ਹੁਣ ਕਿਤੇ ਵੀ ਚਲਾ ਸਕੋਂਗੇ ਸੁਪਰਫਾਸਟ ਇੰਟਰਨੈੱਟ, Elon Musk ਦੇ SpaceX ਦਾ ਵੱਡਾ ਐਲਾਨ
Elon Musk : ਹੁਣ ਕੰਪਨੀ ਨੇ Starlink Mini ਤੋਂ ਪਰਦਾ ਚੁੱਕਿਆ, ਜੋ ਕਿ ਇੱਕ ਬੈਕਪੈਕ-ਸਾਈਜ਼ ਦਾ ਸੈਟੇਲਾਈਟ ਇੰਟਰਨੈਟ ਐਂਟੀਨਾ ਹੈ। ਇਸਨੂੰ ਤੁਸੀਂ ਕਿਤੇ ਵੀ ਲੈਕੇ ਯਾਤਰਾ ਕਰਨ ਦੇ ਯੋਗ ਹੋਵੋਗੇ ਤੇ ਕਿਸੇ ਵੀ ਖੇਤਰ ਚ ਇੰਟਰਨੈਟ ਦੀ ਵਰਤੋਂ ਕਰ ਸਕੋਗੇ।
ਇਸ ਸੈਟੇਲਾਈਟ ਐਂਟੀਨਾ 'ਚ ਇਨਬਿਲਟ ਵਾਈਫਾਈ ਦਾ ਸਪੋਰਟ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੀ ਡਿਵਾਈਸ 'ਚ ਹਾਈ ਸਪੀਡ ਇੰਟਰਨੈੱਟ ਐਕਸੈਸ ਕਰ ਸਕੋਗੇ। Starlink Mini kit ਦੀ ਕੀਮਤ 599 ਅਮਰੀਕੀ ਡਾਲਰ ਹੈ। ਇਹ ਪੋਰਟੇਬਲ ਸੈਟੇਲਾਈਟ ਇੰਟਰਨੈਟ ਐਂਟੀਨਾ ਇੱਕ ਮਿਆਰੀ ਡਿਸ਼ ਨਾਲੋਂ US$100 ਜ਼ਿਆਦਾ ਮਹਿੰਗਾ ਹੈ। Starlink Mini kit, ਸਿਰਫ ਮੌਜੂਦਾ ਗਾਹਕ ਹੀ ਖਰੀਦ ਸਕਦੇ ਹਨ। ਹਾਲਾਂਕਿ ਇਸ ਦੇ ਲਈ ਅਜੇ ਕੋਈ ਵੱਖਰਾ ਪਲਾਨ ਨਹੀਂ ਆਇਆ ਹੈ।
ਡਾਟਾ ਲਿਮਿਟ ਕੈਪ
Starlink ਗਾਹਕਾਂ ਨੂੰ Mini Roam service ਨੂੰ ਸ਼ਾਮਲ ਕਰਨ ਦਾ ਵਿਕਲਪ ਮਿਲੇਗਾ। ਹਾਲਾਂਕਿ, ਸਟਾਰਲਿੰਕ ਨੇ ਇਸ 'ਤੇ ਡੇਟਾ ਸੀਮਾ ਕੈਪ ਲਗਾਈ ਹੈ, ਜੋ ਪ੍ਰਤੀ ਮਹੀਨਾ 50GB ਡੇਟਾ ਦੀ ਸੀਮਾ ਹੈ। ਜੇਕਰ ਸਟਾਰਲਿੰਕ ਗਾਹਕ ਦੋਵੇਂ ਸੇਵਾਵਾਂ ਦੀ ਵਰਤੋਂ ਕਰਦੇ ਹਨ, ਤਾਂ ਉਨ੍ਹਾਂ ਨੂੰ 150 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਇਸ ਦੀ ਮਦਦ ਨਾਲ ਯੂਜ਼ਰਸ ਨੂੰ ਹਾਈ ਸਪੀਡ ਇੰਟਰਨੈੱਟ ਡਾਟਾ ਮਿਲੇਗਾ।
SpaceX ਦੇ Starlink VP ਨੇ ਕੀਤਾ ਪੋਸਟ
