ਪੜਚੋਲ ਕਰੋ

ਬਿਨਾਂ ਇੰਟਰਨੈਟ ਤੋਂ ਮੋਬਾਈਲ 'ਚ ਦੇਖ ਸਕੋਗੇ ਮੂਵੀ ਤੇ ਲਾਈਵ ਟੀਵੀ, ਇਸ ਤਕਨਾਲੌਜੀ 'ਤੇ ਚੱਲ ਰਿਹਾ ਕੰਮ

D2M Technology: ਜਲਦੀ ਹੀ ਤੁਸੀਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਆਪਣੇ ਮੋਬਾਈਲ ਫੋਨ 'ਤੇ ਲਾਈਵ ਟੀਵੀ ਅਤੇ ਫਿਲਮਾਂ ਦਾ ਮਜ਼ਾ ਲੈ ਸਕੋਗੇ। ਜੇਕਰ ਹਰ ਕੋਈ D2M ਤਕਨੀਕ 'ਤੇ ਸਹਿਮਤ ਹੋਵੇਗਾ ਤਾਂ ਬਾਜ਼ਾਰ 'ਚ ਨਵੀਂ ਕ੍ਰਾਂਤੀ ਆਵੇਗੀ।

Live TV on Phones without Internet:  ਇੰਟਰਨੈੱਟ ਸਾਡੇ ਸਾਰਿਆਂ ਦੀ ਲੋੜ ਬਣ ਗਿਆ ਹੈ। ਇਸ ਤੋਂ ਬਿਨਾਂ ਸਾਡਾ ਫ਼ੋਨ ਸਿਰਫ਼ ਇੱਕ ਡੱਬਾ ਹੈ। ਬਹੁਤ ਸਾਰੇ ਲੋਕ ਹਨ ਜੋ ਇੰਟਰਨੈਟ ਤੋਂ ਬਿਨਾਂ ਨਹੀਂ ਰਹਿ ਸਕਦੇ, ਯਾਨੀ ਉਨ੍ਹਾਂ ਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸਕ੍ਰੋਲ ਕਰਨ ਦੀ ਜ਼ਬਰਦਸਤ ਆਦਤ ਪੈ ਗਈ ਹੈ।

ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਜਲਦੀ ਹੀ ਤੁਸੀਂ ਇੰਟਰਨੈਟ ਤੋਂ ਬਿਨਾਂ ਵੀ ਆਪਣੇ ਸਮਾਰਟਫੋਨ 'ਤੇ ਲਾਈਵ ਟੀਵੀ ਅਤੇ ਫਿਲਮਾਂ ਦੇਖ ਸਕੋਗੇ। ਯਾਨੀ, ਜਿਹੜੇ ਚੈਨਲ ਤੁਸੀਂ ਵਰਤਮਾਨ ਵਿੱਚ ਇੰਟਰਨੈਟ ਦੀ ਮਦਦ ਨਾਲ ਐਕਸੈਸ ਕਰ ਰਹੇ ਹੋ, ਤੁਸੀਂ ਉਨ੍ਹਾਂ ਨੂੰ ਇੰਟਰਨੈਟ ਤੋਂ ਬਿਨਾਂ ਮੁਫ਼ਤ ਵਿੱਚ ਦੇਖ ਸਕੋਗੇ।

ਯਾਨੀ ਤੁਹਾਨੂੰ ਕੋਈ ਸਬਸਕ੍ਰਿਪਸ਼ਨ ਲੈਣ ਦੀ ਲੋੜ ਨਹੀਂ ਪਵੇਗੀ। ਜੇਕਰ ਤੁਸੀਂ ਸੋਚ ਰਹੇ ਹੋ ਕਿ ਅਜਿਹਾ ਕਿਵੇਂ ਹੋਵੇਗਾ, ਤਾਂ ਇਹ ਡਾਇਰੈਕਟ-ਟੂ-ਮੋਬਾਈਲ ਯਾਨੀ D2M ਬ੍ਰਾਡਕਾਸਟਿੰਗ ਟੈਕਨਾਲੋਜੀ ਰਾਹੀਂ ਸੰਭਵ ਹੋਵੇਗਾ।

ਜਿਸ ਤਰ੍ਹਾਂ ਤੁਸੀਂ DTH ਅਤੇ ਕੇਬਲ ਰਾਹੀਂ ਵੱਖ-ਵੱਖ ਚੈਨਲਾਂ ਨੂੰ ਦੇਖ ਸਕਦੇ ਹੋ, ਉਸੇ ਤਰ੍ਹਾਂ D2M ਤਕਨੀਕ ਦੀ ਮਦਦ ਨਾਲ ਤੁਸੀਂ ਬਿਨਾਂ ਇੰਟਰਨੈੱਟ ਦੇ ਆਪਣੇ ਫ਼ੋਨ 'ਤੇ ਲਾਈਵ ਟੀਵੀ, ਫ਼ਿਲਮਾਂ ਅਤੇ ਹੋਰ ਮਲਟੀਮੀਡੀਆ ਸਮੱਗਰੀ ਦੇਖ ਸਕੋਗੇ।

