Samsung ਦੇ ਅਲਟਰਾ ਪ੍ਰੀਮੀਅਮ ਸਮਾਰਟਫੋਨ Galaxy Z Fold 3 5G ਤੇ Galaxy Z Flip 3 5G ਦੀ ਅੱਜ ਤੋਂ ਬੁਕਿੰਗ, ਜਾਣੋ ਕੀਮਤ
ਅਲਟਰਾ ਪ੍ਰੀਮੀਅਮ ਸਮਾਰਟਫੋਨ Samsung Galaxy Z Fold 3 5G ਤੇ Samsung Galaxy Z Flip 3 5G ਦੀ ਅੱਜ ਤੋਂ ਭਾਰਤ 'ਚ ਪ੍ਰੀ-ਬੁਕਿੰਗ ਸ਼ੁਰੂ ਹੋਣ ਜਾ ਰਹੀ ਹੈ।
Galaxy Z Fold 3 5G: ਦੱਖਣੀ ਕੋਰੀਆਈ ਬ੍ਰਾਂਡ Samsung ਦੇ ਅਲਟਰਾ ਪ੍ਰੀਮੀਅਮ ਸਮਾਰਟਫੋਨ Samsung Galaxy Z Fold 3 5G ਤੇ Samsung Galaxy Z Flip 3 5G ਦੀ ਅੱਜ ਤੋਂ ਭਾਰਤ 'ਚ ਪ੍ਰੀ-ਬੁਕਿੰਗ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਦੋਵਾਂ ਸਮਾਰਟਫੋਨਸ ਦੀ ਵਿਕਰੀ 10 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਸਮਾਰਟਫੋਨਸ ਦੀ ਸ਼ੁਰੂਆਤੀ ਕੀਮਤ 84,999 ਰੁਪਏ ਹੈ। ਦੋਵੇਂ ਸਮਾਰਟਫੋਨ ਸੈਮਸੰਗ ਦੀ ਅਧਿਕਾਰਤ ਵੈਬਸਾਈਟ ਤੇ ਪ੍ਰਮੁੱਖ ਰਿਟੇਲ ਸਟੋਰਾਂ 'ਤੇ ਅੱਜ ਤੋਂ 9 ਸਤੰਬਰ ਤਕ ਬੁੱਕ ਕੀਤੇ ਜਾ ਸਕਦੇ ਹਨ। ਆਓ ਉਨ੍ਹਾਂ ਦੀ ਕੀਮਤ ਤੇ ਵਿਸ਼ੇਸ਼ਤਾਵਾਂ ਬਾਰੇ ਜਾਣਦੇ ਹਾਂ।
ਇੰਨੀ ਕੀਮਤ
Samsung Galaxy Z Fold 3 5G ਸਮਾਰਟਫੋਨ ਦੋ ਵੇਰੀਐਂਟਾਂ 'ਚ ਉਪਲਬਧ ਹੈ। ਇਸ ਦੇ 12 GB ਰੈਮ ਤੇ 256 GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 1,49,999 ਰੁਪਏ ਹੈ, ਜਦਕਿ ਤੁਸੀਂ ਇਸ ਦੇ ਹੋਰ 12 GB ਰੈਮ ਅਤੇ 512 GB ਇੰਟਰਨਲ ਸਟੋਰੇਜ ਵੇਰੀਐਂਟ ਨੂੰ 1,57,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਦੇ ਨਾਲ ਹੀ Samsung Galaxy Z Flip 3 5G ਸਮਾਰਟਫੋਨ ਦੇ 128 GB ਸਟੋਰੇਜ ਵੇਰੀਐਂਟ ਦੀ ਕੀਮਤ 84,999 ਰੁਪਏ ਹੈ, ਜਦਕਿ ਤੁਸੀਂ 256 GB ਸਟੋਰੇਜ ਵੇਰੀਐਂਟ 88,999 ਰੁਪਏ ਵਿੱਚ ਘਰ ਲਿਆ ਸਕਦੇ ਹੋ।
Samsung Galaxy Z Fold 3 ਦੀਆਂ ਵਿਸ਼ੇਸ਼ਤਾਵਾਂ
Samsung Galaxy Z Fold 3 ਸਮਾਰਟਫੋਨ ਦੀ ਮੁੱਖ ਸਕ੍ਰੀਨ 7.55 ਹੋਵੇਗੀ। ਇਸ ਦੇ ਨਾਲ ਹੀ ਇਸ ਦੀ ਸੈਕੰਡਰੀ ਸਕ੍ਰੀਨ 6.23 ਦੀ ਹੋਵੇਗੀ। ਫੋਨ 'ਚ 6.7 ਦੀ ਡਿਸਪਲੇ ਦਿੱਤੀ ਜਾਵੇਗੀ, ਜਦਕਿ ਕਵਰ ਸਕ੍ਰੀਨ 1.9 ਦੀ ਹੋਵੇਗੀ। ਫ਼ੋਨ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 12 GB ਰੈਮ ਤੇ 256 GB ਇੰਟਰਨਲ ਸਟੋਰੇਜ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 12 ਮੈਗਾਪਿਕਸਲ ਦਾ ਹੈ। ਪਾਵਰ ਲਈ ਇਸ 'ਚ 4,400mAh ਦੀ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ Phantom Green, Phantom Silver ਤੇ Phantom Black ਕਲਰ ਆਪਸ਼ਨਾਂ 'ਚ ਉਪਲੱਬਧ ਹੈ।
Samsung Galaxy Z Flip 3 ਦੀਆਂ ਵਿਸ਼ੇਸ਼ਤਾਵਾਂ
Samsung Galaxy Z Flip 3 ਸਮਾਰਟਫੋਨ 'ਚ 6.7 ਇੰਚ ਦੀ AMOLED ਡਿਸਪਲੇ ਹੈ, ਜਿਸ ਦੀ ਰਿਫਰੈਸ਼ ਰੇਟ 120Hz ਹੈ। ਫ਼ੋਨ Qualcomm Snapdragon 888 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 GB ਰੈਮ ਅਤੇ 128 GB ਇੰਟਰਨਲ ਸਟੋਰੇਜ ਹੈ। ਫੋਟੋਗ੍ਰਾਫੀ ਲਈ ਫੋਨ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਫੋਨ 'ਚ 3,300mAh ਦੀ ਬੈਟਰੀ ਹੈ, ਜੋ 15W ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਸੁਰੱਖਿਆ ਦੇ ਲਈ ਫੋਨ ਵਿੱਚ ਇੱਕ ਸਾਈਡ ਮਾਉਂਟੇਡ ਫਿੰਗਰਪ੍ਰਿੰਟ ਸਕੈਨਰ ਹੈ।