(Source: ECI/ABP News/ABP Majha)
Twitter: ਟਵਿਟਰ 'ਤੇ ਲੌਗਇਨ ਕਰਨ ਲਈ ਦੇਣੇ ਹੋਣਗੇ ਇੰਨੇ ਪੈਸੇ, ਫਿਰ ਵੀ ਨਹੀਂ ਮਿਲੇਗਾ ਬਲੂ ਟਿਕ, ਸਮਝੋ ਪੂਰੀ ਗੱਲ
X Update: ਟਵਿੱਟਰ ਨੂੰ ਖਰੀਦਣ ਤੋਂ ਬਾਅਦ ਮਸਕ ਨੇ ਇਸ ਦੀ ਪੂਰੀ ਰੂਪਰੇਖਾ ਬਦਲ ਦਿੱਤੀ ਹੈ। ਹੁਣ ਮਸਕ X ਵਿੱਚ ਇੱਕ ਹੋਰ ਵੱਡਾ ਬਦਲਾਅ ਕਰਨ ਜਾ ਰਹੇ ਹਨ ਜਿਸ ਨਾਲ 500 ਮਿਲੀਅਨ ਤੋਂ ਵੱਧ ਯੂਜ਼ਰਸ ਪ੍ਰਭਾਵਿਤ ਹੋਣਗੇ।
X turning into paid service soon: ਐਲਨ ਮਸਕ ਟਵਿੱਟਰ ‘ਤੇ ਸਪੈਮ ਅਤੇ ਬੋਟ ਨਾਲ ਨਜਿੱਠਣ ਲਈ ਪੇਡ ਵੈਰੀਫਿਕੇਸ਼ਨ ਸਿਸਟਮ ਲੈ ਕੇ ਆਏ। ਇਸ ਦੀ ਮਦਦ ਨਾਲ ਕੰਪਨੀ ਨੇ ਕਈ ਲੱਖ ਬੋਟ ਅਕਾਊਂਟਸ ਨੂੰ ਪਲੇਟਫਾਰਮ ਤੋਂ ਹਟਾਇਆ। ਹਾਲਾਂਕਿ ਹਾਲੇ ਵੀ ਅਜਿਹੇ ਅਕਾਊਂਟਸ ਐਕਸ ‘ਤੇ ਐਕਟਿਵ ਹਨ।
ਇਸ ਦੌਰਾਨ IANS ਦੀ ਇੱਕ ਰਿਪੋਰਟ ਦੇ ਅਨੁਸਾਰ ਜਲਦੀ ਹੀ ਮਸਕ ਐਕਸ ਨੂੰ ਪੂਰੀ ਤਰ੍ਹਾਂ ਪੇਡ ਸਰਵਿਸ ਵਿੱਚ ਬਦਲ ਸਕਦੇ ਹਨ ਤਾਂ ਜੋ ਪਲੇਟਫਾਰਮ ਤੋਂ ਬੋਟਸ ਨੂੰ ਖਤਮ ਕੀਤਾ ਜਾ ਸਕੇ। ਇਸ ਦਾ ਮਤਲਬ ਹੈ ਕਿ ਜਲਦੀ ਹੀ ਤੁਹਾਨੂੰ ਟਵਿੱਟਰ ਦੀ ਵਰਤੋਂ ਕਰਨ ਲਈ ਭੁਗਤਾਨ ਕਰਨਾ ਹੋਵੇਗਾ।
ਇਹ ਅਪਡੇਟ ਉਨ੍ਹਾਂ ਲੋਕਾਂ ਲਈ ਹੈ ਜੋ ਫਿਲਹਾਲ ਟਵਿਟਰ ਦੀ ਮੁਫਤ ਵਿੱਚ ਵਰਤੋਂ ਕਰ ਰਹੇ ਹਨ। ਜਿਨ੍ਹਾਂ ਉਪਭੋਗਤਾਵਾਂ ਨੇ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਲਿਆ ਹੋਇਆ ਹੈ, ਉਨ੍ਹਾਂ ਨੂੰ ਕੋਈ ਵੀ ਭੁਗਤਾਨ ਵੱਖਰੇ ਤੌਰ ‘ਤੇ ਨਹੀਂ ਕਰਨਾ ਹੋਵੇਗਾ।
ਇਹ ਵੀ ਪੜ੍ਹੋ: WhatsApp block : Whatsapp 'ਤੇ ਤੁਹਾਨੂੰ ਕਿਸ ਨੇ ਕੀਤਾ ਬਲੋਕ, ਮਿੰਟਾਂ 'ਚ ਲੱਗ ਜਾਵੇਗਾ ਪਤਾ, ਅਪਣਾਓ ਇਹ ਤਰੀਕਾ
