(Source: ECI/ABP News/ABP Majha)
Twitter down : ਟਵਿੱਟਰ ਫਿਰ ਹੋਇਆ ਡਾਊਨ: 24 ਘੰਟਿਆਂ ‘ਚ X ਯੂਜ਼ਰਸ ਨੇ ਦੂਜੀ ਵਾਰ ਦਰਜ ਕੀਤੀ ਸ਼ਿਕਾਇਤ
Twitter down : ਐਲਨ ਮਸਕ ਦੀ ਮਲਕੀਅਤ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ X ਡਾਊਨ ਹੋ ਗਿਆ ਹੈ। ਅਜਿਹਾ 24 ਘੰਟਿਆਂ ਵਿੱਚ ਦੂਜੀ ਵਾਰ ਹੋਇਆ ਹੈ।
Twitter: ਐਲਨ ਮਸਕ ਦੀ ਮਲਕੀਅਤ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ X ਡਾਊਨ ਹੋ ਗਿਆ ਹੈ। ਅਜਿਹਾ 24 ਘੰਟਿਆਂ ਵਿੱਚ ਦੂਜੀ ਵਾਰ ਹੋਇਆ ਹੈ। ਯੂਜ਼ਰਸ ਲਗਾਤਾਰ ਸ਼ਿਕਾਇਤ ਕਰ ਰਹੇ ਹਨ।
ਮੰਗਲਵਾਰ ਸ਼ਾਮ 7 ਵਜੇ ਯੂਜ਼ਰਸ ਨੇ ਟਵਿੱਟਰ ਡਾਊਨ ਹੋਣ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਿਗਰਾਨੀ ਰੱਖਣ ਵਾਲੀ ਵੈੱਬਸਾਈਟ ਡਾਊਨ ਡਿਟੈਕਟਰ ਨੇ ਦੱਸਿਆ ਕਿ ਟਵਿੱਟਰ ਨੇ ਸ਼ਾਮ 7 ਵਜੇ ਕੰਮ ਕਰਨਾ ਬੰਦ ਕਰ ਦਿੱਤਾ।
ਦੂਜੇ ਪਾਸੇ ਟਵਿੱਟਰ ਡਾਊਨ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਕੀ ਟਵਿੱਟਰ ਡਾਊਨ ਹੈ ਜਾਂ ਸਿਰਫ ਮੇਰਾ ਹੀ ਡਾਊਨ ਚੱਲ ਰਿਹਾ ਹੈ?
ਇਹ ਵੀ ਪੜ੍ਹੋ: Twitter: ਟਵਿਟਰ 'ਤੇ ਲੌਗਇਨ ਕਰਨ ਲਈ ਦੇਣੇ ਹੋਣਗੇ ਇੰਨੇ ਪੈਸੇ, ਫਿਰ ਵੀ ਨਹੀਂ ਮਿਲੇਗਾ ਬਲੂ ਟਿਕ, ਸਮਝੋ ਪੂਰੀ ਗੱਲ
24 ਘੰਟਿਆਂ ਦੇ ਅੰਦਰ ਟਵਿੱਟਰ ਦੇ ਫਿਰ ਤੋਂ ਡਾਊਨ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਸਵਾਲ ਆਉਣੇ ਸ਼ੁਰੂ ਹੋ ਗਏ ਹਨ। ਸੋਮਵਾਰ ਨੂੰ ਵੀ ਨਿਊਯਾਰਕ ਸਿਟੀ, ਸ਼ਿਕਾਗੋ, ਲਾਸ ਏਂਜਲਸ ਸਮੇਤ ਕਈ ਵੱਡੇ ਸ਼ਹਿਰਾਂ 'ਚ ਟਵਿੱਟਰ ਡਾਊਨ ਰਿਹਾ। ਮੰਗਲਵਾਰ ਸ਼ਾਮ ਨੂੰ ਵੀ ਅਚਾਨਕ ਇਹੀ ਸਥਿਤੀ ਸਾਹਮਣੇ ਆਈ।
ਟਵਿੱਟਰ ਨੂੰ ਹਾਸਲ ਕਰਨ ਤੋਂ ਬਾਅਦ, ਟੇਸਲਾ ਦੇ ਮਾਲਕ ਐਲਨ ਮਸਕ ਨੇ ਟਵਿੱਟਰ ਦਾ ਨਾਮ ਬਦਲ ਕੇ ਐਕਸ ਕਰ ਦਿੱਤਾ।
ਇਹ ਵੀ ਪੜ੍ਹੋ: Jio AirFiber: ਇਨ੍ਹਾਂ 8 ਸ਼ਹਿਰਾਂ ਵਿੱਚ ਲਾਂਚ ਹੋਇਆ Jio AirFiber, 599 ਰੁਪਏ ਤੋਂ ਸ਼ੁਰੂ ਪਲਾਨ, ਸ਼ਾਨਦਾਰ ਮਿਲੇਗੀ ਸਪੀਡ