WhatsApp Update: ਆਈਫੋਨ ਵਾਲਿਆਂ ਲਈ ਵੱਡੀ ਖੁਸ਼ਖਬਰੀ! WhatsApp ਨੇ ਕਰਤਾ ਨਵਾਂ ਕਮਾਲ
Whatsapp live photos update ios android beta release: WhatsApp ਨੇ ਆਈਫੋਨ ਯੂਜ਼ਰਸ ਦੀ ਇੱਕ ਵੱਡੀ ਸਮੱਸਿਆ ਦੂਰ ਕਰ ਦਿੱਤੀ ਹੈ। ਇੱਕ ਨਵੇਂ ਅਪਡੇਟ ਵਿੱਚ ਹੁਣ ਲਾਈਵ ਫੋਟੋਆਂ ਨੂੰ ਆਈਫੋਨ 'ਤੇ ਆਵਾਜ਼ ਤੇ ਸਮੂਦ ਮੋਸ਼ਨ...

Whatsapp live photos update ios android beta release: WhatsApp ਨੇ ਆਈਫੋਨ ਯੂਜ਼ਰਸ ਦੀ ਇੱਕ ਵੱਡੀ ਸਮੱਸਿਆ ਦੂਰ ਕਰ ਦਿੱਤੀ ਹੈ। ਇੱਕ ਨਵੇਂ ਅਪਡੇਟ ਵਿੱਚ ਹੁਣ ਲਾਈਵ ਫੋਟੋਆਂ ਨੂੰ ਆਈਫੋਨ 'ਤੇ ਆਵਾਜ਼ ਤੇ ਸਮੂਦ ਮੋਸ਼ਨ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਸ ਵੇਲੇ ਇਹ ਫੀਚਰ iOS ਬੀਟਾ ਵਰਜਨ ਵਿੱਚ ਟੈਸਟਿੰਗ ਪੜਾਅ 'ਤੇ ਹੈ।
ਦਰਅਸਲ ਲੰਬੇ ਸਮੇਂ ਤੋਂ ਆਈਫੋਨ ਉਪਭੋਗਤਾਵਾਂ ਦੀ ਸ਼ਿਕਾਇਤ ਸੀ ਕਿ WhatsApp 'ਤੇ ਲਾਈਵ ਫੋਟੋਆਂ ਭੇਜਣ ਵੇਲੇ ਉਹ ਸਟੈਟਿਕ ਇਮੇਜ਼ ਜਾਂ GIF ਵਿੱਚ ਬਦਲ ਜਾਂਦੀ ਹੈ। ਇਸ ਕਾਰਨ ਬੈਕਗ੍ਰਾਉਂਡ ਆਡੀਓ ਤੇ ਨੈਚੂਰਲ ਟਰਾਂਜੀਸ਼ਨ ਵਰਗੀਆਂ ਮਹੱਤਵਪੂਰਨ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ। ਹੁਣ WhatsApp ਇੱਕ ਨਵੇਂ ਅਪਡੇਟ ਨਾਲ ਇਸ ਕਮੀ ਨੂੰ ਦੂਰ ਕਰਨ ਜਾ ਰਿਹਾ ਹੈ।
ਨਵਾਂ ਫੀਚਰ ਕਿਵੇਂ ਕੰਮ ਕਰੇਗਾ
ਨਵੇਂ iOS ਬੀਟਾ ਵਰਜਨ 25.24.10.72 ਵਿੱਚ WhatsApp ਨੇ TestFlight ਰਾਹੀਂ ਲਾਈਵ ਫੋਟੋਆਂ ਨੂੰ ਸਪੋਰਟ ਜਾਰੀ ਕੀਤਾ ਹੈ। ਹੁਣ ਜਦੋਂ ਉਪਭੋਗਤਾ ਲਾਈਵ ਫੋਟੋਆਂ ਭੇਜਣਗੇ ਤਾਂ ਇਹ ਪੂਰੀ ਡਿਟੇਲ ਨਾਲ ਪਹੁੰਚਣਗੀਆਂ। ਥੰਬਨੇਲ 'ਤੇ ਇੱਕ ਛੋਟਾ ਲਾਈਵ ਫੋਟੋ ਆਈਕਨ ਵੀ ਦਿਖਾਈ ਦੇਵੇਗਾ। ਜਿਵੇਂ ਹੀ ਰਿਸੀਵਰ ਫੋਟੋ 'ਤੇ ਟੈਪ ਕਰੇਗਾ, ਇਹ ਗਤੀਸ਼ੀਲ ਪਲੇਬੈਕ ਨਾਲ ਚੱਲੇਗੀ। ਖਾਸ ਗੱਲ ਇਹ ਹੈ ਕਿ ਜੇਕਰ ਰਿਸੀਵਰ ਇਸ ਫੋਟੋ ਨੂੰ ਸੇਵ ਕਰਦਾ ਹੈ ਤਾਂ ਇਹ iOS Photos ਐਪ ਵਿੱਚ ਵੀ ਲਾਈਵ ਫੋਟੋ ਹੀ ਰਹੇਗੀ।
