ਟੈਲੀਕਾਮ ਕੰਪਨੀਆਂ ਗਾਹਕਾਂ ਨੂੰ ਲੁਭਾਉਣ ਲਈ ਲੈ ਕੇ ਆਈਆਂ ਨਵੇਂ ਬਜਟ ਰੀਚਾਰਜ ਪਲਾਨ
91 ਰੁਪਏ ਦੇ ਇਸ ਰੀਚਾਰਜ ਪਲਾਨ'ਚ ਤੁਹਾਨੂੰ 28 ਦਿਨਾਂ ਦੀ ਵੈਲੇਡਿਟੀ ਮਿਲੇਗੀ। ਜੇਕਰ ਕਾਲਿੰਗ ਦੀ ਗੱਲ ਕਰੀਏ ਤਾਂ ਇਹ 28 ਦਿਨਾਂ ਲਈ ਅਨਲਿਮਟਿਡ ਹੈ।
Jio New Recharge Plan: ਪਿਛਲੇ ਮਹੀਨੇ ਰਿਲਾਇੰਸ ਜੀਓ (Reliance Jio), ਏਅਰਟੈੱਲ ਤੇ ਵੋਡਾਫੋਨ-ਆਈਡੀਆ (Vodafone-idea) ਨੇ ਆਪਣੇ ਪ੍ਰੀਪੇਡ ਰੀਚਾਰਜ ਪਲਾਨ ਦੀਆਂ ਟੈਰਿਫ ਦਰਾਂ ਵਧਾ ਦਿੱਤੀਆਂ ਹਨ। ਹੁਣ ਸਾਰੀਆਂ ਪ੍ਰਮੁੱਖ ਟੈਲੀਕਾਮ ਕੰਪਨੀਆਂ (Telecom Company) ਆਪਣੇ ਗਾਹਕਾਂ ਨੂੰ ਲੁਭਾਉਣ ਲਈ ਨਵੇਂ ਬਜਟ ਰੀਚਾਰਜ ਪਲਾਨ ਲੈ ਕੇ ਆ ਰਹੀਆਂ ਹਨ।
ਇਸ ਕੜੀ ਵਿਚ ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਲਈ 100 ਰੁਪਏ ਤੋਂ ਘੱਟ ਕੀਮਤ ਵਾਲਾ ਇਕ ਪਲਾਨ ਲਾਂਚ ਕੀਤਾ ਹੈ। 91 ਰੁਪਏ ਦੇ ਇਸ ਰੀਚਾਰਜ 'ਚ ਗਾਹਕਾਂ ਨੂੰ ਕਾਫੀ ਕੁਝ ਮਿਲਣ ਵਾਲਾ ਹੈ। ਆਓ ਇਸ ਰੀਚਾਰਜ ਪਲਾਨ 'ਚ ਤੁਹਾਨੂੰ ਕਿਹੜੀਆਂ ਸਹੂਲਤਾਂ ਮਿਲਣਗੀਆਂ ਇਸ ਬਾਰੇ ਵਿਸਥਾਰ 'ਚ ਗੱਲ ਕਰੀਏ।
28 ਦਿਨਾਂ ਦੀ ਵੈਲੇਡਿਟੀ
91 ਰੁਪਏ ਦੇ ਇਸ ਰੀਚਾਰਜ ਪਲਾਨ'ਚ ਤੁਹਾਨੂੰ 28 ਦਿਨਾਂ ਦੀ ਵੈਲੇਡਿਟੀ ਮਿਲੇਗੀ। ਜੇਕਰ ਕਾਲਿੰਗ ਦੀ ਗੱਲ ਕਰੀਏ ਤਾਂ ਇਹ 28 ਦਿਨਾਂ ਲਈ ਅਨਲਿਮਟਿਡ ਹੈ। ਯਾਨੀ ਤੁਸੀਂ ਵੈਧਤਾ ਤਕ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਮੁਫਤ ਕਾਲ ਕਰ ਸਕਦੇ ਹੋ।
SMS ਤੇ ਮੋਬਾਈਲ ਡਾਟਾ ਕਿੰਨਾ
ਇਸ ਪਲਾਨ 'ਚ ਗਾਹਕਾਂ ਨੂੰ 50 SMS ਦੀ ਸੁਵਿਧਾ ਵੀ ਮਿਲੇਗੀ। ਹੁਣ ਜੇਕਰ ਇੰਟਰਨੈੱਟ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਤੁਹਾਨੂੰ ਰੋਜ਼ਾਨਾ 100 MB ਡਾਟਾ ਮਿਲਦਾ ਹੈ। ਰਿਲਾਇੰਸ ਜੀਓ ਇਸ ਪਲਾਨ ਦੇ ਤਹਿਤ ਤੁਹਾਨੂੰ 200 MB ਵਾਧੂ ਡਾਟਾ ਵੀ ਪ੍ਰਦਾਨ ਕਰੇਗਾ।
ਕੁੱਲ ਮਿਲਾ ਕੇ ਇਸ ਪਲਾਨ 'ਚ ਤੁਹਾਨੂੰ 28 ਦਿਨਾਂ ਲਈ 3 ਜੀਬੀ ਡਾਟਾ ਮਿਲਦਾ ਹੈ। ਜੇਕਰ ਇਸ ਪਲਾਨ ਨੂੰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੈ ਜਿਨ੍ਹਾਂ ਕੋਲ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਨਹੀਂ ਹੈ ਤੇ ਉਹ ਸਸਤੇ ਪਲਾਨ ਦੀ ਤਲਾਸ਼ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਓਮੀਕਰੋਨ ਦੇ ਕਹਿਰ ਦੌਰਾਨ ਨਿਵੇਸ਼ਕ ਨੇ ਮਿੰਟਾਂ 'ਚ ਗੁਆ ਦਿੱਤੇ 10 ਲੱਖ ਕਰੋੜ ਰੁਪਏ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin