(Source: ECI/ABP News)
Samsung Galaxy M52 5G ਇਸ ਦਿਨ ਭਾਰਤ ’ਚ ਮਚਾਏਗਾ ਤਹਿਲਕਾ, ਲਾਂਚ ਤੋਂ ਪਹਿਲਾਂ ਜਾਣੋ ਇਸ ਦੇ ਫ਼ੀਚਰ
ਟੈੱਕ ਜਾਇੰਟ ਕੰਪਨੀ ਸੈਮਸੰਗ (Samsung) ਆਪਣੀ ਐਮ ਸੀਰੀਜ਼ (M Series) ਦਾ ਨਵਾਂ ਸਮਾਰਟਫੋਨ ਛੇਤੀ ਹੀ ਭਾਰਤ ਵਿੱਚ ਲਾਂਚ ਕਰਨ ਜਾ ਰਹੀ ਹੈ।
![Samsung Galaxy M52 5G ਇਸ ਦਿਨ ਭਾਰਤ ’ਚ ਮਚਾਏਗਾ ਤਹਿਲਕਾ, ਲਾਂਚ ਤੋਂ ਪਹਿਲਾਂ ਜਾਣੋ ਇਸ ਦੇ ਫ਼ੀਚਰ Samsung Galaxy M52 5G to launch in India on this day, find out its features before launch Samsung Galaxy M52 5G ਇਸ ਦਿਨ ਭਾਰਤ ’ਚ ਮਚਾਏਗਾ ਤਹਿਲਕਾ, ਲਾਂਚ ਤੋਂ ਪਹਿਲਾਂ ਜਾਣੋ ਇਸ ਦੇ ਫ਼ੀਚਰ](https://feeds.abplive.com/onecms/images/uploaded-images/2021/09/16/ef99a38bba6e3a9dcba1cf7d4b1ab314_original.jpg?impolicy=abp_cdn&imwidth=1200&height=675)
ਟੈੱਕ ਜਾਇੰਟ ਕੰਪਨੀ ਸੈਮਸੰਗ (Samsung) ਆਪਣੀ ਐਮ ਸੀਰੀਜ਼ (M Series) ਦਾ ਨਵਾਂ ਸਮਾਰਟਫੋਨ ਛੇਤੀ ਹੀ ਭਾਰਤ ਵਿੱਚ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ 28 ਸਤੰਬਰ ਨੂੰ ਸੈਮਸੰਗ ਗਲੈਕਸੀ ਐਮ 52 5ਜੀ (Samsung Galaxy M52 5G) ਸਮਾਰਟਫੋਨ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਵਿੱਚ 5000mAh ਦੀ ਬੈਟਰੀ ਦਿੱਤੀ ਗਈ ਹੈ। ਤੁਸੀਂ ਇਸ ਨੂੰ ਈ-ਕਾਮਰਸ ਕੰਪਨੀ ਦੁਆਰਾ ਖਰੀਦ ਸਕੋਗੇ।
ਸੰਭਾਵੀ ਸਪੈਸੀਫ਼ਿਕੇਸ਼ਨਜ਼
ਸੈਮਸੰਗ ਗਲੈਕਸੀ ਐਮ 52 5ਜੀ (Samsung Galaxy M52 5G) ਸਮਾਰਟਫੋਨ 'ਚ 6.7 ਇੰਚ ਦੀ ਫੁੱਲ ਐਚਡੀ + ਸੁਪਰ ਐਮੋਲੇਡ (AMOLED) ਡਿਸਪਲੇਅ ਦਿੱਤਾ ਜਾਵੇਗਾ, ਜਿਸ ਦਾ ਰੈਜ਼ੋਲਿਊਸ਼ਨ 1,080x2,400 ਪਿਕਸਲ ਹੈ। ਇਸ ਦਾ ਰੀਫਰੈਸ਼ ਰੇਟ 120 Hz ਹੈ। ਇਹ ਫੋਨ ਐਂਡਰਾਇਡ 11 ਅਧਾਰਤ OneUI 3.1 'ਤੇ ਕੰਮ ਕਰੇਗਾ। ਇਸ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 778 ਜੀ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ 6 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਹੈ।
ਕੈਮਰਾ
ਫੋਟੋਗ੍ਰਾਫੀ ਲਈ ਸੈਮਸੰਗ ਗੈਲੈਕਸੀ ਐਮ 52 5ਜੀ (Samsung Galaxy M52 5G) ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸ ਦੇ ਨਾਲ ਹੀ 12 ਮੈਗਾ-ਪਿਕਸਲ ਦਾ ਇੱਕ ਹੋਰ ਸੈਂਸਰ ਅਤੇ 5 ਮੈਗਾ-ਪਿਕਸਲ ਡੈਪਥ ਕੈਮਰਾ ਦਿੱਤਾ ਜਾਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਬੈਟਰੀ ਤੇ ਕੁਨੈਕਟੀਵਿਟੀ
ਪਾਵਰ ਲਈ ਫੋਨ 'ਚ 5000mAh ਦੀ ਬੈਟਰੀ ਹੈ, ਜੋ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ, ਫੋਨ ਵਿੱਚ 5 ਜੀ, 4 ਜੀ ਐਲਟੀਈ, ਵਾਈ-ਫਾਈ, ਬਲੂਟੁੱਥ ਵੀ5, ਜੀਪੀਐਸ/ਏ-ਜੀਪੀਐਸ ਅਤੇ ਯੂਐਸਬੀ ਟਾਈਪ-ਸੀ ਪੋਰਟ ਜਿਹੇ ਫੀਚਰ ਮਿਲਣਗੇ। ਸਕਿਓਰਿਟੀ ਲਈ ਫੋਨ 'ਚ ਸਾਈਡ-ਮਾਊਂਟੇਡ ਫਿੰਗਰ ਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)