Sony ਨੇ ਲਾਂਚ ਕੀਤੇ ਸ਼ਾਨਦਾਰ ਸਾਊਂਡ ਕੁਆਲਿਟੀ ਵਾਲੇ ਈਅਰਬਡਸ, ਕੀਮਤ ਅਤੇ ਡਿਜ਼ਾਈਨ ਵੇਖ ਹੋ ਜਾਓਗੇ ਦੀਵਾਨੇ!
ਇਹ ਦੋਵੇਂ ਈਅਰਬਡਸ ਗੇਮ ਖੇਡਣ ਲਈ ਵਧੀਆ ਹਨ ਅਤੇ ਪਲੇਅਸਟੇਸ਼ਨ ਨਾਲ ਆਸਾਨੀ ਨਾਲ ਕਨੈਕਟ ਕੀਤੇ ਜਾ ਸਕਦੇ ਹਨ। ਇਹ ਦੋਵੇਂ..
ਗੇਮ ਖੇਡਣ ਵਾਲਿਆਂ ਲਈ ਪਲੇਅਸਟੇਸ਼ਨ ਇੰਡੀਆ ਨੇ ਪਲੇਅਸਟੇਸ਼ਨ ਨਾਲ ਆਸਾਨੀ ਨਾਲ ਕਨੈਕਟ ਕੀਤੇ ਜਾਣ ਵਾਲੇ ਈਅਰਬਡਸ ਲਾਂਚ ਕੀਤੇ ਹਨ। ਪਲੇਅਸਟੇਸ਼ਨ ਇੰਡੀਆ ਨੇ PULSE ਐਕਸਪਲੋਰ ਨਾਮਕ ਵਾਇਰਲੈੱਸ ਈਅਰਬਡਸ ਅਤੇ PULSE Elite ਨਾਮ ਦਾ ਇੱਕ ਵਾਇਰਲੈੱਸ ਹੈੱਡਸੈੱਟ ਲਾਂਚ ਕੀਤਾ ਹੈ।
ਇਹ ਦੋਵੇਂ ਗੇਮ ਖੇਡਣ ਲਈ ਵਧੀਆ ਹਨ ਅਤੇ ਪਲੇਅਸਟੇਸ਼ਨ ਨਾਲ ਆਸਾਨੀ ਨਾਲ ਕਨੈਕਟ ਕੀਤੇ ਜਾ ਸਕਦੇ ਹਨ। ਇਹ ਦੋਵੇਂ ਚੀਜ਼ਾਂ ਇਸ ਸਾਲ ਅਗਸਤ 'ਚ ਦੁਨੀਆ 'ਚ ਪਹਿਲੀ ਵਾਰ ਲਾਂਚ ਕੀਤੀਆਂ ਗਈਆਂ ਸਨ। ਹੁਣ ਤੁਸੀਂ ਇਨ੍ਹਾਂ ਨੂੰ ਭਾਰਤ 'ਚ ਵੀ ਖਰੀਦ ਸਕਦੇ ਹੋ।
ਜੇਕਰ ਕੀਮਤ ਦੀ ਗੱਲ ਕੀਤੀ ਜਾਏ ਤਾਂ PULSE Explore ਨਾਮ ਦੇ ਵਾਇਰਲੈੱਸ ਈਅਰਬਡਸ ਦੀ ਕੀਮਤ 18,990 ਰੁਪਏ ਹੈ। PULSE Elite ਨਾਮ ਦੇ ਵਾਇਰਲੈੱਸ ਹੈੱਡਸੈੱਟ ਦੀ ਕੀਮਤ 12,990 ਰੁਪਏ ਹੈ। 11 ਅਕਤੂਬਰ ਤੋਂ ਇਹ ਦੋਵੇਂ ਚੀਜ਼ਾਂ ਸੋਨੀ ਸੈਂਟਰ, ਐਮਾਜ਼ਾਨ, ਫਲਿੱਪਕਾਰਟ, ਬਲਿੰਕਿਟ ਅਤੇ ਕਈ ਹੋਰ ਸਟੋਰਾਂ ਜਿਵੇਂ ਰਿਲਾਇੰਸ ਡਿਜੀਟਲ, ਵਿਜੇ ਸੇਲਜ਼, ਕਰੋਮਾ ਆਦਿ ਤੋਂ ਖਰੀਦੇ ਜਾ ਸਕਣਗੇ।
PULSE Explore ਵਾਇਰਲੈੱਸ ਈਅਰਬਡਸ ਬਹੁਤ ਛੋਟੇ ਅਤੇ ਹਲਕੇ ਹਨ, ਇਸਲਈ ਉਹਨਾਂ ਨੂੰ ਕੀਤੇ ਵੀ ਲਿਜਾਣਾ ਬਹੁਤ ਆਸਾਨ ਹੈ। ਇਹ ਈਅਰਬਡ ਚ ਬਹੁਤ ਹੀ ਵਧੀਆ ਆਵਾਜ਼ ਆਉਂਦੀ ਹੈ। ਕਿਉਂਕਿ ਇਨ੍ਹਾਂ ਵਿੱਚ ਪਲੈਨਰ ਮੈਗਨੈਟਿਕ ਡਰਾਈਵਰ ਹੁੰਦੇ ਹਨ। ਇਨ੍ਹਾਂ ਈਅਰਬਡਾ ਦੀ ਬੈਟਰੀ ਇੱਕ ਵਾਰ ਚਾਰਜ ਕਰਨ 'ਤੇ 5 ਘੰਟੇ ਤੱਕ ਚੱਲਦੀ ਹੈ।
PULSE Elite ਵਾਇਰਲੈੱਸ ਹੈੱਡਸੈੱਟ ਵਿੱਚ ਇੱਕ ਮਾਈਕ੍ਰੋਫੋਨ ਵੀ ਹੈ, ਜੋ ਸ਼ੋਰ ਨੂੰ ਘੱਟ ਕਰਦਾ ਹੈ ਅਤੇ ਤੁਹਾਡੀ ਆਵਾਜ਼ ਨੂੰ ਸਪੱਸ਼ਟ ਕਰਦਾ ਹੈ। ਇਸ ਹੈੱਡਸੈੱਟ ਦੀ ਬੈਟਰੀ ਸਿੰਗਲ ਚਾਰਜ 'ਤੇ 30 ਘੰਟੇ ਤੱਕ ਚੱਲਦੀ ਹੈ। ਤੁਸੀਂ ਇਸ ਨੂੰ 10 ਮਿੰਟ ਚਾਰਜ ਕਰਕੇ ਵੀ 2 ਘੰਟੇ ਲਈ ਵਰਤ ਸਕਦੇ ਹੋ। ਇਸ ਵਿੱਚ ਵਾਲੀਅਮ ਅਤੇ ਮਾਈਕ੍ਰੋਫੋਨ ਨੂੰ ਬੰਦ ਕਰਨ ਲਈ ਬਟਨ ਵੀ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial