Google ਦੀ ਇਕ ਛੋਟੀ ਜਿਹੀ ਗ਼ਲਤੀ ਨਾਲ ਕਰੋੜਪਤੀ ਬਣ ਗਿਆ ਇਹ ਸ਼ਖ਼ਸ, ਖਾਤੇ 'ਚ ਆ ਗਏ ਲੱਖਾਂ ਡਾਲਰ, ਜਾਣੋ ਫਿਰ ਕੀ ਹੋਇਆ....
Google: ਹੈਕਰ ਸੈਮ ਕਰੀ ਨੇ ਕਿਹਾ ਕਿ ਲਗਭਗ 3 ਹਫਤੇ ਪਹਿਲਾਂ ਗੂਗਲ ਨੇ ਮੈਨੂੰ 2.5 ਮਿਲੀਅਨ ਡਾਲਰ ਭੇਜੇ ਸਨ। ਇਸ ਦੀ ਪੁਸ਼ਟੀ ਕਰਦੇ ਹੋਏ ਗੂਗਲ ਨੇ ਕਿਹਾ ਕਿ ਪੈਸੇ ਦਾ ਇਹ ਭੁਗਤਾਨ ਗਲਤੀ ਨਾਲ ਹੋਇਆ ਹੈ ਤੇ ਇਸ ਦਾ ਕਾਰਨ ਮਨੁੱਖੀ ਗਲਤੀ ਹੈ।
Google News : ਦੁਨੀਆ ਦੀ ਮਸ਼ਹੂਰ ਤਕਨੀਕੀ ਕੰਪਨੀ ਗੂਗਲ ਨੇ ਵੱਡੀ ਗਲਤੀ ਕਰ ਦਿੱਤੀ ਹੈ। ਕੰਪਨੀ ਨੇ ਪਿਛਲੇ ਮਹੀਨੇ ਅਣਜਾਣੇ ਵਿੱਚ 2.5 ਮਿਲੀਅਨ ਅਮਰੀਕੀ ਡਾਲਰ ਇੱਕ ਹੈਕਰ ਨੂੰ ਟਰਾਂਸਫਰ ਕਰ ਦਿੱਤੇ। ਭਾਰਤੀ ਰੁਪਏ ਦੇ ਹਿਸਾਬ ਨਾਲ ਇਹ ਰਕਮ 2 ਕਰੋੜ ਦੇ ਕਰੀਬ ਬਣਦੀ ਹੈ। ਸੈਮ ਕਰੀ ਨਾਂ ਦੇ ਇਸ ਹੈਕਰ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਸ ਨੂੰ ਇਹ ਪੈਸਾ ਗੂਗਲ ਤੋਂ ਕਿਉਂ ਮਿਲ ਰਿਹਾ ਹੈ।
ਟਵਿੱਟਰ 'ਤੇ ਦਿੱਤੀ ਇਸ ਬਾਰੇ ਜਾਣਕਾਰੀ
ਹੈਕਰ ਸੈਮ ਕਰੀ ਨੇ ਕਿਹਾ ਕਿ ਲਗਭਗ 3 ਹਫਤੇ ਪਹਿਲਾਂ ਗੂਗਲ ਨੇ ਮੈਨੂੰ 2.5 ਮਿਲੀਅਨ ਡਾਲਰ ਭੇਜੇ ਸਨ। ਟਵਿੱਟਰ 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਹੈਕਰ ਨੇ ਖੁਦ ਤੋਂ ਮਿਲੀ ਰਕਮ ਨਾਲ ਜੁੜੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਨਿਊਜ਼ਵੀਕ ਅਨੁਸਾਰ, ਸੈਮ ਕਰੀ ਓਮਾਹਾ ਵਿੱਚ ਇੱਕ ਸਟਾਫ ਸੁਰੱਖਿਆ ਇੰਜੀਨੀਅਰ ਹੈ। ਸੈਮ ਨੇ ਦੱਸਿਆ ਕਿ ਉਹ ਸਿਸਟਮ ਅਤੇ ਸਾਫਟਵੇਅਰ 'ਚ ਬੱਗ ਲੱਭਣ ਦਾ ਕੰਮ ਕਰਦਾ ਹੈ ਅਤੇ ਇਸ ਲਈ ਕਈ ਕੰਪਨੀਆਂ ਨੇ ਨਕਦ ਇਨਾਮ ਵੀ ਦਿੱਤੇ ਹਨ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਗੂਗਲ ਲਈ 'ਬੱਗ ਬਾਉਂਟੀ ਹੰਟਿੰਗ' ਦਾ ਕੰਮ ਕੀਤਾ ਹੈ ਹਾਲਾਂਕਿ ਇਸ ਰਕਮ ਦਾ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮ ਨਾਲ ਕੋਈ ਸਬੰਧ ਨਹੀਂ ਹੈ।
'ਇਹ ਸਭ ਮਨੁੱਖੀ ਗਲਤੀ ਕਾਰਨ ਹੋਇਆ'
ਇਸ ਸਸਪੈਂਸ ਤੋਂ ਉਦੋਂ ਪਰਦਾ ਉਠ ਗਿਆ ਜਦੋਂ ਗੂਗਲ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੈਸੇ ਦਾ ਇਹ ਭੁਗਤਾਨ ਗਲਤੀ ਨਾਲ ਹੋਇਆ ਹੈ ਅਤੇ ਇਸ ਦਾ ਕਾਰਨ ਮਨੁੱਖੀ ਗਲਤੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ, “ਸਾਡੀ ਟੀਮ ਨੇ ਹਾਲ ਹੀ ਵਿੱਚ ਗਲਤ ਪਾਰਟੀ ਨੂੰ ਭੁਗਤਾਨ ਟ੍ਰਾਂਸਫਰ ਕਰ ਦਿੱਤਾ ਅਤੇ ਇਹ ਸਭ ਗਲਤੀ ਨਾਲ ਹੋਇਆ। ਅਸੀਂ ਉਸ ਵਿਅਕਤੀ ਦੀ ਸ਼ਲਾਘਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਬਾਰੇ ਦੱਸਿਆ।
ਦੂਜੇ ਪਾਸੇ ਹੈਕਰ ਸੈਮ ਕਰੀ ਨੇ ਕਿਹਾ ਕਿ ਉਸ ਨੇ ਗੂਗਲ ਤੋਂ ਮਿਲੀ 2 ਕਰੋੜ ਰੁਪਏ ਦੀ ਰਕਮ 'ਚੋਂ ਇਕ ਪੈਸਾ ਵੀ ਖਰਚ ਨਹੀਂ ਕੀਤਾ। ਕਿਉਂਕਿ ਕੰਪਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਪੈਸੇ ਵਾਪਸ ਕਰਨੇ ਪਏ।