Tim Cook ਜਲਦ ਛੱਡ ਸਕਦੇ ਆਪਣਾ ਅਹੁਦਾ, Apple ਦਾ ਅਗਲਾ CEO ਕੌਣ ਹੋਵੇਗਾ? ਇਸ ਨਾਂਅ 'ਤੇ ਚਰਚਾ ਤੇਜ਼
Apple ਦੇ ਸੀਈਓ ਟਿਮ ਕੁਕ (Tim Cook) ਜਲਦੀ ਹੀ ਆਪਣਾ ਅਹੁਦਾ ਛੱਡ ਸਕਦੇ ਹਨ। ਅਗਲੇ ਮਹੀਨੇ 65 ਸਾਲ ਦੇ ਹੋ ਰਹੇ ਟਿਮ ਕੁਕ 2011 ਤੋਂ ਐਪਲ ਦੀ ਕਮਾਨ ਸੰਭਾਲ ਰਹੇ ਹਨ। ਕਾਫੀ ਸਮੇਂ ਤੋਂ ਉਨ੍ਹਾਂ ਦੇ ਅਹੁਦਾ ਛੱਡਣ ਦੇ ਅਟਕਲਾਂ...

ਐਪਲ ਦੇ ਸਾਮਰਾਜ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। Apple ਦੇ ਸੀਈਓ ਟਿਮ ਕੁਕ (Tim Cook) ਜਲਦੀ ਹੀ ਆਪਣਾ ਅਹੁਦਾ ਛੱਡ ਸਕਦੇ ਹਨ। ਅਗਲੇ ਮਹੀਨੇ 65 ਸਾਲ ਦੇ ਹੋ ਰਹੇ ਟਿਮ ਕੁਕ 2011 ਤੋਂ ਐਪਲ ਦੀ ਕਮਾਨ ਸੰਭਾਲ ਰਹੇ ਹਨ। ਕਾਫੀ ਸਮੇਂ ਤੋਂ ਉਨ੍ਹਾਂ ਦੇ ਅਹੁਦਾ ਛੱਡਣ ਦੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਅਤੇ ਹੁਣ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਗੰਭੀਰ ਚਰਚਾ ਚੱਲ ਰਹੀ ਹੈ। ਐਪਲ ਨਾਲ ਸੰਬੰਧਤ ਪੱਤਰਕਾਰ ਮਾਰਕ ਗੁਰਮੈਨ ਦਾ ਕਹਿਣਾ ਹੈ ਕਿ ਜੌਨ ਟਰਨਸ (John Ternus) ਨੂੰ ਕੰਪਨੀ ਦਾ ਅਗਲਾ ਸੀਈਓ ਬਣਾਇਆ ਜਾ ਸਕਦਾ ਹੈ। ਇਸ ਵੇਲੇ ਉਹ ਕੰਪਨੀ ਵਿਚ ਵਾਈਸ ਪ੍ਰੇਜ਼ੀਡੈਂਟ ਆਫ ਹਾਰਡਵੇਅਰ ਇੰਜੀਨੀਅਰਿੰਗ ਹਨ ਅਤੇ ਪਿਛਲੇ 24 ਸਾਲਾਂ ਤੋਂ ਐਪਲ ਨਾਲ ਜੁੜੇ ਹੋਏ ਹਨ।
Ternus ਕਈ ਮਹੱਤਵਪੂਰਨ ਫੈਸਲਿਆਂ ਦਾ ਹਿੱਸਾ ਰਹੇ ਹਨ
