ਪੜਚੋਲ ਕਰੋ

WhatsApp ਪੇਮੈਂਟ ਫੀਚਰ ਤੋਂ ਬਾਅਦ ਹੁਣ ਮਿਲਣਗੇ ਇਹ ਖਾਸ ਅਪਡੇਟਸ, ਸਾਲਾਂ ਤੋਂ ਸੀ ਇਨ੍ਹਾਂ ਦਾ ਇੰਤਜ਼ਾਰ

ਹੁਣ ਜਲਦੀ ਹੀ ਤੁਸੀਂ ਵ੍ਹੱਟਸਐਪ ਰਾਹੀਂ ਭੁਗਤਾਨ ਕਰ ਸਕੋਗੇ ਜਾਂ ਪੇਮੈਂਟ ਹਾਸਲ ਕਰ ਸਕੋਗੇ। ਕੰਪਨੀ ਨੇ ਜਲਦ ਹੀ ਵ੍ਹੱਟਸਐਪ ਵਿਚ ਇਸ ਸੇਵਾ ਨੂੰ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਸ਼ੁਰੂਆਤ ਵਿਚ ਕੁਝ ਲਿਮਿਟਡ ਯੂਜ਼ਰਸ ਨੂੰ ਇਹ ਸਹੂਲਤ ਮਿਲੇਗੀ।

ਨਵੀਂ ਦਿੱਲੀ: ਵ੍ਹੱਟਸਐਪ ਆਪਣੇ ਯੂਜ਼ਰਸ ਨੂੰ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਕਰਨ ਲਈ ਆਪਣੇ ਫੀਚਰਸ ਨੂੰ ਅਪਗ੍ਰੇਡ ਕਰਦਾ ਹੈ ਜਾਂ ਕੁਝ ਨਵੇਂ ਫੀਚਰਸ ਐਡ ਕਰਦਾ ਹੈ। ਹਾਲ ਹੀ ਵਿਚ WhatsApp ਨੇ ਪੇਮੈਂਟ ਫੀਚਰ ਪੇਸ਼ ਕਰਨ ਦੀ ਗੱਲ ਕੀਤੀ, ਇਸ ਦੇ ਨਾਲ ਹੀ ਵ੍ਹੱਟਸਐਪ ਵਿਚ ਕੁਝ ਨਵੇਂ ਫੀਚਰਸ ਵੀ ਆ ਗਏ ਹਨ। ਵ੍ਹੱਟਸਐਪ ਰਾਹੀਂ ਪੇਮੈਂਟ: ਸਭ ਤੋਂ ਵੱਧ ਵਰਤੀ ਜਾਂਦੀ ਇਸ ਐਪ ਤੋਂ ਹੁਣ ਭੁਗਤਾਨ ਕਰਨ ਦੀ ਸਹੂਲਤ ਵੀ ਜਲਦੀ ਹੀ ਸ਼ੁਰੂ ਹੋ ਜਾਵੇਗੀ। ਹੁਣ ਤੁਸੀਂ ਵ੍ਹੱਟਸਐਪ ਰਾਹੀਂ ਪੇਟੀਐਮ ਜਾਂ ਗੂਗਲ ਪੇ ਜਾਂ ਹੋਰ ਵਾਲਟ ਵਾਂਗ ਪੈਸੇ ਭੇਜ ਜਾਂ ਹਾਸਲ ਕਰ ਸਕਦੇ ਹੋ। ਵ੍ਹੱਟਸਐਪ ਪੇਮੈਂਟਸ ਫੀਚਰ ਜਲਦੀ ਹੀ ਤੁਹਾਡੇ ਫੋਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ ਇਸ ਲਈ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਸ਼ੁਰੂਆਤ ਵਿੱਚ ਪੇਮੈਂਟ ਸਰਵਿਸ ਹਰ ਕਿਸੇ ਲਈ ਨਹੀਂ ਹੋਏਗੀ। ਹੁਣ ਜਾਣ ਕੁਝ ਹੋਰ ਬਦਲਾਅ: ਵ੍ਹੱਟਸਐਪ ਨੇ ਸਟੋਰੇਜ ਮੈਨੇਜਮੈਂਟ ਟੂਲ ਵਿਚ ਵੀ ਬਹੁਤ ਬਦਲਾਅ ਕੀਤੇ ਹਨ। ਹੁਣ ਯੂਜ਼ਰ ਫਾਈਲ ਸੈਕਸ਼ਨ ਵਿਚ ਸਾਰੀਆਂ ਫਾਰਵਰਡ ਕੀਤੀਆਂ ਫੋਟੋਆਂ ਅਤੇ ਵੀਡੀਓ ਨੂੰ ਵੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਇਕੋ ਸਮੇਂ ਡਿਲੀਟ ਕਰ ਸਕਦੇ ਹਨ। ਨਾਲ ਹੀ ਹੁਣ ਵ੍ਹੱਟਸਐਪ ਵਿਚ ਇੱਕ ਵੱਖਰਾ ਸੈਕਸ਼ਨ ਬਣਾਇਆ ਗਿਆ ਹੈ, ਜਿਸ ਵਿਚ 5 ਐਮਬੀ ਤੋਂ ਜ਼ਿਆਦਾ ਦੀਆਂ ਫਾਈਲਾਂ ਹੋਣਗੀਆਂ। ਵ੍ਹੱਟਸਐਪ ਵਿੱਚ ਹੁਣ ਡਿਸਅਪੀਅਰਿੰਗ ਮੈਸੇਜ ਦਾ ਆਪਸ਼ਨ ਵੀ ਆ ਗਿਆ ਹੈ। ਤੁਸੀਂ ਫੀਚਰ ਨਾਲ ਕਿਸੇ ਵੀ ਚੈੱਟ ਨੂੰ ਇਨੇਬਲ ਕਰ ਸਕਦੇ ਹੋ। ਜਿਸ ਤੋਂ ਬਾਅਦ 7 ਦਿਨਾਂ ਬਾਅਦ ਉਹ ਮੈਸੇਜ ਡਿਸਅਪੀਅਰ ਹੋ ਜਾਵੇਗਾ। ਵ੍ਹੱਟਸਐਪ ਵਿਚ ਕਿਸੇ ਵੀ ਸਪੈਮ ਖਾਤੇ ਦੀ ਰਿਪੋਰਟ ਕਰ ਸਕਦੇ ਹੋ। ਪਰ ਜਲਦੀ ਹੀ ਕੰਪਨੀ ਇਸ ਲਈ ਪ੍ਰਮਾਣ ਜਮ੍ਹਾ ਕਰਾਉਣ ਲਈ ਕਹੇਗੀ। ਕਿਸੇ ਅਕਾਉਂਟ ਖਿਲਾਫ ਕਾਰਵਾਈ ਕਰਨ ਤੋਂ ਪਹਿਲਾਂ, ਵ੍ਹੱਟਸਐਪ ਤੁਹਾਨੂੰ ਚੈੱਟ ਮੈਸੇਜ ਸ਼ੇਅਰ ਕਰਨ ਲਈ ਕਹੇਗਾ ਜਿਸ ਦੇ ਅਧਾਰ 'ਤੇ ਰਿਪੋਰਟ ਕੀਤਾ ਜਾ ਰਿਹਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Horoscope Today: ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
Vidya Balan: ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
Actress Fined: ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
Advertisement
for smartphones
and tablets

