31 ਮਾਰਚ ਤੋਂ ਹੋਰ ਅੱਗੇ ਨਹੀਂ ਵਧੇਗੀ ਇਹ ਆਖਰੀ ਤਾਰੀਕ, ਜਿਸ ਤੋਂ ਬਾਅਦ ਲੱਗੇਗਾ 1,000 ਰੁਪਏ ਜੁਰਮਾਨਾ
ਆਮਦਨ ਕਰ ਵਿਭਾਗ ਤੁਹਾਡੇ ਆਧਾਰ ਵੇਰਵੇ ਪ੍ਰਾਪਤ ਕਰਨ ਤੋਂ ਬਾਅਦ ਤੁਹਾਡੇ ਨਾਮ, ਜਨਮ ਮਿਤੀ ਅਤੇ ਲਿੰਗ ਦੀ ਪੁਸ਼ਟੀ ਕਰੇਗਾ। ਇਸ ਤੋਂ ਬਾਅਦ ਲਿੰਕਿੰਗ ਹੋਵੇਗੀ।ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ
How to link Aadhaar with PAN : 1 ਅਪ੍ਰੈਲ ਤੋਂ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ 'ਤੇ 1,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਸਰਕਾਰ ਨੇ ਇਸ ਸਾਲ 31 ਮਾਰਚ ਨੂੰ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਤੈਅ ਕੀਤੀ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਪੈਨ-ਆਧਾਰ ਲਿੰਕ ਨਾਲ ਜੁੜੇ ਸਵਾਲ ਦੇ ਜਵਾਬ 'ਚ ਸੰਸਦ ਨੂੰ ਦੱਸਿਆ ਕਿ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇਨਕਮ ਟੈਕਸ ਐਕਟ 1961 'ਚ ਨਵੀਂ ਧਾਰਾ 234-ਐੱਚ ਸ਼ਾਮਲ ਕੀਤੀ ਗਈ ਹੈ।
ਮੰਤਰੀ ਨੇ ਸੰਸਦ 'ਚ ਐਲਾਨ ਕੀਤਾ ਕਿ ਇਸ ਧਾਰਾ ਦੇ ਤਹਿਤ ਜੇਕਰ ਕੋਈ ਵਿਅਕਤੀ ਤੈਅ ਮਿਤੀ ਤੋਂ ਬਾਅਦ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦਾ ਕੰਮ ਕਰਦਾ ਹੈ ਤਾਂ ਉਸ 'ਤੇ ਵੱਧ ਤੋਂ ਵੱਧ 1,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਪਹਿਲਾਂ ਇਹ ਸੀਮਾ 30 ਸਤੰਬਰ 2021 ਸੀ। ਪਰ ਕੋਰੋਨਾ ਇਨਫੈਕਸ਼ਨ ਕਾਰਨ ਇਸ ਨੂੰ ਵਧਾ ਕੇ 31 ਮਾਰਚ 2022 ਕਰ ਦਿੱਤਾ ਗਿਆ। ਇਸ ਸਬੰਧੀ ਨੋਟੀਫਿਕੇਸ਼ਨ ਪਿਛਲੇ ਸਾਲ 17 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਕਈ ਵਾਰ ਵਧਾਈ ਜਾ
ਚੁੱਕੀ ਹੈ।
ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਆਸਾਨ ਤਰੀਕਾ
ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾਓ।
ਲਿੰਕ ਆਧਾਰ ਸੈਕਸ਼ਨ 'ਤੇ ਕਲਿੱਕ ਕਰੋ।
ਹੁਣ ਆਪਣਾ ਪੈਨ, ਆਧਾਰ ਨੰਬਰ ਅਤੇ ਨਾਮ ਭਰੋ।
ਲਿੰਕ ਆਧਾਰ ਵਿਕਲਪ 'ਤੇ ਕਲਿੱਕ ਕਰੋ ਤੇ ਤੁਹਾਡਾ ਪੈਨ ਆਧਾਰ ਲਿੰਕ ਕਰਨਾ ਪੂਰਾ ਹੋ ਜਾਵੇਗਾ।
ਆਮਦਨ ਕਰ ਵਿਭਾਗ ਤੁਹਾਡੇ ਆਧਾਰ ਵੇਰਵੇ ਪ੍ਰਾਪਤ ਕਰਨ ਤੋਂ ਬਾਅਦ ਤੁਹਾਡੇ ਨਾਮ, ਜਨਮ ਮਿਤੀ ਅਤੇ ਲਿੰਗ ਦੀ ਪੁਸ਼ਟੀ ਕਰੇਗਾ। ਇਸ ਤੋਂ ਬਾਅਦ ਲਿੰਕਿੰਗ ਹੋਵੇਗੀ।
ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ
UIDAI ਨੇ ਹਾਲ ਹੀ ਵਿੱਚ ਇੱਕ ਟਵੀਟ ਵਿੱਚ ਦੱਸਿਆ ਸੀ ਕਿ ਤੁਹਾਡੇ ਆਧਾਰ ਦੀ ਵਰਤੋਂ ਕਰਕੇ ਇਨਕਮ ਟੈਕਸ ਰਿਟਰਨ (ITRF) ਨੂੰ ਈ-ਵੈਰੀਫਾਈ ਕਰਨ ਦਾ ਇੱਕ ਆਸਾਨ ਤਰੀਕਾ ਹੈ। ਜੇਕਰ ਤੁਹਾਡਾ ਆਧਾਰ ਪੈਨ ਨਾਲ ਜੁੜਿਆ ਹੋਇਆ ਹੈ, ਤਾਂ ਤੁਸੀਂ ਆਧਾਰ ਦੀ ਵਰਤੋਂ ਕਰਕੇ ਆਪਣੇ ਆਈਟੀਆਰ ਨੂੰ ਈ-ਵੈਰੀਫਾਈ ਕਰ ਸਕਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਇਸ ਸੇਵਾ ਦਾ ਲਾਭ ਲੈਣ ਲਈ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਰਜਿਸਟਰ ਹੋਣਾ ਚਾਹੀਦਾ ਹੈ।