(Source: Poll of Polls)
Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ
Apple Partners With SpaceX to Offer Starlink Satellite Connectivity on iPhone: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ। ਭਾਵ ਫ਼ੋਨ ਨੂੰ ਨੈੱਟਵਰਕ 'ਤੇ ਕਾਲਿੰਗ ਜਾਂ ਇੰਟਰਨੈੱਟ ਲਈ ਕਿਸੇ ਟਾਵਰ ਦੀ
![Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ Tech News Now mobile network will no longer be a problem! There will be no need for towers, direct satellite connectivity details inside Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ](https://feeds.abplive.com/onecms/images/uploaded-images/2025/01/30/3a9ca67fa031efab0257ce326f1c59ae1738219752669709_original.jpg?impolicy=abp_cdn&imwidth=1200&height=675)
Apple Partners With SpaceX to Offer Starlink Satellite Connectivity on iPhone: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ। ਭਾਵ ਫ਼ੋਨ ਨੂੰ ਨੈੱਟਵਰਕ 'ਤੇ ਕਾਲਿੰਗ ਜਾਂ ਇੰਟਰਨੈੱਟ ਲਈ ਕਿਸੇ ਟਾਵਰ ਦੀ ਲੋੜ ਨਹੀਂ ਪਵੇਗੀ। ਤੁਸੀਂ ਸਿੱਧਾ ਸੈਟੇਲਾਈਟ ਰਾਹੀਂ ਮੋਬਾਈਲ ਦੀ ਵਰਤੋਂ ਕਰ ਸਕੋਗੇ। ਇਸ ਲਈ ਐਪਲ ਤੇ ਐਲੋਨ ਮਸਕ ਦੀ ਕੰਪਨੀ ਸਟਾਰਲਿੰਕ ਨੇ ਆਈਫੋਨਜ਼ ਵਿੱਚ ਸੈਟੇਲਾਈਟ ਕਨੈਕਟੀਵਿਟੀ ਲਈ ਸਾਂਝੇਦਾਰੀ ਕੀਤੀ ਹੈ।
ਆਈਫੋਨ 'ਤੇ ਸਟਾਰਲਿੰਕ ਨੈੱਟਵਰਕ ਕਿਵੇਂ ਕੰਮ ਕਰੇਗਾ?
