Samsung Galaxy F62 ਇਸ ਦਿਨ ਭਾਰਤ 'ਚ ਦੇਵੇਗਾ ਦਸਤਕ, ਇਸ ਕੀਮਤ ਨਾਲ ਮਿਲਣਗੀਆਂ ਕੁਝ ਖਾਸ ਚੀਜ਼ਾਂ
ਟੈਕ ਕੰਪਨੀ ਸੈਮਸੰਗ(Samsung) ਇਸ ਮਹੀਨੇ ਆਪਣੇ ਮਿਡ-ਸੇਗਮੈਂਟ ਸਮਾਰਟਫੋਨ ਗਲੈਕਸੀ ਐਫ 62(Galaxy F62) ਨੂੰ ਲਾਂਚ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਫੋਨ ਨੂੰ 15 ਫਰਵਰੀ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾ ਸਕਦਾ ਹੈ। ਇਹ ਫਲਿੱਪਕਾਰਟ 'ਤੇ ਵਿਕਰੀ ਲਈ ਇਕ ਸੂਚੀ 'ਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ, ਇਸ ਸੈਮਸੰਗ ਫੋਨ ਲਈ ਐਮਾਜ਼ਾਨ 'ਤੇ ਇਕ ਵੱਖਰੀ ਮਾਈਕਰੋ ਵੈਬਸਾਈਟ ਵੀ ਬਣਾਈ ਗਈ ਹੈ। ਇਹ ਸੈਮਸੰਗ ਗਲੈਕਸੀ ਐੱਫ ਸੀਰੀਜ਼ ਦਾ ਦੂਜਾ ਮਾਡਲ ਹੈ।

ਸੰਭਾਵਤ ਸਪੇਸੀਫਿਕੇਸ਼ਨਸ:
ਲਾਂਚ ਤੋਂ ਪਹਿਲਾਂ ਸੈਮਸੰਗ ਗਲੈਕਸੀ ਐਫ 62 ਦੀਆਂ ਸਪੇਸੀਫਿਕੇਸ਼ਨਸ ਲੀਕ ਹੋ ਗਈਆਂ ਹਨ, ਜਿਸ ਦੇ ਅਨੁਸਾਰ ਇਸ ਫੋਨ 'ਚ 6.7 ਇੰਚ ਦੀ ਸੁਪਰ OMLED ਡਿਸਪਲੇਅ ਦਿੱਤੀ ਜਾ ਸਕਦੀ ਹੈ। ਫੋਨ ਨੂੰ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 11 ਓਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਪਰਫਾਰਮੈਂਸ ਲਈ ਇਸ 'ਚ 7 ਨੈਨੋਮੀਟਰ ਪ੍ਰੋਸੈਸ ਟੈਕਨਾਲੋਜੀ ਨਾਲ ਲੈਸ ਇਕ ਐਕਸਿਨੋਸ 9825 ਪ੍ਰੋਸੈਸਰ ਵਰਤਿਆ ਗਿਆ ਹੈ। ਇਸ ਸੈਮਸੰਗ ਫੋਨ 'ਚ ਹਰੇ ਅਤੇ ਨੀਲੇ ਦੋ ਰੰਗ ਦੇ ਆਪਸ਼ਨ ਦਿੱਤੇ ਗਏ ਹਨ।
ਇਹ ਕੀਮਤ ਹੋ ਸਕਦੀ ਹੈ:
ਸੈਮਸੰਗ ਗਲੈਕਸੀ ਐਫ 62 ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ, ਪਰ ਮੰਨਿਆ ਜਾਂਦਾ ਹੈ ਕਿ ਇਸ ਫੋਨ ਦੀ ਕੀਮਤ 20,000 ਤੋਂ 25,000 ਦੇ ਵਿਚਕਾਰ ਹੋ ਸਕਦੀ ਹੈ। ਕੁਨੈਕਟੀਵਿਟੀ ਲਈ ਫੋਨ 'ਚ ਬਲੂਟੁੱਥ, ਵਾਈ-ਫਾਈ, ਜੀਪੀਐਸ, ਯੂ ਐਸ ਬੀ ਟਾਈਪ-ਸੀ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਫੋਨ ਨੂੰ ਡਿਊਲ ਸਿਮ ਸਪੋਰਟ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।