ਪੜਚੋਲ ਕਰੋ
Advertisement
Samsung Galaxy A71 ਭਾਰਤ 'ਚ ਵਿਕਰੀ ਲਈ ਉਪਲਬਧ, ਜਾਣੋ ਕੀਮਤ ਅਤੇ ਫੀਚਰਸ
ਜੇ ਤੁਸੀਂ Samsung ਦਾ ਨਵਾਂ ਸਮਾਰਟਫੋਨ Galaxy A71 ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਹੁਣ ਇਹ ਫੋਨ ਵਿਕਰੀ ਲਈ ਉਪਲਬਧ ਹੋ ਗਿਆ ਹੈ।
ਨਵੀਂ ਦਿੱਲੀ: ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Galaxy A71 ਲਾਂਚ ਕੀਤਾ ਹੈ। ਇਹ ਫੋਨ ਹੁਣ 24 ਫਰਵਰੀ ਤੋਂ ਵਿਕਰੀ ਲਈ ਉਪਲਬਧ ਹੋ ਗਿਆ ਹੈ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਹੋਰ ਫੀਚਰਸ ਬਾਰੇ ...
Samsung Galaxy A71ਦੀ ਕੀਮਤ
ਇਹ ਫੋਨ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ, ਅਤੇ ਇਸਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਇਹ ਫੋਨ ਪ੍ਰਿਜ਼ਮ ਕ੍ਰਸ਼ ਬਲੈਕ, ਪ੍ਰਿਜ਼ਮ ਕ੍ਰਸ਼ ਸਿਲਵਰ ਅਤੇ ਪ੍ਰਿਜ਼ਮ ਕ੍ਰਸ਼ ਬਲੂ ਕਲਰ 'ਚ ਉਪਲਬਧ ਹੈ। ਖਾਸ ਗੱਲ ਇਹ ਹੈ ਕਿ ਇਸ ਫੋਨ ਦਾ ਸਿਰਫ ਇੱਕ ਵੇਰੀਐਂਟ ਹੀ ਮਿਲੇਗਾ।
ਸੈਮਸੰਗ ਗਲੈਕਸੀ ਏ 71 ਦੇ ਫੀਚਰਸ
ਇਸ ਫੋਨ 'ਚ AMOLED ਪਲੱਸ ਟੈਕਨੋਲੋਜੀ ਦੇ ਨਾਲ 6.7 ਇੰਚ ਦੀ ਇਨਫਿਨਿਟੀ-ਓ ਡਿਸਪਲੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਰਿਅਰ 'ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਜਿਸ ਵਿਚ ਮੈਨ ਕੈਮਰਾ 64 ਮੈਗਾਪਿਕਸਲ ਦਾ ਹੈ, ਜਦੋਂ ਕਿ 12 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ, 5 ਮੈਗਾਪਿਕਸਲ ਮੈਕਰੋ ਕੈਮਰਾ ਅਤੇ 5 ਮੈਗਾਪਿਕਸਲ ਦਾ ਡੇਪਥ ਕੈਮਰਾ ਸ਼ਾਮਲ ਕੀਤਾ ਗਿਆ ਹੈ। ਜਦਕਿ ਸੈਲਫੀ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਪ੍ਰਫਾਰਮੈਂਸ
ਇਸ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 730 ਆਕਟਾ-ਕੋਰ ਪ੍ਰੋਸੈਸਰ ਹੈ, ਜਦੋਂ ਕਿ ਪਾਵਰ ਲਈ ਇਸ ਦੀ 4,500 mAh ਦੀ ਬੈਟਰੀ ਹੈ, ਜੋ 25W ਸੁਪਰ ਫਾਸਟ ਚਾਰਜਿੰਗ ਦੇ ਨਾਲ ਹੈ। ਗੇਮਿੰਗ ਲਈ ਇਹ ਫੋਨ ਬਹੁਤ ਵਧੀਆ ਤਜ਼ੁਰਬਾ ਦਿੰਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement