ਪੜਚੋਲ ਕਰੋ

ਸਾਵਧਾਨ! ਤੁਹਾਡੇ ਫ਼ੋਨ 'ਚ ਧਮਾਕੇ ਦਾ ਕਾਰਨ ਬਣ ਸਕਦੀ ਇਹ ਛੋਟੀ ਜਿਹੀ ਗਲਤੀ, ਜਾਣੋ ਕਿਵੇਂ?

ਕਈ ਵਾਰ ਯੂਜ਼ਰਸ ਦੀਆਂ ਗਲਤੀਆਂ ਕਾਰਨ ਬੈਟਰੀ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਫਟ ਜਾਂਦੀ ਹੈ। ਬੈਟਰੀ ਦੇ ਸੈੱਲ ਡੈੱਡ ਹੁੰਦੇ ਰਹਿੰਦੇ ਹਨ, ਜਿਸ ਕਾਰਨ ਫੋਨ ਦੇ ਅੰਦਰਲੇ ਰਸਾਇਣਾਂ 'ਚ ਬਦਲਾਅ ਹੁੰਦੇ ਰਹਿੰਦੇ ਹਨ ਤੇ ਇਸ ਕਾਰਨ ਵੀ ਬੈਟਰੀ ਫਟ ਜਾਂਦੀ ਹੈ।

Explosion in phone: ਮੋਬਾਈਲ ਫ਼ੋਨ ਅੱਜ ਹਰ ਮਨੁੱਖ ਦੀ ਲੋੜ ਬਣ ਚੁੱਕਾ ਹੈ। ਇਸ ਦੇ ਬਾਵਜੂਦ ਕਈ ਵਾਰ ਅਸੀਂ ਇਸ ਦੀ ਸਾਂਭ-ਸੰਭਾਲ 'ਚ ਅਣਗਹਿਲੀ ਵਰਤਦੇ ਹਾਂ, ਜੋ ਸਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਕਈ ਵਾਰ ਅਜਿਹੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ ਕਿ ਕਿਸੇ ਦੇ ਮੋਬਾਈਲ ਫ਼ੋਨ 'ਚ ਧਮਾਕਾ ਹੋਇਆ, ਜੋ ਬੈਟਰੀ ਫਟਣ ਕਾਰਨ ਹੋਇਆ। ਅੱਜ ਅਸੀਂ ਤੁਹਾਨੂੰ ਮੋਬਾਈਲ ਫ਼ੋਨ ਦੀ ਬੈਟਰੀ 'ਚ ਧਮਾਕੇ ਅਤੇ ਇਸ ਤੋਂ ਬਚਾਅ ਬਾਰੇ ਦੱਸਣ ਜਾ ਰਹੇ ਹਾਂ।

ਦੱਸ ਦੇਈਏ ਕਿ ਮੋਬਾਈਲ ਨੂੰ ਚਾਰਜ ਕਰਦੇ ਸਮੇਂ ਮੋਬਾਈਲ ਦੇ ਆਲੇ-ਦੁਆਲੇ ਰੇਡੀਏਸ਼ਨ ਜ਼ਿਆਦਾ ਰਹਿੰਦੀ ਹੈ। ਇਸ ਕਾਰਨ ਬੈਟਰੀ ਗਰਮ ਹੋ ਜਾਂਦੀ ਹੈ। ਇਸ ਲਈ ਚਾਰਜਿੰਗ ਦੌਰਾਨ ਮੋਬਾਈਲ 'ਤੇ ਗੱਲ ਕਰਨ 'ਤੇ ਇਹ ਫਟ ਸਕਦਾ ਹੈ। ਕਈ ਵਾਰ ਯੂਜ਼ਰਸ ਦੀਆਂ ਗਲਤੀਆਂ ਕਾਰਨ ਬੈਟਰੀ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਫਟ ਜਾਂਦੀ ਹੈ। ਇਸ ਤੋਂ ਇਲਾਵਾ ਬੈਟਰੀ ਦੇ ਸੈੱਲ ਡੈੱਡ ਹੁੰਦੇ ਰਹਿੰਦੇ ਹਨ, ਜਿਸ ਕਾਰਨ ਫੋਨ ਦੇ ਅੰਦਰਲੇ ਰਸਾਇਣਾਂ 'ਚ ਬਦਲਾਅ ਹੁੰਦੇ ਰਹਿੰਦੇ ਹਨ ਤੇ ਇਸ ਕਾਰਨ ਵੀ ਬੈਟਰੀ ਫਟ ਜਾਂਦੀ ਹੈ।

