ਪੜਚੋਲ ਕਰੋ

ਧਿਆਨ ਦਿਓ! Facebook, Instagram ਸਣੇ ਇਹ Apps ਚੋਰੀ ਕਰ ਰਹੀਆਂ ਤੁਹਾਡਾ Personal Data, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Apps: ਅੱਜਕੱਲ੍ਹ ਜਿੱਥੇ ਡਿਜੀਟਲ ਪ੍ਰਾਈਵੇਸੀ ਨੂੰ ਲੈਕੇ ਲਈ ਖਤਰਾ ਵੱਧ ਰਿਹਾ ਹੈ, ਉੱਥੇ ਹੀ ਸਾਹਮਣੇ ਆਈ ਇੱਕ ਨਵੀਂ ਰਿਪੋਰਟ ਨੇ ਚਿੰਤਾ ਹੋਰ ਵਧਾ ਦਿੱਤੀ ਹੈ।

Apps: ਅੱਜਕੱਲ੍ਹ ਜਿੱਥੇ ਡਿਜੀਟਲ ਪ੍ਰਾਈਵੇਸੀ ਨੂੰ ਲੈਕੇ ਲਈ ਖਤਰਾ ਵੱਧ ਰਿਹਾ ਹੈ, ਉੱਥੇ ਹੀ ਸਾਹਮਣੇ ਆਈ ਇੱਕ ਨਵੀਂ ਰਿਪੋਰਟ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਡਾਟਾ ਰਿਸਰਚ ਕੰਪਨੀ Apteco ਦੇ ਇੱਕ ਤਾਜ਼ਾ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੁਝ ਮੋਬਾਈਲ ਐਪਸ ਵੱਡੇ ਪੱਧਰ 'ਤੇ ਉਪਭੋਗਤਾਵਾਂ ਦੀ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰ ਰਹੇ ਹਨ, ਉਹ ਵੀ ਬਿਨਾਂ ਕਿਸੇ ਇਜਾਜ਼ਤ ਤੋਂ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਇਨ੍ਹਾਂ ਐਪਸ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ। 

Apteco ਦੀ 2025 ਦੀ ਰਿਪੋਰਟ ਦੇ ਅਨੁਸਾਰ, Facebook, Instagram ਅਤੇ Threads ਸਭ ਤੋਂ ਵੱਧ ਨਿੱਜੀ ਡੇਟਾ ਇਕੱਠਾ ਕਰਨ ਵਾਲੀਆਂ ਐਪਾਂ ਵਿੱਚੋਂ ਟਾਪ 'ਤੇ ਹਨ। ਇਹ ਐਪਸ ਉਪਭੋਗਤਾਵਾਂ ਦੇ ਨਾਮ, ਮੋਬਾਈਲ ਨੰਬਰ, ਪਤੇ ਅਤੇ ਹੋਰ ਬਹੁਤ ਸਾਰੀਆਂ ਨਿੱਜੀ ਜਾਣਕਾਰੀਆਂ ਇਕੱਠੀਆਂ ਕਰਦੇ ਹਨ। ਇਨ੍ਹਾਂ ਤੋਂ ਇਲਾਵਾ, ਲਿੰਕਡਇਨ, Pinterest, Amazon Alexa, Amazon, YouTube, X (ਪਹਿਲਾਂ ਟਵਿੱਟਰ) ਅਤੇ PayPal ਵੀ ਇਸ ਟਾਪ 10 ਦੀ ਲਿਸਟ ਵਿੱਚ ਸ਼ਾਮਲ ਹਨ।

ਕਿਹੜੀ-ਕਿਹੜੀ ਜਾਣਕਾਰੀ ਕੀਤੀ ਜਾਂਦੀ ਇਕੱਠੀ

ਰਿਪੋਰਟ ਦੇ ਅਨੁਸਾਰ, ਇਹ ਐਪਸ ਸਿਰਫ਼ ਮੁੱਢਲੇ ਵੇਰਵਿਆਂ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਇਸ ਤੋਂ ਵੀ ਅੱਗੇ ਵਧਦੇ ਹਨ ਅਤੇ ਉਪਭੋਗਤਾ ਦਾ ਪੂਰਾ ਪਰਸਨਲ ਡੇਟਾ ਇਕੱਠਾ ਕਰਦੇ ਹਨ। ਜਿਵੇਂ:

