ਪੜਚੋਲ ਕਰੋ

Trump Phone: ਹੁਣ iPhone ਦਾ ਦੌਰ ਖਤਮ! ਆ ਗਿਆ ਟਰੰਪ ਦੀ ਕੰਪਨੀ ਦਾ 'ਮੇਡ ਇਨ ਅਮਰੀਕਾ' ਸਮਾਰਟਫੋਨ 

Trump T1 Smartphone Features, Price And Specs: ਕੀ ਹੁਣ iPhone ਦਾ ਦੌਰ ਖਤਮ ਹੋਣ ਜਾ ਰਿਹਾ ਹੈ। ਇਹ ਚਰਚਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਵੱਲੋਂ ਸਮਾਰਟਫੋਨ ਬਾਜ਼ਾਰ ਵਿੱਚ ਇੱਕ ਵੱਡਾ ਕਦਮ...

Trump T1 Smartphone Features, Price And Specs: ਕੀ ਹੁਣ iPhone ਦਾ ਦੌਰ ਖਤਮ ਹੋਣ ਜਾ ਰਿਹਾ ਹੈ। ਇਹ ਚਰਚਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਵੱਲੋਂ ਸਮਾਰਟਫੋਨ ਬਾਜ਼ਾਰ ਵਿੱਚ ਇੱਕ ਵੱਡਾ ਕਦਮ ਚੁੱਕਣ ਮਗਰੋਂ ਛਿੜੀ ਹੈ। ਟਰੰਪ ਦੀ ਕੰਪਨੀ ਨੇ ਟਰੰਪ ਟੀ1 ਸਮਾਰਟਫੋਨ ਲਾਂਚ ਕੀਤਾ ਹੈ। ਅਮਰੀਕਾ ਵਿੱਚ ਬਣਿਆ ਇਹ ਪ੍ਰੀਮੀਅਮ ਫੋਨ ਆਈਫੋਨ, ਗੂਗਲ ਪਿਕਸਲ ਤੇ ਸੈਮਸੰਗ ਵਰਗੇ ਬ੍ਰਾਂਡਾਂ ਨੂੰ ਸਿੱਧੇ ਤੌਰ 'ਤੇ ਚੁਣੌਤੀ ਦੇਵੇਗਾ। ਅਹਿਮ ਗੱਲ ਹੈ ਕਿ ਇਸ ਦੀ ਕੀਮਤ ਤੇ ਫੀਚਰ ਕਾਫ਼ੀ ਆਕਰਸ਼ਕ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤਕਨਾਲੋਜੀ ਬਾਜ਼ਾਰ ਵਿੱਚ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਜਾ ਰਹੇ ਹਨ। ਟਰੰਪ ਦੀ ਪਰਿਵਾਰਕ ਕੰਪਨੀ ਨੇ ਇੱਕ ਨਵਾਂ ਸਮਾਰਟਫੋਨ ਟਰੰਪ ਮੋਬਾਈਲ ਟੀ1 ਲਾਂਚ ਕੀਤਾ ਹੈ, ਜੋ ਐਪਲ ਆਈਫੋਨ ਤੇ ਗੂਗਲ ਪਿਕਸਲ ਨਾਲ ਸਿੱਧਾ ਮੁਕਾਬਲਾ ਕਰੇਗਾ। ਖਾਸ ਗੱਲ ਇਹ ਹੈ ਕਿ ਇਹ ਫੋਨ ਪੂਰੀ ਤਰ੍ਹਾਂ ਅਮਰੀਕਾ ਵਿੱਚ ਬਣਿਆ ਹੈ। ਯਾਨੀ 'ਮੇਡ ਇਨ ਯੂਐਸਏ' ਟੈਗ ਦੇ ਨਾਲ ਆਉਂਦਾ ਹੈ।

$499 ਵਿੱਚ ਪ੍ਰੀਮੀਅਮ ਐਕਸਪੀਰੀਅੰਸ
ਟਰੰਪ ਟੀ1 ਸਮਾਰਟਫੋਨ ਦੀ ਕੀਮਤ $499 (ਲਗਪਗ 42,800 ਰੁਪਏ) ਰੱਖੀ ਗਈ ਹੈ। ਇਸ ਦੇ ਨਾਲ ਹੀ ਉਪਭੋਗਤਾ ਇਸ ਨੂੰ $100 ਦੀ ਡਾਊਨ ਪੇਮੈਂਟ ਕਰਕੇ EMI ਵਿਕਲਪ ਰਾਹੀਂ ਵੀ ਖਰੀਦ ਸਕਦੇ ਹਨ। ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ ਤੇ ਜਲਦੀ ਹੀ ਇਸ ਦੀ ਵਿਕਰੀ ਅਮਰੀਕਾ ਵਿੱਚ ਸ਼ੁਰੂ ਹੋ ਜਾਵੇਗੀ।