ਸਪੇਸਐਕਸ ਵਿਖੇ ਸਟਾਰਲਿੰਕ ਇੰਜੀਨੀਅਰਿੰਗ ਦੇ ਵੀਪੀ ਮਾਈਕਲ ਨਿਕੋਲ ਨੇ ਐਕਸ ਪਲੇਟਫਾਰਮ 'ਤੇ ਇੱਕ ਪੋਸਟ ਕੀਤੀ ਹੈ। ਇਸ 'ਚ ਉਨ੍ਹਾਂ ਨੇ ਸਟਾਰਲਿੰਕ ਮਿੰਨੀ ਦੇ ਨਾਲ ਵਾਈਫਾਈ ਇੰਟੀਗ੍ਰੇਟਿਡ ਬਾਰੇ ਜਾਣਕਾਰੀ ਦਿੱਤੀ। ਇਸ ਦਾ ਉਤਪਾਦਨ ਜਲਦੀ ਹੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸ਼ੁਰੂ ਕੀਤਾ ਜਾਵੇਗਾ।
@Starlink Mini with integrated WiFi (puppy not included). Ramping production and will be available in international markets soon. pic.twitter.com/VuXO96rx9U
— Michael Nicolls (@michaelnicollsx) June 20, 2024
Starlink Mini ਦਾ ਭਾਰ ਅਤੇ ਗਤੀ
ਸਟਾਰਲਿੰਕ ਮਿੰਨੀ ਦਾ ਭਾਰ 1.13 ਕਿਲੋਗ੍ਰਾਮ ਹੈ, ਜੋ ਕਿ ਸਟੈਂਡ ਦੇ ਨਾਲ ਆਉਂਦਾ ਹੈ। ਇਹ ਕੰਪਨੀ ਦੇ ਸਟੈਂਡਰਡ ਡਿਸ਼ ਤੋਂ ਲਗਭਗ 60 ਫੀਸਦੀ ਹਲਕਾ ਹੈ। ਇਸ ਸੇਵਾ ਦੇ ਤਹਿਤ, ਕੰਪਨੀ ਇਸ ਸਮੇਂ 100 Mbps ਦੀ ਸਪੀਡ ਪੇਸ਼ ਕਰ ਰਹੀ ਹੈ, ਜੋ ਕਿ 23 ms ਦੀ ਲੇਟੈਂਸੀ ਦੇ ਨਾਲ ਆਉਂਦੀ ਹੈ। ਪਹਿਲੀ ਸਟਾਰਲਿੰਕ ਮਿੰਨੀ ਡਿਸ਼ ਅਗਲੇ ਮਹੀਨੇ ਪੇਸ਼ ਕੀਤੀ ਜਾ ਸਕਦੀ ਹੈ।
Starlink ਨੂੰ 2019 ਵਿੱਚ ਕੀਤਾ ਗਿਆ ਸੀ ਲਾਂਚ
ਸਪੇਸਐਕਸ ਐਲੋਨ ਮਸਕ ਦੀ ਕੰਪਨੀ ਹੈ। ਇਹ ਪੁਲਾੜ ਵਿਚ ਜਾਣ ਵਾਲੇ ਪੁਲਾੜ ਯਾਨ ਲਈ ਰਾਕੇਟ ਲਾਂਚਰ ਅਤੇ ਹੋਰ ਕਈ ਚੀਜ਼ਾਂ ਬਣਾਉਣ ਦਾ ਕੰਮ ਕਰਦੀ ਹੈ। ਸਪੇਸਐਕਸ ਨੇ ਸਾਲ 2019 ਵਿੱਚ ਸਟਾਰਲਿੰਕ ਲਾਂਚ ਕੀਤਾ, ਜੋ ਕਿ ਧਰਤੀ ਦੇ ਨੀਵੇਂ ਔਰਬਿਟ ਵਿੱਚ ਉਪਗ੍ਰਹਿ ਰੱਖਦਾ ਹੈ ਅਤੇ ਫਿਰ ਇੰਟਰਨੈਟ ਸੇਵਾ ਪ੍ਰਦਾਨ ਕਰਦਾ ਹੈ। ਹੁਣ ਤੱਕ ਕੰਪਨੀ 6 ਹਜ਼ਾਰ ਤੋਂ ਵੱਧ ਉਪਗ੍ਰਹਿ ਆਰਬਿਟ ਵਿੱਚ ਭੇਜ ਚੁੱਕੀ ਹੈ। ਦੁਨੀਆ ਭਰ ਵਿੱਚ ਇਸਦੇ 30 ਲੱਖ ਤੋਂ ਵੱਧ ਉਪਭੋਗਤਾ ਹਨ। ਇਹ ਸੇਵਾ ਵਰਤਮਾਨ ਵਿੱਚ 100 ਤੋਂ ਵੱਧ ਦੇਸ਼ਾਂ ਵਿੱਚ ਉਪਲਬਧ ਹੈ।