(Source: ECI/ABP News/ABP Majha)
Twitter ਨੇ ਰੇਟ ਲਿਮਿਟ ਤੇ ਰੈਵੇਨਿਊ ਸ਼ੇਅਰਿੰਗ ਪਾਲਿਸੀ ਨੂੰ ਕੀਤਾ ਅਪਡੇਟ, ਇਦਾਂ ਮਿਲਣਗੇ ਕ੍ਰਿਏਟਰਸ ਨੂੰ ਪੈਸੇ
Twitter Update: ਟਵਿੱਟਰ ਨੇ ਵੈਰੀਫਾਈਡ ਯੂਜ਼ਰਸ ਲਈ ਰੇਟ ਲਿਮਿਟ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰੈਵੇਨਿਊ ਸ਼ੇਅਰਿੰਗ ਪਾਲਿਸੀ ਨੂੰ ਵੀ ਅਪਡੇਟ ਕੀਤਾ ਹੈ।
Twitter Rate limit and revenue sharing policy: ਐਲਨ ਮਸਕ ਨੇ ਇਸ ਮਹੀਨੇ ਦੇ ਸ਼ੁਰੂਆਤ ਵਿਚ ਟਵਿੱਟਰ 'ਤੇ ਰੇਟ ਲਿਮਿਟ ਲਗਾਉਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਯੂਜ਼ਰਸ ਇਕ ਦਿਨ 'ਚ ਸਿਰਫ ਸੀਮਤ ਪੋਸਟਾਂ ਹੀ ਦੇਖ ਸਕਦੇ ਹਨ।
ਹਾਲ ਹੀ ਵਿੱਚ ਐਲਨ ਮਸਕ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਸੀ ਕਿ ਹੁਣ ਕੰਪਨੀ Ads ਰੈਵੇਨਿਊ ਦੀ ਆਮਦਨ ਦਾ ਕੁਝ ਹਿੱਸਾ ਕ੍ਰਿਏਟਰਸ ਨਾਲ ਸਾਂਝਾ ਕਰੇਗੀ। ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਪੈਸਾ ਮਿਲੇਗਾ ਜਿਹੜੇ ਇਸ ਦੇ ਯੋਗ ਹੋਣਗੇ। ਇਸ ਦੌਰਾਨ, ਕੰਪਨੀ ਨੇ ਆਪਣੀ ਰੈਵੇਨਿਊ ਅਤੇ ਰੇਟ ਲਿਮਿਟ ਪਾਲਿਸੀ ਨੂੰ ਅਪਡੇਟ ਕੀਤਾ ਹੈ।
ਦਰਅਸਲ, ਇੱਕ ਟਵਿੱਟਰ ਯੂਜ਼ਰ (Peeny2x) ਨੇ ਟਵੀਟ ਕੀਤਾ ਅਤੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਡੇਲੀ ਲਿਮਿਟ ਜਲਦੀ ਹੀ ਪੂਰੀ ਹੋ ਰਹੀ ਹੈ। ਵੈਰੀਫਾਈਡ ਕ੍ਰਿਏਟਰਸ ਲਈ ਰੇਟ ਲਿਮਿਟ ਬਹੁਤ ਘੱਟ ਹੈ। ਇਸ ਦੇ ਜਵਾਬ 'ਚ ਐਲਨ ਮਸਕ ਨੇ ਲਿਖਿਆ ਕਿ ਜਦੋਂ ਕੋਈ ਪਲੇਟਫਾਰਮ 'ਤੇ ਲਗਾਤਾਰ 8 ਘੰਟੇ ਸਕ੍ਰੋਲ ਕਰੇਗਾ ਤਾਂ ਰੇਟ ਲਿਮਿਟ ਪੂਰੀ ਹੋ ਜਾਵੇਗੀ।
I feel like I’m hitting my rate limit a lot today, but it has a shorter time window now.
— Penny2x (@imPenny2x) July 15, 2023
Just me?
More and more content creators will be on this platform as they can monetize and make a living.