iOS ਤੇ Android ਵਿਚਾਲੇ ਪਾੜਾ ਖਤਮ
WhatsApp ਨੇ ਇਸ ਅਪਡੇਟ ਨਾਲ ਇੱਕ ਵੱਡੇ ਤਕਨੀਕੀ ਨੁਕਸ ਨੂੰ ਵੀ ਦੂਰ ਕਰ ਦਿੱਤਾ ਹੈ। ਹੁਣ iPhone ਤੋਂ ਭੇਜੀਆਂ ਗਈਆਂ ਲਾਈਵ ਫੋਟੋਆਂ Android ਫੋਨਾਂ 'ਤੇ ਮੋਸ਼ਨ ਫੋਟੋਆਂ ਦੇ ਰੂਪ ਵਿੱਚ ਦਿਖਾਈ ਦੇਣਗੀਆਂ। ਇਸੇ ਤਰ੍ਹਾਂ Android ਉਪਭੋਗਤਾਵਾਂ ਦੁਆਰਾ ਭੇਜੀਆਂ ਗਈਆਂ ਮੋਸ਼ਨ ਫੋਟੋਆਂ iPhone 'ਤੇ ਲਾਈਵ ਫੋਟੋਆਂ ਦੇ ਰੂਪ ਵਿੱਚ ਦਿਖਾਈ ਦੇਣਗੀਆਂ। ਇਹ ਸੁਧਾਰ ਉਪਭੋਗਤਾਵਾਂ ਨੂੰ ਇੱਕ ਸਹਿਜ ਅਨੁਭਵ ਦੇਵੇਗਾ, ਜਿਸ ਨਾਲ ਦੋਵਾਂ ਪਲੇਟਫਾਰਮਾਂ 'ਤੇ ਸਮੱਗਰੀ ਸਾਂਝੀ ਕਰਨਾ ਆਸਾਨ ਤੇ ਸਹੀ ਹੋ ਜਾਵੇਗਾ।
WhatsApp ਨੇ ਇਹ ਫੀਚਰ ਵੀ ਕੀਤਾ ਸ਼ਾਮਲ
ਹਰ ਪਲ ਨੂੰ ਆਵਾਜ਼ ਜਾਂ ਐਨੀਮੇਸ਼ਨ ਨਾਲ ਸਾਂਝਾ ਕਰਨਾ ਜ਼ਰੂਰੀ ਨਹੀਂ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ WhatsApp ਨੇ ਇੱਕ ਟੌਗਲ ਵਿਕਲਪ ਵੀ ਸ਼ਾਮਲ ਕੀਤਾ ਹੈ ਜੋ ਗੈਲਰੀ ਤੇ ਡਰਾਇੰਗ ਐਡੀਟਰ ਵਿੱਚ HD ਭੇਜੋ ਬਟਨ ਦੇ ਨੇੜੇ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਉਪਭੋਗਤਾ ਜੇਕਰ ਚਾਹੁਣ ਤਾਂ ਲਾਈਵ ਫੋਟੋ ਨੂੰ ਇੱਕ ਸਧਾਰਨ ਸਥਿਰ ਚਿੱਤਰ ਦੇ ਰੂਪ ਵਿੱਚ ਵੀ ਭੇਜ ਸਕਦੇ ਹਨ।
ਜਨਤਕ ਤੌਰ 'ਤੇ ਕਦੋਂ ਜਾਰੀ
ਵਰਤਮਾਨ ਵਿੱਚ ਇਹ ਫੀਚਰ ਸੀਮਤ iOS ਬੀਟਾ ਟੈਸਟਰਾਂ ਲਈ ਉਪਲਬਧ ਹੈ। ਹਾਲਾਂਕਿ ਸ਼ੁਰੂਆਤੀ ਜਵਾਬਾਂ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਨੂੰ ਆਉਣ ਵਾਲੇ iOS ਅਪਡੇਟਾਂ ਵਿੱਚ ਜਨਤਾ ਲਈ ਰੋਲ ਆਊਟ ਕਰ ਦਿੱਤਾ ਜਾਵੇਗਾ।






