ਫ਼ੋਨ ਦੇ ਇਹ ਬਦਲਾਅ ਵੀ ਦੱਸਦੇ ਹਨ ਕਿ ਫਟ ਸਕਦੀ ਹੈ ਤੁਹਾਡੇ ਫ਼ੋਨ ਦੀ ਬੈਟਰੀ

ਜੇਕਰ ਤੁਹਾਡੇ ਫ਼ੋਨ ਦੀ ਸਕ੍ਰੀਨ ਧੁੰਦਲੀ ਪੈ ਜਾਵੇ ਜਾਂ ਸਕ੍ਰੀਨ 'ਚ ਪੂਰੀ ਤਰ੍ਹਾਂ ਡਾਰਕਨੈੱਸ ਆ ਜਾਵੇ। ਜੇਕਰ ਤੁਹਾਡਾ ਫ਼ੋਨ ਵਾਰ-ਵਾਰ ਹੈਂਗ ਹੁੰਦਾ ਹੈ ਤੇ ਪ੍ਰੋਸੈਸਿੰਗ ਸਲੋਅ ਹੋ ਰਹੀ ਹੈ, ਉਦੋਂ ਵੀ ਤੁਹਾਡੇ ਫ਼ੋਨ 'ਚ ਬਲਾਸਟ ਹੋ ਸਕਦਾ ਹੈ। ਜੇਕਰ ਗੱਲ ਕਰਦੇ ਸਮੇਂ ਫ਼ੋਨ ਆਮ ਨਾਲੋਂ ਵੱਧ ਗਰਮ ਹੋ ਜਾਂਦਾ ਹੈ ਤਾਂ ਵੀ ਤੁਹਾਡੇ ਫ਼ੋਨ 'ਚ ਬਲਾਸਟ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਖਰਾਬ ਬੈਟਰੀ ਦੀ ਕਿਵੇਂ ਕਰੀਏ ਜਾਂਚ?

ਜੇਕਰ ਤੁਹਾਡੇ ਕੋਲ ਫ਼ੋਨ ਦੀ ਬੈਟਰੀ ਰਿਮੂਵ ਕਰਨ ਦਾ ਆਪਸ਼ਨ ਹੈ ਤਾਂ ਬੈਟਰੀ ਨੂੰ ਇੱਕ ਮੇਜ਼ 'ਤੇ ਰੱਖੋ। ਇਸ ਤੋਂ ਬਾਅਦ ਇਸ ਨੂੰ ਘੁੰਮਾ ਕੇ ਵੇਖੋ। ਜੇਕਰ ਬੈਟਰੀ ਫੁੱਲ ਗਈ ਹੈ ਤਾਂ ਇਹ ਤੇਜ਼ੀ ਨਾਲ ਘੁੰਮ ਜਾਵੇਗੀ। ਜੇਕਰ ਬੈਟਰੀ ਤੇਜ਼ੀ ਨਾਲ ਘੁੰਮਦੀ ਹੈ ਤਾਂ ਇਸ ਦੀ ਵਰਤੋਂ ਬੰਦ ਕਰ ਦਿਓ। ਜਿਨ੍ਹਾਂ ਸਮਾਰਟਫ਼ੋਨ 'ਚ ਇਨਬਿਲਟ ਬੈਟਰੀ ਹੁੰਦੀ ਹੈ, ਉਨ੍ਹਾਂ ਨੂੰ ਹੀਟ ਤੋਂ ਹੀ ਪਛਾਣਿਆ ਜਾ ਸਕਦਾ ਹੈ। ਜੇਕਰ ਫ਼ੋਨ ਗਰਮ ਹੋ ਰਿਹਾ ਹੈ ਤਾਂ ਇਸ ਦੀ ਜਾਂਚ ਕਰਵਾਓ। 20 ਫ਼ੀਸਦੀ ਬੈਟਰੀ ਬਾਕੀ ਰਹਿੰਦਿਆਂ ਹੀ ਫ਼ੋਨ ਨੂੰ ਚਾਰਜ 'ਤੇ ਲਗਾ ਦਿਓ। ਨਾਲ ਹੀ ਬੈਟਰੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਨਾ ਹੋਣ ਦਿਓ। ਪੂਰੀ ਬੈਟਰੀ ਖਤਮ ਹੋਣ ਤੋਂ ਬਾਅਦ ਇਸ ਨੂੰ ਚਾਰਜ ਕਰਨ ਲਈ ਜ਼ਿਆਦਾ ਬਿਜਲੀ ਸਪਲਾਈ ਦੀ ਲੋੜ ਹੁੰਦੀ ਹੈ। ਇਸ ਕਾਰਨ ਬੈਟਰੀ ਵੀ ਫਟ ਸਕਦੀ ਹੈ।