— Tesla Owners Silicon Valley (@teslaownersSV) July 16, 2023
Twitter has always been addictive to me but now we can get paid to be on it. https://t.co/FsT0jfYBJw
ਇਹ ਵੀ ਪੜ੍ਹੋ: ਭਾਰਤ ਦੇ UPI ਦੀ ਵਿਦੇਸ਼ਾਂ 'ਚ ਧੂਮ, ਫਰਾਂਸ ਮਗਰੋਂ ਹੁਣ ਇਨ੍ਹਾਂ ਦੇਸ਼ਾਂ 'ਚ ਯੂਨੀਫਾਈਡ ਪੇਮੈਂਟ ਇੰਟਰਫੇਸ ਦੀ ਐਂਟਰੀ
ਜੇਕਰ ਕੋਈ ਕੁਝ ਗਲਤ ਕਰ ਰਿਹਾ ਹੈ ਤਾਂ ਵੀ ਇਹ ਛੇਤੀ ਪੂਰੀ ਹੋ ਸਕਦੀ ਹੈ। ਇਸ ਦੇ ਜਵਾਬ ਵਿੱਚ ਯੂਜ਼ਰਸ ਨੇ ਸਕ੍ਰੀਨ ਟਾਈਮ ਦਾ ਸਕ੍ਰੀਨਸ਼ਾਟ ਮਸਕ ਦੇ ਨਾਲ ਸ਼ੇਅਰ ਕੀਤਾ ਹੈ। ਇਸ ਨੂੰ ਦੇਖ ਕੇ ਮਸਕ ਨੇ ਲਿਖਿਆ ਕਿ ਅਸੀਂ ਰੇਟ ਲਿਮਿਟ ਨੂੰ 50 ਫੀਸਦੀ ਵਧਾ ਰਹੇ ਹਾਂ ਅਤੇ ਇਹ ਹੁਣ ਤੋਂ ਥੋੜੀ ਦੇਰ ਵਿੱਚ ਸ਼ੁਰੂ ਹੋ ਜਾਵੇਗਾ।
ਰੈਵੇਨਿਊ ਸ਼ੇਅਰਿੰਗ ਪਾਲਿਸੀ ਵੀ ਕੀਤੀ ਅਪਡੇਟ
ਫਿਲਹਾਲ ਕੰਪਨੀ ਕ੍ਰਿਏਟਰਸ ਦੇ ਨਾਲ Ads ਰੈਵੇਨਿਊ ਇੱਕ ਹਿੱਸਾ ਸਾਂਝਾ ਕਰ ਰਹੀ ਹੈ। ਇਸ ਦੇ ਲਈ ਯੂਜ਼ਰ ਦੇ ਅਕਾਊਂਟ 'ਤੇ ਪਿਛਲੇ 3 ਮਹੀਨਿਆਂ 'ਚ ਹਰ ਮਹੀਨੇ 5 ਮਿਲੀਅਨ ਤੋਂ ਜ਼ਿਆਦਾ ਟਵੀਟ ਇੰਪ੍ਰੇਸ਼ਨ ਹੋਣੇ ਚਾਹੀਦੇ ਹਨ। ਇਸ ਦੌਰਾਨ ਐਲਨ ਮਸਕ ਨੇ ਕਿਹਾ ਕਿ ਜਲਦੀ ਹੀ ਕੰਪਨੀ ਪੇਜ ਵਿਯੂਜ਼ ਦੇ ਅਧਾਰ 'ਤੇ ਰੈਵੇਨਿਊ ਵੀ ਸ਼ੇਅਰ ਕਰੇਗੀ, ਜਿਸ ਨਾਲ ਪੇਆਊਟ ਡਬਲ ਹੋ ਜਾਵੇਗਾ। ਭਾਵ ਕਿ ਪਾਪੂਲਰ ਕੰਟੈਂਟ ਕ੍ਰਿਏਟਰਸ ਨੂੰ ਹੋਰ ਜ਼ਿਆਦਾ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ: CWG 2026: ਆਸਟ੍ਰੇਲੀਆ ਦੇ ਵਿਕਟੋਰੀਆ 'ਚ ਨਹੀਂ ਹੋਣਗੀਆਂ ਰਾਸ਼ਟਰਮੰਡਲ ਖੇਡਾਂ 2026, ਜਾਣੋ ਕਿਉਂ ਮੇਜ਼ਬਾਨੀ ਤੋਂ ਵਾਪਿਸ ਲਿਆ ਨਾਂ