।