Selmon Bhoi Game 'ਤੇ ਕੋਰਟ ਨੇ ਲਾਇਆ ਬੈਨ, ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ 'ਤੇ ਬੇਸਡ ਗੇਮ
ਕੋਰਟ ਨੇ ਗੇਮ ਬਣਾਉਣ ਵਾਲੀ ਕੰਪਨੀ ਪੈਰੋਡੀ ਸਟੂਡੀਓਜ਼ ਪ੍ਰਾਈਵੇਟ ਲਿਮਟਿਡ ਨੂੰ ਗੇਮ ਤੇ ਕੋਰਟ ਨਾਲ ਜੁੜੇ ਕਿਸੇ ਵੀ ਕੰਟੈਂਟ ਦੇ ਪ੍ਰਸਾਰ, ਉਸ ਨੂੰ ਲੌਂਚ ਕਰਨ ਜਾਂ ਰੀ-ਲੌਂਚ ਕਰਨ ਤੇ ਰੀ-ਪ੍ਰੋਡਿਊਸ ਕਰਨ 'ਤੇ ਪਾਬੰਦੀ ਲਾਈ ਹੈ।
ਮੁੰਬਈ: ਬਾਲੀਵੁੱਡ ਦੇ ਦਬੰਗ ਖਾਨ ਦੇ ਨਾਂ ਨਾਲ ਮਸ਼ਹੂਰ ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ 'ਤੇ ਬੇਸਡ ਗੇਮ ਸੇਲਮਾਨ ਭੋਈ (Selmon Bhoi) 'ਤੇ ਮੁੰਬਈ ਸਿਵਿਲ ਕੋਰਟ ਨੇ ਬੈਨ ਲਾ ਦਿੱਤਾ ਹੈ। ਜੱਜ ਕੇਐਮ ਜਾਇਸਵਾਲ ਨੇ ਹੁਕਮ ਜਾਰੀ ਕਰਦਿਆਂ ਇਸ ਗੇਮ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ।
ਕੋਰਟ ਨੇ ਗੇਮ ਬਣਾਉਣ ਵਾਲੀ ਕੰਪਨੀ ਪੈਰੋਡੀ ਸਟੂਡੀਓਜ਼ ਪ੍ਰਾਈਵੇਟ ਲਿਮਟਿਡ ਨੂੰ ਗੇਮ ਤੇ ਕੋਰਟ ਨਾਲ ਜੁੜੇ ਕਿਸੇ ਵੀ ਕੰਟੈਂਟ ਦੇ ਪ੍ਰਸਾਰ, ਉਸ ਨੂੰ ਲੌਂਚ ਕਰਨ ਜਾਂ ਰੀ-ਲੌਂਚ ਕਰਨ ਤੇ ਰੀ-ਪ੍ਰੋਡਿਊਸ ਕਰਨ 'ਤੇ ਪਾਬੰਦੀ ਲਾਈ ਹੈ। ਕੋਰਟ ਨੇ ਗੇਮ ਨੂੰ ਗੂਗਲ ਪਲੇਅ ਸਟੋਰ ਤੋਂ ਇਲਾਵਾ ਦੂਜੇ ਪਲੇਟਫਾਰਮਸ ਤੋਂ ਤਤਕਾਲ ਹਟਾਉਣ ਦੇ ਆਰਡਰਸ ਵੀ ਦਿੱਤੇ ਹਨ।
ਨਿੱਜਤਾ ਦੀ ਉਲੰਘਣਾ
