TRAI New Rule: 1 ਨਵੰਬਰ ਤੋਂ Jio, Airtel ਅਤੇ Vi ਗਾਹਕਾਂ ਲਈ ਵੱਡਾ ਸੰਕਟ! ਨਹੀਂ ਪ੍ਰਾਪਤ ਹੋਏਗਾ OTP
1 ਨਵੰਬਰ ਤੋਂ Jio, Airtel ਅਤੇ Vi ਗਾਹਕਾਂ ਦੀ ਟੈਂਸ਼ਨ ਵਧਣ ਵਾਲੀ ਹੈ। ਜੀ ਹਾਂ ਯੂਜ਼ਰਸ ਨੂੰ OTP ਪ੍ਰਾਪਤ ਨਹੀਂ ਹੋਣਗੇ। TRAI ਸਿਮ ਉਪਭੋਗਤਾਵਾਂ ਲਈ ਕੁਝ ਬਦਲਾਅ ਕਰਨ ਜਾ ਰਹੀ ਹੈ। ਅਜਿਹੇ 'ਚ ਤੁਹਾਡੇ ਲਈ ਪਰੇਸ਼ਾਨੀ ਵਧ ਸਕਦੀ ਹੈ।
TRAI New Rule Change From 1 November 2024: ਕੀ ਤੁਸੀਂ Reliance Jio, Airtel, Vodafone Idea ਜਾਂ BSNL ਸਿਮ ਕਾਰਡ ਦੀ ਵਰਤੋਂ ਕਰਦੇ ਹੋ? ਜੇਕਰ ਹਾਂ, ਤਾਂ 1 ਨਵੰਬਰ ਤੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਸਿਮ ਉਪਭੋਗਤਾਵਾਂ ਲਈ ਕੁਝ ਬਦਲਾਅ ਕਰਨ ਜਾ ਰਹੀ ਹੈ। ਅਜਿਹੇ 'ਚ ਤੁਹਾਡੇ ਲਈ ਪਰੇਸ਼ਾਨੀ ਵਧ ਸਕਦੀ ਹੈ। ਜਿਸ ਕਰਕੇ ਤੁਹਾਨੂੰ ਆਨਲਾਈਨ ਪੇਮੈਂਟ ਕਰਨ ਸਮੇਂ ਕੁੱਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੀ 1 ਨਵੰਬਰ ਤੋਂ OTP ਨਹੀਂ ਆਵੇਗਾ?
ਟੈਲੀਕਾਮ ਕੰਪਨੀਆਂ 1 ਨਵੰਬਰ 2024 ਤੋਂ OTP ਬੰਦ ਕਰ ਸਕਦੀਆਂ ਹਨ। ਦਰਅਸਲ, ਏਅਰਟੈੱਲ, Vi, Jio ਅਤੇ BSNL ਵਰਗੀਆਂ ਟੈਲੀਕਾਮ ਕੰਪਨੀਆਂ ਆਨਲਾਈਨ ਲੈਣ-ਦੇਣ ਅਤੇ ਹੋਰ ਸੇਵਾਵਾਂ ਲਈ ਫੋਨ ਨੰਬਰਾਂ ਤੋਂ ਆਉਣ ਵਾਲੇ OTP ਨੂੰ ਰੋਕਣ ਲਈ ਕਦਮ ਚੁੱਕ ਸਕਦੀਆਂ ਹਨ।
ਧੋਖਾਧੜੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ
ਇੱਕ ਵਾਰ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ, ਲੋਕਾਂ ਲਈ OTP ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਇਹ ਕਦਮ ਵੱਧ ਰਹੇ ਘੁਟਾਲਿਆਂ ਅਤੇ ਧੋਖਾਧੜੀਆਂ ਨੂੰ ਰੋਕ ਸਕਦਾ ਹੈ। ਦਰਅਸਲ, TRAI ਦੇ ਨਵੇਂ ਨਿਯਮਾਂ ਮੁਤਾਬਕ ਟੈਲੀਕਾਮ ਕੰਪਨੀਆਂ ਨੂੰ ਸਪੈਮ ਨੰਬਰਾਂ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਜਿਹੇ 'ਚ ਕੰਪਨੀਆਂ ਆਪਣੇ ਸਿਮ ਯੂਜ਼ਰਸ ਤੱਕ ਮੈਸੇਜ ਪਹੁੰਚਣ ਤੋਂ ਪਹਿਲਾਂ ਹੀ ਮੈਸੇਜ ਨੂੰ ਸਪੈਮ ਲਿਸਟ 'ਚ ਪਾ ਕੇ ਨੰਬਰ ਨੂੰ ਬਲਾਕ ਕਰ ਸਕਦੀਆਂ ਹਨ।
ਇਹ ਨਿਯਮ 1 ਨਵੰਬਰ ਤੋਂ ਲਾਗੂ ਹੋਵੇਗਾ
ਅੰਕੜਿਆਂ ਮੁਤਾਬਕ ਭਾਰਤ 'ਚ ਹਰ ਰੋਜ਼ 1.5 ਤੋਂ 1.7 ਅਰਬ ਸੰਦੇਸ਼ ਭੇਜੇ ਜਾਂਦੇ ਹਨ। ਨਵੇਂ ਨਿਯਮ ਦੇ ਅਨੁਸਾਰ, ਟੈਲੀਕਾਮ ਆਪਰੇਟਰਾਂ ਦੁਆਰਾ ਸੰਦੇਸ਼ਾਂ ਨੂੰ ਬਲਾਕ ਕਰਨ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ ਪਰ ਟੈਲੀਮਾਰਕੀਟਰਾਂ ਅਤੇ ਪ੍ਰਮੁੱਖ ਇਕਾਈਆਂ (ਪੀਈ) ਦੁਆਰਾ ਕੁਝ ਕੰਮ ਪੂਰਾ ਨਹੀਂ ਕੀਤਾ ਗਿਆ ਹੈ। ਅਜਿਹੇ 'ਚ ਟੈਲੀਕਾਮ ਕੰਪਨੀਆਂ ਨੇ ਭਾਰਤੀ ਰਿਜ਼ਰਵ ਬੈਂਕ ਤੋਂ ਕੁਝ ਹੋਰ ਸਮੇਂ ਦੀ ਮੰਗ ਕੀਤੀ ਹੈ।
ਟੈਲੀਕਾਮ ਕੰਪਨੀਆਂ ਨੇ ਮੰਗਿਆ ਕੁੱਝ ਹੋਰ ਸਮਾਂ
ਟੈਲੀਕਾਮ ਕੰਪਨੀਆਂ ਦਾ ਕਹਿਣਾ ਹੈ ਕਿ ਉਹ 1 ਦਸੰਬਰ ਤੋਂ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰ ਦੇਣਗੀਆਂ, ਜਿਸ ਤੋਂ ਬਾਅਦ ਧੋਖਾਧੜੀ ਜਾਂ ਘਪਲੇ ਦੇ ਸੰਦੇਸ਼ਾਂ ਰਾਹੀਂ ਆਉਣ ਵਾਲੇ ਓਟੀਪੀ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਓਟੀਪੀ ਨਾਲ ਜੁੜੇ ਕਈ ਮਾਮਲੇ ਦਰਜ ਕੀਤੇ ਗਏ ਹਨ ਅਤੇ ਕਈ ਲੋਕ ਲਿੰਕ, ਐਪ ਅਤੇ ਵੈੱਬਸਾਈਟ ਦੇ ਜ਼ਰੀਏ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਦੇ ਮੱਦੇਨਜ਼ਰ ਸਾਈਬਰ ਪੁਲਿਸ ਅਤੇ ਸਰਕਾਰ ਨੇ ਸੁਝਾਅ ਜਾਰੀ ਕੀਤੇ ਹਨ। ਸੁਰੱਖਿਆ ਲਈ ਜਾਰੀ ਕੀਤੇ ਜਾ ਰਹੇ ਹਨ, ਅਤੇ ਕਈ ਨਿਯਮ ਵੀ ਬਦਲੇ ਜਾ ਰਹੇ ਹਨ।