ਇਹ ਨੇ ਮਾਰਚ 2021 'ਚ ਵਿਕਣ ਵਾਲੀਆਂ ਸਭ ਤੋਂ ਵੱਧ ਕਾਰਾਂ, ਕਿਹੜੀ ਹੈ ਨੰਬਰ ਦੀ ਥਾਂ ਮੱਲਣ ਵਾਲੀ ਕਾਰ
ਵਿਕਰੀ ਦਾ ਇਹ ਅੰਕੜਾ ਦੇਸ਼ਵਿਆਪੀ ਲਾਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ 2020 ਦੇ ਅੰਕੜੇ ਦੇ ਕਾਫੀ ਨੇੜੇ ਹੈ। ਮਾਰਚ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਮੋਟਰ ਹੀ ਮੋਹਰੀ ਰਹੀਆਂ ਹਨ। ਆਓ, ਮਾਰਚ, 2021 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ 'ਤੇ ਨਿਗ੍ਹਾ ਮਾਰਦੇ ਹਾਂ।
ਨਵੀਂ ਦਿੱਲੀ: ਦੇਸ਼ 'ਚ ਇਕ ਸਾਲ ਪਹਿਲਾਂ ਜਦੋਂ ਲੌਕਡਾਊਨ ਲੱਗਾ ਤਾਂ ਆਟੋ ਦੀ ਵਿਕਰੀ ਲਗਪਗ ਜ਼ੀਰੋ ਹੋ ਗਈ ਸੀ। ਹੁਣ ਆਟੋ ਇੰਡਸਟਰੀ ਕੋਵਿਡ-19 ਸੰਕਟ ਤੋਂ ਉੱਭਰ ਰਹੀ ਹੈ। ਸਨਅਤ ਨੇ ਸਵਾਰੀ ਵਾਹਨ ਸ਼੍ਰੇਣੀ ਵਿੱਚ ਚੰਗਾ ਪ੍ਰਦਰਸ਼ਨ ਦਰਜ ਕੀਤਾ ਹੈ। ਪਿਛਲੇ ਮਹੀਨੇ ਦੇਸ਼ ਵਿੱਚ 3,20,487 ਪੈਸੰਜਰ ਕਾਰਾਂ ਦੀ ਵਿਕਰੀ ਹੋਈ।
ਵਿਕਰੀ ਦਾ ਇਹ ਅੰਕੜਾ ਦੇਸ਼ਵਿਆਪੀ ਲਾਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਫਰਵਰੀ 2020 ਦੇ ਅੰਕੜੇ ਦੇ ਕਾਫੀ ਨੇੜੇ ਹੈ। ਮਾਰਚ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਮੋਟਰ ਹੀ ਮੋਹਰੀ ਰਹੀਆਂ ਹਨ। ਆਓ, ਮਾਰਚ, 2021 ਵਿੱਚ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ 'ਤੇ ਨਿਗ੍ਹਾ ਮਾਰਦੇ ਹਾਂ।
ਮਾਰੂਤੀ ਸਵਿਫਟ
ਮਾਰੂਤੀ ਸੀ ਹਰਮਨਪਿਆਰੀ ਹੈਚਬੈਕ ਸਵਿਫਟ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਮਾਰਚ ਮਹੀਨੇ ਵਿੱਚ ਸਵਿਫਟ ਦੀ 21,714 ਯੂਨਿਟਸ ਵਿਕੀਆਂ। ਮਾਰੂਤੀ ਸਵਿਫਟ ਦੀ ਵਿਕਰੀ ਪਿਛਲੇ ਸਾਲ ਦੇ ਨਾਲ-ਨਾਲ ਮਹੀਨੇ ਦਰ ਮਹੀਨੇ ਵਧੀ ਹੈ। ਫਰਵਰੀ ਵਿੱਚ ਮਾਰੂਤੀ ਸਵਿਫਟ ਨੇ 20,264 ਯੂਨਿਟਸ ਵੇਚੀਆਂ ਸਨ। ਜਦਕਿ ਫਰਵਰੀ 2020 ਵਿੱਚ 18,696 ਯੂਨਿਟਸ ਵਿਕੀਆਂ ਸਨ।
