(Source: ECI/ABP News/ABP Majha)
WhatsApp block : Whatsapp 'ਤੇ ਤੁਹਾਨੂੰ ਕਿਸ ਨੇ ਕੀਤਾ ਬਲੋਕ, ਮਿੰਟਾਂ 'ਚ ਲੱਗ ਜਾਵੇਗਾ ਪਤਾ, ਅਪਣਾਓ ਇਹ ਤਰੀਕਾ
WhatsApp block : ਜੇਕਰ ਤੁਹਾਨੂੰ WhatsApp 'ਤੇ ਬਲਾਕ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਉਸ ਯੂਜ਼ਰ ਨੂੰ ਕਾਲ ਨਹੀਂ ਕਰ ਸਕੋਗੇ।
WhatsApp block: ਸਾਡੀ ਜਿੰਦਗੀ ਵਿੱਚ ਵਟਸਐਪ ਦੀ ਵਰਤੋਂ ਦਿਨੋ-ਦਿਨ ਤੇਜ਼ੀ ਨਾਲ ਵੱਧ ਰਹੀ ਹੈ। ਅਸੀਂ ਆਫਿਸ, ਪਰਸਨਲ ਅਤੇ ਦੋਸਤਾਂ ਨੂੰ ਕਾਲ 'ਤੇ ਕੋਈ ਵੀ ਜਾਣਕਾਰੀ ਦੇਣ ਦੀ ਬਜਾਏ ਵਟਸਐਪ 'ਤੇ ਦੇਣਾ ਪਸੰਦ ਕਰਦੇ ਹਾਂ। ਇਸ ਦੇ ਨਾਲ ਹੀ ਵਟਸਐਪ 'ਤੇ ਮੈਸੇਜ ਦੇ ਨਾਲ ਆਡੀਓ ਅਤੇ ਵੀਡੀਓ ਕਾਲ ਵੀ ਕੀਤੀ ਜਾ ਸਕਦੀ ਹੈ, ਜਿਸ ਕਾਰਨ ਇਸ ਨੂੰ ਮਲਟੀ-ਯੂਜ਼ ਐਪ ਵੀ ਕਿਹਾ ਜਾ ਸਕਦਾ ਹੈ।
ਕਈ ਵਾਰ ਇਦਾਂ ਹੁੰਦਾ ਹੈ ਕਿ ਕੋਈ ਤੁਹਾਡਾ ਮਿੱਤਰ ਤੁਹਾਨੂੰ ਵਟਸਐਪ ‘ਤੇ ਬਲੋਕ ਕਰ ਦਿੰਦਾ ਹੈ ਪਰ ਤੁਹਾਨੂੰ ਪਤਾ ਨਹੀਂ ਲੱਗਦਾ। ਤੁਸੀਂ ਉਸ ਨੂੰ ਵਾਰ-ਵਾਰ ਕਾਲ ਜਾਂ ਮੈਸੇਜ ਕਰਦੇ ਰਹਿੰਦੇ ਹੋ ਪਰ ਤੁਹਾਨੂੰ ਕੋਈ ਜਵਾਬ ਨਹੀਂ ਮਿਲਦਾ। ਜੇਕਰ ਤੁਹਾਡੇ ਨਾਲ ਵੀ ਕੁਝ ਇਦਾਂ ਦਾ ਹੋ ਰਿਹਾ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਦਾਂ ਪਤਾ ਕਰ ਸਕੋਗੇ ਕਿ ਤੁਹਾਨੂੰ ਕਿਸੇ ਨੇ ਬਲਾਕ ਕੀਤਾ ਹੈ ਜਾਂ ਨਹੀਂ।
ਇਦਾਂ ਲੱਗ ਸਕਦਾ ਪਤਾ