ਮੁੰਬਈ ਸਿਵਿਲ ਕੋਰਟਨੇ ਕਿਹਾ, 'ਗੇਮ ਤੇ ਉਸ ਦੀਆਂ ਫੋਟੋਆਂ ਨੂੰ ਦੇਖ ਕੇ ਪਹਿਲੀ ਨਜ਼ਰ 'ਚ ਲੱਗਦਾ ਹੈ ਕਿ ਇਹ ਸਲਮਾਨ ਖਾਨ ਦੀ ਪਛਾਣ ਨਾਲ ਮਿਲਦੀ ਹੈ ਤੇ ਉਸ ਨਾਲ ਜੁੜੇ ਹਿੱਟ ਐਂਡ ਰਨ ਕੇਸ ਨਾਲ ਜੁੜੀਆਂ ਹਨ।' ਕੋਰਟ ਨੇ ਕਿਹਾ ਕਿ ਸਲਮਾਨ ਖਾਨ ਨੇ ਕਦੇ ਇਸ ਗੇਮ ਲਈ ਆਪਣੀ ਸਹਿਮਤੀ ਨਹੀਂ ਦਿੱਤੀ।
ਕੋਰਟ ਨੇ ਆਪਣੇ ਹੁਕਮਾਂ 'ਚ ਇਹ ਵੀ ਕਿਹਾ ਕਿ ਜਦੋਂ ਸਲਮਾਨ ਖਾਨ ਨੇ ਇਸ ਗੇਮ ਦੀ ਮੇਕਿੰਗ ਲਈ ਆਪਣੀ ਸਹਿਮਤੀ ਨਹੀਂ ਦਿੱਤੀ, ਜੋ ਕਿ ਉਨ੍ਹਾਂ ਦੀ ਪਛਾਣ ਤੇ ਉਨ੍ਹਾਂ ਦੇ ਖਿਲਾਫ ਮਾਮਲੇ ਤੋਂ ਬਿਲਕੁਲ ਮਿਲਦਾ ਜੁਲਦਾ ਹੈ। ਇਸ 'ਚ ਉਨ੍ਹਾਂ ਦੀ ਨਿੱਜਤਾ ਦੇ ਅਧਿਕਾਰ ਦੀ ਨਿਸ਼ਚਿਤ ਤੌਰ 'ਤੇ ਉਲੰਘਣਾ ਹੋਈ ਹੈ ਤੇ ਉਨ੍ਹਾਂ ਦੀ ਉਨ੍ਹਾਂ ਦੀ ਇਮੇਜ ਨੂੰ ਵੀ ਨੁਕਸਾਨ ਹੋਇਆ ਹੈ।
ਸਲਮਾਨ ਖਾਨ ਨੇ ਪਟੀਸ਼ਨ ਦਾਇਰ ਕੀਤੀ
ਅਦਾਲਤ ਨੇ ਕਿਹਾ ਕਿ ਗੇਮ ਬਣਾਉਣ ਵਾਲੀ ਕੰਪਨੀ ਨੇ ਸਲਮਾਨ ਖਾਨ ਦੀ ਪਾਪੂਲੈਰਿਟੀ ਨੂੰ ਆਰਥਿਕ ਲਾਭ ਲਈ ਵਰਤਿਆ ਹੈ। ਸਲਮਾਨ ਖਾਨ ਨੇ ਗੇਮ ਬਣਾਉਣ ਵਾਲਿਆਂ ਖਿਲਾਫ ਪਿਛਲੇ ਮਹੀਨੇ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਚ ਕਿਹਾ ਗਿਆ ਸੀ ਕਿ 'ਸੇਲਮਾਨ ਭੋਈ' ਦਾ ਉਚਾਰਨ ਖਾਨ ਦੇ ਫੈਨਜ਼ ਦੇ ਵਿਚ ਪਾਪੂਲਰ ਉਨ੍ਹਾਂ ਦੇ ਨਾਂਅ 'ਸਲਮਾਨ ਭਾਈ' ਵਾਂਗ ਹੈ। ਇਸ ਦੇ ਨਾਲ ਹੀ ਇਸ ਗੂਗਲ ਐਲਐਲਸੀ ਤੇ ਗੂਗਲ ਇੰਡੀਆ ਪ੍ਰਾਈਵੇਟ ਲਿਮਿਟਡ 'ਤੇ ਵੀ ਮੁਕੱਦਮਾ ਹੋਇਆ ਹੈ।