ਵੀਡੀਓਜ਼

Faridkot MP Mohammad Sadiq | ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਣ ਦਾ ਹੋਇਆ ਦੁੱਖCharanjit Channi poster controversy| ਚਰਨਜੀਤ ਚੰਨੀ ਪੋਸਟਰ ਵਿਵਾਦ, ਰਿੰਕੂ ਨੇ ਚੁੱਕੇ ਸਵਾਲPunjab Weather Update| ਮੁੜ ਪੰਜਾਬ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀHarsimrat Badal| 'ਸਾਡੇ ਬੱਚਿਆਂ 'ਤੇ NSA ਲਾ ਕੇ ਜੇਲ੍ਹ ਭੇਜਿਆ ਜਾ ਰਿਹਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Weather Updates: ਅੱਜ ਤੋਂ ਮੁੜ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਆਫ਼ਤ, ਮੌਸਮ ਵਿਭਾਗ ਦਾ ਅਲਰਟ ਜਾਰੀ 
Horoscope Today: ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
ਕੰਨਿਆ-ਮਕਰ ਵਾਲਿਆਂ ਨੂੰ ਇਸ ਉਪਾਅ ਨਾਲ ਮਿਲੇਗਾ ਵਰਦਾਨ, 12 ਰਾਸ਼ੀਫਲ ਵਾਲੇ ਜਾਣ ਲੈਣ ਕਿਵੇਂ ਖੁੱਲ੍ਹੇਗੀ ਕਿਸਮਤ
Vidya Balan: ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
Actress Fined: ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
Weather Update: ਪੰਜਾਬ-ਹਰਿਆਣਾ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ! ਬੰਗਾਲ ਤੋਂ ਲੈ ਕੇ ਯੂਪੀ-ਬਿਹਾਰ ਤੱਕ ਚੱਲੇਗੀ ਹੀਟਵੇਵ
ਪੰਜਾਬ-ਹਰਿਆਣਾ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ! ਬੰਗਾਲ ਤੋਂ ਲੈ ਕੇ ਯੂਪੀ-ਬਿਹਾਰ ਤੱਕ ਚੱਲੇਗੀ ਹੀਟਵੇਵ
Embed widget