ਟਰਨਸ ਕੰਪਨੀ ਦੇ ਕਈ ਅਹਿਮ ਫੈਸਲਿਆਂ ਵਿੱਚ ਸ਼ਾਮਲ ਰਹੇ ਹਨ ਅਤੇ ਉਨ੍ਹਾਂ ਦੀ ਉਮਰ ਵੀ ਉਨ੍ਹਾਂ ਦੇ ਹੱਕ ਵਿੱਚ ਹੈ। ਜੇ ਸਭ ਕੁਝ ਠੀਕ ਰਹਿੰਦਾ ਹੈ ਤਾਂ 50 ਸਾਲਾਂ ਦੇ ਟਰਨਸ ਅਗਲੇ ਇੱਕ ਦਹਾਕੇ ਤੱਕ ਕੰਪਨੀ ਦੀ ਅਗਵਾਈ ਕਰ ਸਕਦੇ ਹਨ। ਦਿਲਚਸਪ ਗੱਲ ਇਹ ਹੈ ਕਿ ਜਦੋਂ ਟਿਮ ਕੁਕ ਨੇ ਐਪਲ ਦੀ ਕਮਾਨ ਸੰਭਾਲੀ ਸੀ, ਤਦੋਂ ਉਨ੍ਹਾਂ ਦੀ ਉਮਰ ਵੀ 50 ਸਾਲ ਸੀ। ਗੁਰਮੈਨ ਦੇ ਮੁਤਾਬਕ ਐਪਲ ਦੇ ਹੋਰ ਸੀਨੀਅਰ ਅਧਿਕਾਰੀ ਜਾਂ ਤਾਂ ਉਮਰ ਵਿੱਚ ਬਹੁਤ ਛੋਟੇ ਹਨ ਜਾਂ ਕੁਝ ਰਿਟਾਇਰਮੈਂਟ ਦੇ ਨੇੜੇ ਪਹੁੰਚ ਚੁੱਕੇ ਹਨ। ਇਸ ਕਰਕੇ ਟਰਨਸ ਅਗਲੇ ਸੀਈਓ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ।
ਟਰਨਸ ਨੇ ਹੀ ਪੇਸ਼ ਕੀਤਾ ਸੀ ਆਈਫੋਨ ਏਅਰ
ਐਪਲ ਨੇ 9 ਸਤੰਬਰ ਨੂੰ ਆਈਫੋਨ 17 ਸੀਰੀਜ਼ ਪੇਸ਼ ਕੀਤੀ ਸੀ, ਜਿਸ ਵਿੱਚ ਟਰਨਸ ਨੇ ਖ਼ੁਦ ਆਈਫੋਨ ਏਅਰ ਨੂੰ ਲਾਂਚ ਕੀਤਾ ਸੀ। ਇਨਾ ਹੀ ਨਹੀਂ, ਆਈਫੋਨ 17 ਸੀਰੀਜ਼ ਦੀ ਲਾਂਚਿੰਗ ਦੇ ਸਮੇਂ ਉਹ ਲੰਡਨ ਦੇ ਰੀਜੈਂਟ ਸਟ੍ਰੀਟ ਸਟੋਰ ਵਿੱਚ ਮੌਜੂਦ ਸਨ ਅਤੇ ਉਥੇ ਆਈਫੋਨ ਖਰੀਦਣ ਆਏ ਗ੍ਰਾਹਕਾਂ ਨਾਲ ਵੀ ਮਿਲੇ ਸਨ। ਕੰਪਨੀ ਵਿੱਚ ਉਨ੍ਹਾਂ ਦੀ ਛਵੀ ਕਾਫ਼ੀ ਚੰਗੀ ਮੰਨੀ ਜਾਂਦੀ ਹੈ ਅਤੇ ਟਿਮ ਕੁਕ ਨੂੰ ਵੀ ਉਨ੍ਹਾਂ ‘ਤੇ ਪੂਰਾ ਭਰੋਸਾ ਹੈ। ਹਾਲਾਂਕਿ, ਟਿਮ ਕੁਕ ਨੇ ਹਾਲੇ ਤੱਕ ਅਧਿਕਾਰਕ ਤੌਰ ‘ਤੇ ਅਹੁਦਾ ਛੱਡਣ ਬਾਰੇ ਕੁਝ ਨਹੀਂ ਕਿਹਾ, ਪਰ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦੀ ਹੀ ਇਸ ਸਬੰਧ ‘ਚ ਕੋਈ ਫੈਸਲਾ ਲੈ ਸਕਦੇ ਹਨ।






