ਸਹੀ ਅਤੇ ਅਨੁਮਾਨਿਤ ਲੋਕੇਸ਼ਨ ਡੇਟਾ

ਉਪਭੋਗਤਾ ਦੁਆਰਾ ਅਪਲੋਡ ਕੀਤੀ ਗਈ ਜਾਣਕਾਰੀ ਅਤੇ ਪਛਾਣਕਰਤਾ

ਫਾਈਨੈਂਸ਼ੀਅਲ ਡਿਟੇਲਸ ਅਤੇ ਪੇਮੈਂਟ ਹਿਸਟਰੀ 

ਬ੍ਰਾਊਜ਼ਿੰਗ ਅਤੇ ਸਰਚ ਹਿਸਟਰੀ

ਖਰੀਦਦਾਰੀ ਦਾ ਰਿਕਾਰਡ

ਇਹ ਜਾਣਕਾਰੀ ਕਈ ਵਾਰ ਨਾ ਸਿਰਫ਼ ਇਸ਼ਤਿਹਾਰ ਦਿਖਾਉਣ ਲਈ ਵਰਤੀ ਜਾਂਦੀ ਹੈ, ਸਗੋਂ ਉਪਭੋਗਤਾ ਦੇ ਵਿਵਹਾਰ ਨੂੰ ਟਰੈਕ ਕਰਨ ਅਤੇ ਪ੍ਰਭਾਵਿਤ ਕਰਨ ਲਈ ਵੀ ਵਰਤੀ ਜਾਂਦੀ ਹੈ।

ਕੀ ਕਰਨਾ ਚਾਹੀਦਾ ਯੂਜ਼ਰਸ ਨੂੰ?

ਰਿਪੋਰਟ ਵਿੱਚ ਐਪਸ ਨੂੰ ਡਿਲੀਟ ਕਰਨ ਦੀ ਗੱਲ ਨਹੀਂ ਕੀਤੀ ਗਈ ਹੈ, ਪਰ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਪ੍ਰਾਈਵੇਸੀ ਸੈਟਿੰਗਸ 'ਤੇ ਨਜ਼ਰ ਰੱਖਣ। ਜਿਵੇਂ ਕਿ-

ਲੋਕੇਸ਼ਨ ਐਕਸੈਸ ਨੂੰ ਐਪ ਇਸਤੇਮਾਲ ਕਰਨ ਵੇਲੇ ਤੱਕ ਹੀ ਸੀਮਤ ਕਰੋ

ਕਾਨਟੈਕਟ, ਫੋਟੋਆਂ ਜਾਂ ਮਾਈਕ੍ਰੋਫ਼ੋਨ ਨੂੰ ਸਿਰਫ਼ ਨੂੰ ਉਦੋਂ ਹੀ ਇਜਾਜ਼ਤ ਦਿਓ ਜਦੋਂ ਬਹੁਤ ਜ਼ਰੂਰੀ ਹੋਵੇ

ਐਪ ਅਤੇ ਫ਼ੋਨ ਸੈਟਿੰਗਾਂ 'ਤੇ ਜਾ ਕੇ ਸਮੇਂ-ਸਮੇਂ 'ਤੇ ਪ੍ਰਾਈਵੇਸੀ ਦੀ ਜਾਂਚ ਕਰੋ

ਐਪਲ ਦੀ "Data Linked to You" ਪ੍ਰਾਈਵੇਸੀ ਲੇਬਲ ਨੀਤੀ ਲਾਗੂ ਹੋਣ ਤੋਂ ਚਾਰ ਸਾਲ ਬਾਅਦ ਵੀ, ਐਪਸ ਉਪਭੋਗਤਾ ਡੇਟਾ ਵੇਚਣ ਜਾਂ ਵਰਤਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਅਰਬਾਂ ਉਪਭੋਗਤਾਵਾਂ ਵਾਲੀਆਂ ਇਹ ਐਪਸ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨੂੰ 'ਪ੍ਰੋਡਕਟ' ਵਜੋਂ ਵਰਤ ਰਹੀਆਂ ਹਨ ਅਤੇ ਇਹ ਸਭ ਪਰਦੇ ਪਿੱਛੇ ਹੁੰਦਾ ਹੈ। ਇਸ ਲਈ, ਇਹ ਜ਼ਰੂਰੀ ਹੈ ਕਿ ਉਪਭੋਗਤਾ ਸੁਚੇਤ ਰਹਿਣ ਅਤੇ ਆਪਣੀ ਡਿਜੀਟਲ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ।

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
Embed widget