ਇਹ ਗਲਤੀਆਂ ਹੋ ਸਕਦੀਆਂ ਖ਼ਤਰਨਾਕ

ਕਦੇ ਵੀ ਡੁਪਲੀਕੇਟ ਚਾਰਜਰ, ਬੈਟਰੀ ਦੀ ਵਰਤੋਂ ਨਾ ਕਰੋ। ਜੇਕਰ ਤੁਸੀਂ ਸਮਾਰਟਫ਼ੋਨ ਜਾਂ ਮੋਬਾਈਲ ਫ਼ੋਨ ਦੇ ਬ੍ਰਾਂਡ ਦੀ ਵਰਤੋਂ ਕਰ ਰਹੇ ਹੋ ਤਾਂ ਉਸੇ ਬ੍ਰਾਂਡ ਦੇ ਚਾਰਜਰ ਦੀ ਵਰਤੋਂ ਕਰੋ। ਚਾਰਜਰ ਦੀਆਂ ਪਿੰਨਾਂ ਨੂੰ ਕਦੇ ਵੀ ਗਿੱਲਾ ਨਾ ਹੋਣ ਦਿਓ। ਪਿੰਨ ਦੇ ਸੁੱਕੇ ਹੋਣ ਦਾ ਪਤਾ ਲੱਗਣ 'ਤੇ ਹੀ ਇਸ ਨੂੰ ਚਾਰਜ 'ਤੇ ਲਗਾਓ। ਜੇਕਰ ਫ਼ੋਨ ਦੀ ਬੈਟਰੀ ਖ਼ਰਾਬ ਹੋ ਜਾਂਦੀ ਹੈ ਤਾਂ ਇਸ ਨੂੰ ਤੁਰੰਤ ਬਦਲ ਦਿਓ। ਹਮੇਸ਼ਾ ਅਸਲੀ ਬੈਟਰੀ ਦੀ ਹੀ ਵਰਤੋਂ ਕਰੋ। ਫ਼ੋਨ ਨੂੰ ਕਦੇ ਵੀ 100% ਚਾਰਜ ਨਾ ਕਰੋ। ਇਸ ਲਈ ਫ਼ੋਨ ਨੂੰ 80 ਤੋਂ 90 ਫ਼ੀਸਦੀ ਤੱਕ ਹੀ ਚਾਰਜ ਕਰੋ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਚਾਰਜ ਕਰਦੇ ਹੋ ਤਾਂ ਫ਼ੋਨ ਓਵਰਚਾਰਜ ਹੋ ਸਕਦਾ ਹੈ ਅਤੇ ਧਮਾਕਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
Embed widget