Cyber Fraud 'ਤੇ ਲੱਗੇਗੀ ਲਗਾਮ! ਸਰਕਾਰ ਨੇ ਲਾਂਚ ਕੀਤੀ ਨਵੀਂ App, ਘਰ ਬੈਠਿਆਂ ਕਰ ਸਕਦੇ ਧੋਖਾਧੜੀ ਦੀ ਸ਼ਿਕਾਇਤ
ਦੂਰਸੰਚਾਰ ਵਿਭਾਗ (DoT) ਨੇ ਲੋਕਾਂ ਦੀ ਸਹੂਲਤ ਲਈ ਸੰਚਾਰ ਸਾਥੀ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ, ਔਨਲਾਈਨ ਧੋਖਾਧੜੀ ਤੋਂ ਲੈ ਕੇ ਗੁਆਚੇ ਫੋਨ ਤੱਕ ਦੀਆਂ ਸ਼ਿਕਾਇਤਾਂ ਮੋਬਾਈਲ 'ਤੇ ਹੀ ਦਰਜ ਕਰਵਾਈਆਂ ਜਾ ਸਕਦੀਆਂ ਹਨ।

Sanchar Saathi: ਦੂਰਸੰਚਾਰ ਵਿਭਾਗ (DoT) ਨੇ ਲੋਕਾਂ ਦੀ ਸਹੂਲਤ ਲਈ ਸੰਚਾਰ ਸਾਥੀ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ ਔਨਲਾਈਨ ਧੋਖਾਧੜੀ ਤੋਂ ਲੈ ਕੇ ਗੁਆਚੇ ਫੋਨ ਤੱਕ ਦੀਆਂ ਸਾਰੀਆਂ ਸ਼ਿਕਾਇਤਾਂ ਮੋਬਾਈਲ 'ਤੇ ਹੀ ਦਰਜ ਕਰਵਾਈਆਂ ਜਾ ਸਕਦੀਆਂ ਹਨ। ਇਸ ਐਪ ਦੇ ਲਾਂਚ ਹੋਣ ਨਾਲ ਰਿਪੋਰਟਿੰਗ ਦੀ ਪ੍ਰਕਿਰਿਆ ਆਸਾਨ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਫ਼ੋਨ ਚੋਰੀ ਹੋਣ ਅਤੇ ਫਰਜ਼ੀ ਕਾਲਾਂ ਬਾਰੇ ਸ਼ਿਕਾਇਤ ਕਰਨ ਲਈ ਸੰਚਾਰ ਸਾਥੀ ਦੀ ਵੈੱਬਸਾਈਟ 'ਤੇ ਜਾਣਾ ਪੈਂਦਾ ਹੈ। ਹਾਲਾਂਕਿ, ਹੁਣ ਤੁਸੀਂ ਮੋਬਾਈਲ ਫੋਨ ਰਾਹੀਂ ਵੀ ਰਿਪੋਰਟ ਕਰ ਸਕਦੇ ਹੋ।
ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ Sanchar Saathi ਐਪ ਦੇ ਲਾਂਚ ਦੌਰਾਨ ਕਿਹਾ ਕਿ ਇਸ ਐਪ ਰਾਹੀਂ ਦੇਸ਼ ਦੇ ਲੋਕ ਸੁਰੱਖਿਅਤ ਰਹਿਣਗੇ ਅਤੇ ਨਿੱਜਤਾ ਬਣੀ ਰਹੇਗੀ। ਇਸ ਐਪਲੀਕੇਸ਼ਨ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਜਾ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ।
SANCHAR SAATHI APP is now LIVE!
— DoT India (@DoT_India) January 17, 2025
Scan for your digital safety today and access essential tools at your fingertips!#SancharSaathiMobileApp pic.twitter.com/TNKhRHUE4O
ਘਰ ਬੈਠਿਆਂ ਇਸ ਐਪ 'ਤੇ ਕਰ ਸਕਦੇ ਸ਼ਿਕਾਇਤ
ਇਸ ਐਪ 'ਤੇ ਜਾ ਕੇ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਤੁਹਾਡੇ ਨਾਮ 'ਤੇ ਕਿੰਨੇ ਕੁਨੈਕਸ਼ਨ ਗਲਤ ਤਰੀਕੇ ਨਾਲ ਲਏ ਗਏ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਕਨੈਕਸ਼ਨਾਂ ਨੂੰ ਬਲੌਕ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਐਪ 'ਤੇ ਜਾ ਕੇ ਗੁੰਮ ਜਾਂ ਚੋਰੀ ਹੋਏ ਫੋਨ ਦੀ ਰਿਪੋਰਟ ਦਰਜ ਕਰਵਾਈ ਜਾ ਸਕਦੀ ਹੈ। ਇਸ ਵਿੱਚ ਡਿਵਾਈਸ ਨੂੰ ਟਰੈਕ ਕੀਤਾ ਜਾ ਸਕਦਾ ਹੈ। ਨਾਲ ਹੀ, ਫੇਕ ਮੈਸੇਜ ਅਤੇ ਕਾਲਾਂ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਸੰਚਾਰ ਸਾਥੀ ਪੋਰਟਲ ਦੋ ਸਾਲ ਪਹਿਲਾਂ ਯਾਨੀ 2023 ਵਿੱਚ ਲਾਂਚ ਕੀਤਾ ਗਿਆ ਸੀ। ਪਰ ਹੁਣ ਐਪ ਪੇਸ਼ ਕੀਤੀ ਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦੀ ਵਰਤੋਂ ਕਰਕੇ ਆਪਣੀ ਰੱਖਿਆ ਕਰ ਸਕਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