ਟਰੰਪ T1 ਦੇ ਕਮਾਲ ਫੀਚਰ
ਰਿਪੋਰਟ ਅਨੁਸਾਰ ਡੋਨਾਲਡ ਟਰੰਪ ਦੀ ਕੰਪਨੀ ਦਾ ਇਹ ਸਮਾਰਟਫੋਨ 6.8-ਇੰਚ AMOLED ਡਿਸਪਲੇਅ ਦੇ ਨਾਲ ਆਵੇਗਾ। ਫੋਨ ਦੀ ਡਿਸਪਲੇਅ 120Hz ਹਾਈ ਰਿਫਰੈਸ਼ ਰੇਟ ਫੀਚਰ ਨੂੰ ਸਪੋਰਟ ਕਰੇਗੀ। ਇਸ ਫੋਨ ਦੇ ਪਿਛਲੇ ਹਿੱਸੇ ਵਿੱਚ ਟ੍ਰਿਪਲ ਕੈਮਰਾ ਸੈੱਟਅਪ ਉਪਲਬਧ ਹੋਵੇਗਾ, ਜਿਸ ਵਿੱਚ 50MP ਮੇਨ, 2MP ਡੈਪਥ ਤੇ 2MP ਮੈਕਰੋ ਕੈਮਰਾ ਸ਼ਾਮਲ ਹੈ। ਇਸ ਵਿੱਚ ਸੈਲਫੀ ਤੇ ਵੀਡੀਓ ਕਾਲਿੰਗ ਲਈ 16MP ਕੈਮਰਾ ਹੋਵੇਗਾ।

ਟਰੰਪ ਮੋਬਾਈਲ T1 ਵਿੱਚ 5000mAh ਬੈਟਰੀ ਮਿਲੇਗੀ। ਇਸ ਦੇ ਨਾਲ ਫਾਸਟ ਚਾਰਜਿੰਗ ਫੀਚਰ ਦਿੱਤਾ ਜਾਵੇਗਾ। ਇਹ ਫੋਨ ਐਂਡਰਾਇਡ 15 ਓਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਇਸ ਵਿੱਚ 12GB RAM ਤੇ 256GB ਤੱਕ ਸਟੋਰੇਜ ਸਪੋਰਟ ਮਿਲੇਗਾ। ਇੰਨਾ ਹੀ ਨਹੀਂ ਫੋਨ ਵਿੱਚ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਸੁਰੱਖਿਆ ਫੀਚਰ ਦੇ ਨਾਲ-ਨਾਲ AI ਅਧਾਰਤ ਫੇਸ ਅਨਲਾਕ ਫੀਚਰ ਵੀ ਮਿਲੇਗਾ।

ਮੋਬਾਈਲ ਪਲਾਨ ਲਾਂਚ ਕੀਤਾ
ਟਰੰਪ ਮੋਬਾਈਲ T1 ਦੇ ਨਾਲ ਹੀ ਕੰਪਨੀ ਨੇ ਇੱਕ ਵਿਸ਼ੇਸ਼ ਮੋਬਾਈਲ ਸੇਵਾ ਪਲਾਨ ਵੀ ਪੇਸ਼ ਕੀਤਾ ਹੈ। ਇਸ ਪਲਾਨ ਵਿੱਚ ਉਪਭੋਗਤਾਵਾਂ ਨੂੰ ਹਰ ਮਹੀਨੇ $47.45 (ਲਗਪਗ 4,080 ਰੁਪਏ) ਖਰਚ ਕਰਕੇ ਅਸੀਮਤ ਕਾਲਿੰਗ, ਅਸੀਮਤ ਸੁਨੇਹੇ, ਅਸੀਮਤ ਡੇਟਾ, ਟੈਲੀ ਹੈਲਥ ਸਪੋਰਟ ਤੇ ਰੋਡਸਾਈਡ ਅਸਿਸਟੈਂਸ ਦਾ ਲਾਭ ਮਿਲੇਗਾ। ਇਸ ਪਲਾਨ ਵਿੱਚ ਉਪਭੋਗਤਾ 100 ਤੋਂ ਵੱਧ ਦੇਸ਼ਾਂ ਵਿੱਚ ਮੁਫਤ ਅੰਤਰਰਾਸ਼ਟਰੀ ਕਾਲਿੰਗ ਦਾ ਵੀ ਲਾਭ ਲੈ ਸਕਣਗੇ।

Nothing CEO ਨੇ ਮਜ਼ਾਕ ਉਡਾਇਆ
ਟਰੰਪ T1 ਦੇ ਲਾਂਚ ਤੋਂ ਬਾਅਦ Nothing CEO ਕਾਰਲ ਪੇਈ ਨੇ ਇਸ ਦਾ ਮਜ਼ਾਕ ਉਡਾਇਆ। ਉਸ ਨੇ X (ਟਵਿੱਟਰ) 'ਤੇ ਪੋਸਟ ਕੀਤਾ ਤੇ ਲਿਖਿਆ ਕਿ "ਹੁਣ ਇੱਕ ਅਜਿਹਾ ਫੋਨ ਆ ਗਿਆ ਹੈ ਜੋ Nothing Phone 3 ਦਾ ਮੁਕਾਬਲਾ ਕਰ ਸਕਦਾ ਹੈ।" ਦੱਸ ਦਈਏ ਕਿ Nothing Phone 3 1 ਜੁਲਾਈ ਨੂੰ ਲਾਂਚ ਹੋਣ ਜਾ ਰਿਹਾ ਹੈ, ਜਿਸ ਦੀ ਕੀਮਤ ₹50,000 ਤੋਂ ₹65,000 ਦੇ ਵਿਚਕਾਰ ਹੋ ਸਕਦੀ ਹੈ।

ਟਾਪ ਹੈਡਲਾਈਨ

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Embed widget