ਭਰਨੇ ਹੋਣਗੇ ਇੰਨੇ ਪੈਸੇ
ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਮਸਕ ਟਵਿੱਟਰ ਲੌਗਇਨ ਲਈ ਕਿੰਨੇ ਪੈਸੇ ਚਾਰਜ ਕਰਨਗੇ ਪਰ ਇਹ ਤੈਅ ਹੈ ਕਿ ਇਸ ਦਾ ਚਾਰਜ ਟਵਿਟਰ ਬਲੂ ਯਾਨੀ X ਪ੍ਰੀਮੀਅਮ ਤੋਂ ਘੱਟ ਹੋਵੇਗਾ। ਫਿਲਹਾਲ ਕੰਪਨੀ ਭਾਰਤ 'ਚ ਮੋਬਾਈਲ 'ਤੇ ਬਲੂ ਟਿੱਕ ਲਈ 900 ਰੁਪਏ ਚਾਰਜ ਕਰਦੀ ਹੈ। ਧਿਆਨ ਦਿਓ, ਮਸਕ ਹਰ ਕਿਸੇ ਲਈ ਪੇਮੈਂਟ ਸਿਸਟਮ ਲੈ ਕੇ ਆ ਰਹੇ ਹਨ ਤਾਂ ਜੋ ਬੋਟਸ ਅਕਾਊਂਟਸ ਨੂੰ ਘੱਟ ਕੀਤਾ ਜਾ ਸਕੇ, ਇਸ ਵਿੱਚ ਕੰਪਨੀ ਤੁਹਾਨੂੰ ਬਲੂ ਟਿੱਕ ਨਹੀਂ ਦੇਵੇਗੀ। ਬਲੂ ਟਿੱਕ ਲਈ ਤੁਹਾਨੂੰ ਸਿਰਫ X ਪ੍ਰੀਮੀਅਮ ਦੀ ਸਰਵਿਸ ਲੈਣੀ ਹੋਵੇਗੀ।
ਐਕਸ 'ਤੇ ਵਧੀ ਯੂਜ਼ਰਸ ਦੀ ਗਿਣਤੀ
ਐਲਨ ਮਸਕ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਹੁਣ ਹਰ ਮਹੀਨੇ ਐਕਸ 'ਤੇ 55 ਕਰੋੜ ਤੋਂ ਵੱਧ ਯੂਜ਼ਰਸ ਐਕਟਿਵ ਹਨ ਅਤੇ ਪਲੇਟਫਾਰਮ 'ਤੇ ਹਰ ਰੋਜ਼ 100 ਤੋਂ 200 ਮਿਲੀਅਨ ਪੋਸਟਾਂ ਅਪਲੋਡ ਹੁੰਦੀਆਂ ਹਨ। ਮਸਕ ਨੇ ਪਿਛਲੇ ਸਾਲ ਅਕਤੂਬਰ ਵਿੱਚ ਐਕਸ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਹਾਲਾਂਕਿ ਉਦੋਂ ਕੰਪਨੀ ਦੇ ਘੱਟ ਯੂਜ਼ਰਸ ਸਨ ਪਰ ਮਸਕ ਦੁਆਰਾ ਲਿਆਂਦੇ ਗਏ ਨਵੇਂ ਅਪਡੇਟ ਤੋਂ ਬਾਅਦ ਕੰਪਨੀ ਦੇ ਯੂਜ਼ਰਸ ਦੀ ਗਿਣਤੀ ਜ਼ਿਆਦਾ ਹੋ ਗਈ ਹੈ। ਖਾਸ ਕਰਕੇ ਐਕਸ ਰੈਵੇਨਿਊ ਸ਼ੇਅਰਿੰਗ ਪ੍ਰੋਗਰਾਮ ਤੋਂ ਬਾਅਦ ਯੂਜ਼ਰਸ ਦੀ ਗਿਣਤੀ ਕਾਫੀ ਵੱਧ ਗਈ ਹੈ।
ਇਹ ਵੀ ਪੜ੍ਹੋ: Jio AirFiber: ਇਨ੍ਹਾਂ 8 ਸ਼ਹਿਰਾਂ ਵਿੱਚ ਲਾਂਚ ਹੋਇਆ Jio AirFiber, 599 ਰੁਪਏ ਤੋਂ ਸ਼ੁਰੂ ਪਲਾਨ, ਸ਼ਾਨਦਾਰ ਮਿਲੇਗੀ ਸਪੀਡ