ਐਪਲ ਨੇ 2022 ਵਿੱਚ ਆਈਫੋਨ 14 ਦੇ ਨਾਲ ਸੈਟੇਲਾਈਟ ਰਾਹੀਂ ਐਮਰਜੈਂਸੀ ਐਸਓਐਸ ਫੀਚਰ ਪੇਸ਼ ਕੀਤਾ, ਜੋ ਗਲੋਬਲਸਟਾਰ ਦੇ 24 ਲੋਅ-ਅਰਥ ਔਰਬਿਟ (LEO) ਸੈਟੇਲਾਈਟਾਂ ਦੀ ਵਰਤੋਂ ਕਰਦਾ ਹੈ। ਹੁਣ ਸਟਾਰਲਿੰਕ ਨੈੱਟਵਰਕ ਵੀ ਇਸੇ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰੇਗਾ, ਪਰ ਇਹ ਐਪਲ ਦੀ ਮੌਜੂਦਾ ਸੇਵਾ ਦਾ ਇੱਕ ਬਦਲਵਾਂ ਵਿਕਲਪ ਹੋਵੇਗਾ ਤੇ ਸ਼ੁਰੂ ਵਿੱਚ ਸਿਰਫ ਅਮਰੀਕਾ ਤੱਕ ਸੀਮਤ ਹੋਵੇਗਾ।
ਸ਼ੁਰੂ ਵਿੱਚ ਇਹ ਸਿਰਫ਼ ਟੈਕਸਟਿੰਗ (SMS) ਲਈ ਉਪਲਬਧ ਹੋਵੇਗਾ, ਪਰ ਭਵਿੱਖ ਵਿੱਚ ਡਾਟਾ ਤੇ ਵੌਇਸ ਕਾਲਿੰਗ ਸ਼ਾਮਲ ਕੀਤੀ ਜਾ ਸਕਦੀ ਹੈ। ਐਪਲ ਨੇ ਇਸ ਲਈ ਟੀ-ਮੋਬਾਈਲ ਨਾਲ ਭਾਈਵਾਲੀ ਕੀਤੀ ਹੈ ਤੇ ਇਹ ਵਰਤਮਾਨ ਵਿੱਚ ਬੀਟਾ ਵਿੱਚ ਉਪਲਬਧ ਹੈ। ਚੋਣਵੇਂ ਆਈਫੋਨ ਮਾਡਲਾਂ ਦੇ ਉਪਭੋਗਤਾ ਇਸ "ਸ਼ੁਰੂਆਤੀ ਵਰਜ਼ਨ" ਤੱਕ ਪਹੁੰਚ ਕਰ ਸਕਦੇ ਹਨ।
iOS 18.3 ਅਪਡੇਟ ਦੇ ਨਾਲ ਆਇਆ ਨਵਾਂ ਫੀਚਰ
ਇਹ ਫੀਚਰ iOS 18.3 ਅਪਡੇਟ ਦੇ ਨਾਲ ਪੇਸ਼ ਕੀਤਾ ਗਿਆ ਹੈ, ਜੋ ਸੋਮਵਾਰ ਨੂੰ ਜਾਰੀ ਕੀਤਾ ਗਿਆ। ਇਸ ਅਪਡੇਟ ਤੋਂ ਬਾਅਦ ਕੁਝ ਟੀ-ਮੋਬਾਈਲ ਉਪਭੋਗਤਾਵਾਂ ਨੂੰ ਇੱਕ ਸੁਨੇਹਾ ਮਿਲਿਆ ਜਿਸ ਵਿੱਚ ਲਿਖਿਆ ਸੀ, "ਤੁਸੀਂ ਟੀ-ਮੋਬਾਈਲ ਸਟਾਰਲਿੰਕ ਬੀਟਾ ਦਾ ਹਿੱਸਾ ਹੋ। ਤੁਸੀਂ ਹੁਣ ਸੈਟੇਲਾਈਟ ਰਾਹੀਂ ਟੈਕਸਟ ਕਰਕੇ ਕਿਤੇ ਵੀ ਜੁੜੇ ਰਹਿ ਸਕਦੇ ਹੋ। ਇਸ ਫੀਚਰ ਦਾ ਅਨੁਭਵ ਕਰਨ ਲਈ "ਕਿਰਪਾ ਕਰਕੇ iOS 18.3 'ਤੇ ਅੱਪਡੇਟ ਕਰੋ।"
ਜੇਕਰ ਆਈਫੋਨ ਕਿਸੇ ਸਥਾਨ 'ਤੇ ਨੈੱਟਵਰਕ ਤੋਂ ਬਾਹਰ ਹੈ ਤਾਂ ਇਹ ਪਹਿਲਾਂ ਸਪੇਸਐਕਸ ਦੇ ਸਟਾਰਲਿੰਕ ਸੈਟੇਲਾਈਟ ਨਾਲ ਜੁੜਨ ਦੀ ਕੋਸ਼ਿਸ਼ ਕਰੇਗਾ। ਉਪਭੋਗਤਾ ਗਲੋਬਲਸਟਾਰ ਰਾਹੀਂ ਟੈਕਸਟਿੰਗ ਤੇ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਨ ਦੇ ਯੋਗ ਹੋਣਗੇ। ਸਟਾਰਲਿੰਕ ਨੈੱਟਵਰਕ ਮੌਜੂਦਾ SOS ਸੇਵਾ ਦੇ ਉਲਟ ਫ਼ੋਨ ਨੂੰ ਸਿੱਧੇ ਸੈਟੇਲਾਈਟ ਵੱਲ ਇਸ਼ਾਰਾ ਕੀਤੇ ਬਿਨਾਂ ਆਪਣੇ ਆਪ ਕੰਮ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)