ਮਾਰੂਤੀ ਬੋਲੇਨੋ
ਮਾਰੂਤੀ ਦੀ ਪ੍ਰੀਮੀਅਮ ਰੇਂਜ ਨੈਕਸਾ ਦੀ ਹੈਚਬੈਕ ਕਾਰ ਬੋਲੇਨੋ ਵੀ ਮਾਰਚ 2020 ਦੀ ਤੁਲਨਾ ਵਿੱਚ ਕੁਝ ਹੀ ਕਾਰਾਂ ਘੱਟ ਵਿਕੀਆਂ। ਪਰ ਲਾਕਡਾਊਨ ਤੇ ਕੋਵਿਡ ਦੇ ਬਾਵਜੂਦ ਬੋਲੇਨੋ ਦੀਆਂ 20,070 ਇਕਾਈਆਂ ਵਿਕੀਆਂ, ਜਦਕਿ ਪਿਛਲੇ ਸਾਲ ਫਰਵਰੀ ਮਹੀਨੇ 21,217 ਬੋਲੇਨੋ ਸੜਕਾਂ 'ਤੇ ਉੱਤਰੀਆਂ ਸਨ। ਬੋਲੇਨੋ ਨੇ ਹਾਲ ਹੀ ਵਿੱਚ ਵਿਕਰੀ ਵਿੱਚ ਨੰਬਰ ਦੋ ਪੁਜ਼ੀਸ਼ਨ ਮਾਰੂਤੀ ਦੀ ਹੀ ਵੈਗਨਆਰ ਨੂੰ ਪਛਾੜ ਕੇ ਹਾਸਲ ਕੀਤੀ ਹੈ।
ਮਾਰੂਤੀ ਵੈਗਨਆਰ
ਮਾਰੂਤੀ ਵੈਗਨਆਰ ਬੇਸ਼ੱਕ ਨੰਬਰ ਦੋ ਦੇ ਸਥਾਨ ਤੋਂ ਖਿਸਕੀ ਹੈ ਪਰ ਇਹ ਭਾਰਤ ਵਿੱਛ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਨੰਬਰ ਤਿੰਨ 'ਤੇ ਹੈ। ਮਾਰੂਤੀ ਨੇ ਇਸ ਸਾਲ ਮਾਰਚ ਵਿੱਚ ਵੈਗਨਆਰ ਦੀਆਂ 18,757 ਯੂਨਿਟਸ ਵੇਚੀਆਂ ਅਤੇ ਇਹ ਤੀਜੇ ਨੰਬਰ 'ਤੇ ਰਹੀ। ਪਿਛਲੇ ਸਾਲ ਇਸੇ ਮਹੀਨੇ ਮਾਰੂਤੀ ਨੇ ਵੈਗਨਆਰ ਦੀਆਂ 18,728 ਯੂਨਿਟਸ ਵੇਚੀਆਂ ਸਨ।
ਮਾਰੂਤੀ ਆਲਟੋ
ਮਾਰੂਤੀ ਆਲਟੋ ਦੀ ਪ੍ਰਸਿੱਧੀ ਬੇਸ਼ੱਕ ਘਟੀ ਹੋਵੇ, ਪਰ ਫਿਰ ਵੀ ਇਹ ਲਿਸਟ ਵਿੱਚ ਚੌਥੇ ਨੰਬਰ 'ਤੇ ਹੈ। ਮਾਰਚ ਵਿੱਚ ਮਾਰੂਤੀ ਨੇ 17,401 ਯੂਨਿਟਸ ਵੇਚੀਆਂ ਜਦਕਿ ਪਿਛਲੇ ਮਹੀਨੇ 16,919 ਇਕਾਈਆਂ ਵੇਚੀਆਂ ਹਨ। ਇਸ ਸਾਲ ਜਨਵਰੀ ਵਿੱਚ ਆਲਟੋ ਨੰਬਰ ਇੱਕ 'ਤੇ ਸੀ।
ਹੁੰਡਈ ਕ੍ਰੇਟਾ
ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਦੀ ਵਿੱਚ ਲਿਸਟ ਵਿੱਚ ਕ੍ਰੇਟਾ ਪੰਜਵੇਂ ਨੰਬਰ 'ਤੇ ਰਹੀ। ਪਿਛਲੇ ਸਾਲ ਕ੍ਰੇਟਾ ਵਿੱਚ ਸੈਕੰਡ ਜੈਨਰੇਸ਼ਨ ਮਾਡਲ ਲਾਂਚ ਹੋਣ ਤੋਂ ਬਾਅਦ ਇਸ ਦੀ ਪ੍ਰਸਿੱਥੀ ਕਾਫੀ ਵਧੀ ਹੈ। ਕ੍ਰੇਟਾ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਮਾਰਚ ਵਿੱਚ ਨਿਊ ਜੈਨਰੇਸ਼ਨ ਕ੍ਰੇਟਾ ਦੀਆਂ 12,640 ਯੂਨਿਟਸ ਵੇਚੀਆਂ ਜਦਕਿ ਫਰਵਰੀ ਵਿੱਚ 12,428 ਯੂਨਿਟਸ ਵਿਕੀਆਂ ਸਨ।