ਇਕਨੋਮਿਕਸ ਟਾਈਮਸ ਦੀ ਰਿਪੋਰਟ ਦੇ ਅਨੁਸਾਰ, ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਦੂਰਸੰਚਾਰ ਵਿਭਾਗ (DoT), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਦੇ ਨਾਲ-ਨਾਲ IIT-ਕਾਨਪੁਰ ਇਸ ਤਕਨੀਕ 'ਤੇ ਕੰਮ ਕਰ ਰਹੇ ਹਨ। ਇਸ ਸਬੰਧੀ ਅਗਲੇ ਹਫ਼ਤੇ ਮੀਟਿੰਗ ਹੋ ਸਕਦੀ ਹੈ। ਇਸ ਮੀਟਿੰਗ ਤੋਂ ਬਾਅਦ ਇਸ ਮਾਮਲੇ 'ਤੇ ਕੋਈ ਅੰਤਿਮ ਫੈਸਲਾ ਵੀ ਆ ਸਕਦਾ ਹੈ।

ਇਹ ਵੀ ਪੜ੍ਹੋ: YouTube ਪ੍ਰੀਮੀਅਮ ਸਬਸਕ੍ਰਿਪਸ਼ਨ ਮੁਫਤ ਲੈ ਸਕਦੇ ਹੋ ਤੁਸੀਂ, 1 ਨਹੀਂ ਸਗੋਂ ਪੂਰੇ 3 ਮਹੀਨਿਆਂ ਦਾ ਮਿਲੇਗਾ ਲਾਭ

ਟੈਲੀਕਾਮ ਕੰਪਨੀਆਂ ਕਰ ਸਕਦੀਆਂ ਵਿਰੋਧ

ਦਰਅਸਲ, ਟੈਲੀਕਾਮ ਕੰਪਨੀਆਂ D2M ਤਕਨੀਕ ਦਾ ਵਿਰੋਧ ਕਰ ਸਕਦੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਡਾਟਾ ਰੀਚਾਰਜ 'ਤੇ ਅਸਰ ਪਵੇਗਾ। ਜਦੋਂ ਲੋਕ ਮੁਫ਼ਤ ਵਿੱਚ ਲਾਈਵ ਟੀਵੀ ਆਦਿ ਦੇਖ ਸਕਣਗੇ, ਤਾਂ ਉਹ ਡੇਟਾ ਰੀਚਾਰਜ ਨੂੰ ਘਟਾ ਦੇਣਗੇ ਅਤੇ ਇਸ ਨਾਲ ਟੈਲੀਕਾਮ ਕੰਪਨੀਆਂ ਨੂੰ ਨੁਕਸਾਨ ਹੋਵੇਗਾ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰ ਦਾ ਮੰਨਣਾ ਹੈ ਕਿ 5ਜੀ ਦੀ ਸ਼ੁਰੂਆਤ ਤੋਂ ਬਾਅਦ ਬ੍ਰਾਡਕਾਸਟ ਅਤੇ ਬ੍ਰਾਡਬੈਂਡ ਰਾਹੀਂ ਕੰਟੈਂਟ ਡਿਲੀਵਰ ਕਰਨ ਲਈ ਕਨਵਰਜੈਂਸ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ, ਟੀਵੀ ਦੀ ਪਹੁੰਚ ਲਗਭਗ 210-220 ਮਿਲੀਅਨ ਘਰਾਂ ਤੱਕ ਸੀਮਿਤ ਹੈ ਜਦੋਂ ਕਿ ਭਾਰਤ ਵਿੱਚ 800 ਮਿਲੀਅਨ ਸਮਾਰਟਫੋਨ ਉਪਭੋਗਤਾ ਹਨ।

ਇਹ ਗਿਣਤੀ 2026 ਤੱਕ ਲਗਭਗ 1 ਬਿਲੀਅਨ ਤੱਕ ਪਹੁੰਚ ਸਕਦੀ ਹੈ। ਇਸ ਲਈ ਸਰਕਾਰ ਚਾਹੁੰਦੀ ਹੈ ਕਿ ਚੈਨਲਾਂ ਦਾ ਪ੍ਰਸਾਰਣ ਮੋਬਾਈਲ ਵਿੱਚ ਵੀ ਕੀਤਾ ਜਾਵੇ ਤਾਂ ਜੋ ਲੋੜੀਂਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਸਕੇ। ਰਿਪੋਰਟ ਮੁਤਾਬਕ ਇੰਟਰਨੈੱਟ 'ਤੇ ਆਉਣ ਵਾਲੀ 80 ਫੀਸਦੀ ਟਰੈਫਿਕ ਵੀਡੀਓਜ਼ ਤੋਂ ਹੁੰਦੀ ਹੈ। ਇਹ ਟੀਵੀ ਅਤੇ ਮੋਬਾਈਲ ਨੂੰ ਪ੍ਰਸਾਰਣ ਵੰਡ ਲਈ ਇੱਕ ਆਦਰਸ਼ ਉਮੀਦਵਾਰ ਬਣਾਉਂਦਾ ਹੈ।

ਇਹ ਵੀ ਪੜ੍ਹੋ: Laptop-Tablets Import: ਲੈਪਟਾਪ, ਟੈਬਲੇਟ, ਕੰਪਿਊਟਰ ਦੇ Import 'ਤੇ ਪਾਬੰਦੀ 1 ਨਵੰਬਰ ਤੱਕ ਮੁਲਤਵੀ, ਸਰਕਾਰ ਨੇ ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
Advertisement
ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ
ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ
ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ
ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ
ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Embed widget