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਚੈਟ ਵਿੰਡੋ ਵਿੱਚ ਇਹ ਨਹੀਂ ਦੇਖ ਸਕੋਗੇ ਕਿ ਉਸ ਕਾਨਟੈਕਟ ਨੇ ਪਿਛਲੀ ਵਾਲ ਵਟਸਐਪ ‘ਤੇ ਕਦੋਂ ਲਾਸਟ ਸੀਨ ਕੀਤਾ ਭਾਵ ਕਿ ਉਹ ਕਦੋਂ ਆਨਲਾਈਨ ਆਇਆ ਸੀ। ਇਸ ਦੇ ਨਾਲ ਹੀ ਤੁਸੀਂ ਇਹ ਵੀ ਨਹੀਂ ਦੇਖ ਸਕੋਗੇ ਕਿ ਉਹ ਕਾਨਟੈਕਟ ਆਨਲਾਈਨ ਹੈ ਜਾਂ ਨਹੀਂ। ਕਿਸੇ ਕਾਨਟੈਕਟ ਦਾ 'Last Seen' या 'Online’ ਸਟੇਟਸ ਨਾ ਦਿਖਣ ਦੀ ਇਹ ਵਜ੍ਹਾ ਹੈ ਕਿ ਉਨ੍ਹਾਂ ਨੇ ਆਪਣੀ ਪ੍ਰਾਈਵੇਸੀ ਸੈਟਿੰਗਸ ਵਿੱਚ ਇਸ ਜਾਣਕਾਰੀ ਨੂੰ ਹਾਈਡ ਕਰ ਦਿੱਤਾ ਹੈ।
ਜੇਕਰ ਤੁਹਾਨੂੰ ਬਲੋਕ ਕੀਤਾ ਹੋਇਆ ਹੈ ਤਾਂ ਤੁਸੀਂ ਉਸ ਕਾਨਟੈਕਟ ਦੀ ਬਦਲੀ ਹੋਈ ਪ੍ਰੋਫਾਈਲ ਪਿਕਚਰ ਨਹੀਂ ਦੇਖ ਸਕੋਗੇ।
ਜਿਸ ਨੇ ਤੁਹਾਨੂੰ ਬਲੋਕ ਕੀਤਾ ਹੈ, ਜਦੋਂ ਤੁਸੀਂ ਉਸ ਕਾਨਟੈਕਟ ਨੂੰ ਮੈਸੇਜ ਭੇਜਦੇ ਹੋ ਤਾਂ ਸਿਰਫ਼ ਇੱਕ ਚੈੱਕਮਾਰਕ (ਸੁਨੇਹਾ ਭੇਜਿਆ ਗਿਆ) ਦਿਖਾਈ ਦੇਵੇਗਾ ਅਤੇ ਦੂਜਾ ਚੈੱਕਮਾਰਕ (ਸੁਨੇਹਾ ਪਹੁੰਚਿਆ) ਕਦੇ ਵੀ ਨਹੀਂ ਦਿਖੇਗਾ।
ਜੇਕਰ ਤੁਹਾਨੂੰ WhatsApp 'ਤੇ ਬਲਾਕ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਉਸ ਯੂਜ਼ਰ ਨੂੰ ਕਾਲ ਨਹੀਂ ਕਰ ਸਕੋਗੇ।
ਇਹ ਵੀ ਪੜ੍ਹੋ: PPF Calculator: ਪਬਲਿਕ ਪ੍ਰੋਵੀਡੈਂਟ ਫੰਡ ਰਾਹੀਂ ਤੁਸੀਂ ਆਸਾਨੀ ਨਾਲ ਬਣ ਸਕਦੇ ਹੋ ਕਰੋੜਪਤੀ, ਬਸ ਕਰੋ ਇਹ ਕੰਮ
ਕੰਮ ਦੀ ਗੱਲ
ਜੇਕਰ ਤੁਸੀਂ ਕਿਸੇ ਕਾਨਟੈਕਟ ਦੇ ਲਈ ਉਪਰੋਕਤ ਸਾਰੇ ਇੰਡੀਕੇਟਰ ਦੇਖਦੇ ਹੋ, ਤਾਂ ਹੋ ਸਕਦਾ ਹੈ ਕਿ ਉਸ ਉਪਭੋਗਤਾ ਨੇ ਤੁਹਾਨੂੰ ਬਲੋਕ ਕੀਤਾ ਹੋਵੇ, ਪਰ ਇਹ ਕਿਸੇ ਹੋਰ ਕਾਰਨ ਕਰਕੇ ਵੀ ਹੋ ਸਕਦਾ ਹੈ, ਜਿਵੇਂ ਕਿ ਉਸ ਯੂਜ਼ਰ ਨੇ ਪ੍ਰਾਈਵੇਸੀ ਸੈਟਿੰਗ ਵਿੱਚ ਕੋਈ ਬਦਲਾਅ ਕੀਤਾ ਹੋਵੇ।
ਇਹ ਵੀ ਪੜ੍ਹੋ: PAN Card: ਜੇਕਰ ਤੁਹਾਡੇ ਕੋਲ ਵੀ ਕਾਫੀ ਸਾਲ ਪੁਰਾਣਾ ਪੈਨ ਕਾਰਡ ਤਾਂ ਕੀ ਇਸ ਨੂੰ ਬਦਲਣਾ ਜ਼ਰੂਰੀ? ਜਾਣੋ ਨਿਯਮ