ਹੁਣ ਤੁਸੀਂ ਬਿਨਾਂ ਇੰਟਰਨੈੱਟ ਤੋਂ ਵੀ ਕਰ ਸਦਕੇ UPI Payment, ਸਿਰਫ ਯਾਦ ਰੱਖਣਾ ਹੋਵੇਗਾ Secret Code
UPI Payment: UPI ਸਰਵਿਸ ਭਾਰਤ ਵਿੱਚ 2016 ਵਿੱਚ ਸ਼ੁਰੂ ਕੀਤੀ ਗਈ ਸੀ। NPCI ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਭਾਰਤ ਨੇ UPI ਭੁਗਤਾਨ ਦੇ ਮਾਮਲੇ ਵਿੱਚ ਚੀਨ ਅਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ।
UPI Payment: ਅੱਜ ਦੇ ਡਿਜੀਟਲ ਯੁੱਗ ਵਿੱਚ ਲੋਕ ਹੁਣ ਆਪਣਾ ਜ਼ਿਆਦਾਤਰ ਕੰਮ ਆਨਲਾਈਨ ਕਰਦੇ ਹਨ। ਖਰੀਦਦਾਰੀ ਹੋਵੇ ਜਾਂ ਕਿਸੇ ਚੀਜ਼ ਦਾ ਆਰਡਰ ਕਰਨਾ, ਅੱਜਕੱਲ੍ਹ ਸਾਰਾ ਕੰਮ ਆਨਲਾਈਨ ਹੀ ਹੁੰਦਾ ਹੈ। ਇਸ ਦੇ ਨਾਲ ਹੀ ਯੂਪੀਆਈ ਪੇਮੈਂਟ ਸਰਵਿਸ (UPI Payment Service) ਨਾਲ ਲੋਕਾਂ ਨੂੰ ਲੈਣ-ਦੇਣ ਕਰਨਾ ਸੌਖਾ ਹੋ ਗਿਆ ਹੈ। ਹੁਣ ਲੋਕ ਰਿਟੇਲ ਦੁਕਾਨਾਂ ਤੋਂ ਲੈ ਕੇ ਮਾਲ ਤੱਕ ਆਨਲਾਈਨ ਪੇਮੈਂਟ ਕਰ ਸਕਦੇ ਹਨ। UPI ਸਰਵਿਸ ਭਾਰਤ ਵਿੱਚ 2016 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਯੂਪੀਆਈ ਸਰਵਿਸ ਵਿੱਚ ਦੇਸ਼ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਹੈ।
NPCI ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਭਾਰਤ ਨੇ UPI ਭੁਗਤਾਨ ਦੇ ਮਾਮਲੇ ਵਿੱਚ ਚੀਨ ਅਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ। ਜਾਣਕਾਰੀ ਮੁਤਾਬਕ ਭਾਰਤੀ ਯੂਪੀਆਈ ਨੇ ਚੀਨ ਦੇ Alipay ਅਤੇ ਅਮਰੀਕਾ ਦੇ PayPal ਨੂੰ ਵੀ ਪਛਾੜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ ਬਿਨਾਂ ਇੰਟਰਨੈਟ ਤੋਂ ਵੀ UPI ਪੇਮੈਂਟ ਕੀਤਾ ਜਾ ਸਕਦਾ ਹੈ।
ਕਿਵੇਂ ਹੋਵੇਗੀ ਬਿਨਾਂ ਇੰਟਰਨੈੱਟ ਤੋਂ ਪੇਮੈਂਟ
ਤੁਹਾਨੂੰ ਦੱਸ ਦਈਏ ਕਿ UPI ਪੇਮੈਂਟ ਇੰਟਰਨੈੱਟ ਦੀ ਮਦਦ ਨਾਲ ਕੀਤਾ ਜਾਂਦੀ ਹੈ। ਪਰ ਕਈ ਵਾਰ ਯੂਪੀਆਈ ਪੇਮੈਂਟ ਕਰਦੇ ਸਮੇਂ ਖ਼ਰਾਬ ਇੰਟਰਨੈਟ ਕਰਕੇ ਉਪਭੋਗਤਾਵਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ NPCI ਨੇ ਕੁਝ ਦਿਨ ਪਹਿਲਾਂ ਇੰਟਰਨੈਟ ਤੋਂ ਬਿਨਾਂ UPI ਭੁਗਤਾਨ ਕਰਨ ਦੀ ਸਹੂਲਤ ਸ਼ੁਰੂ ਕੀਤੀ ਸੀ। ਅਜਿਹੇ 'ਚ ਜੇਕਰ ਤੁਸੀਂ ਵੀ UPI ਪੇਮੈਂਟ ਕਰਨਾ ਚਾਹੁੰਦੇ ਹੋ, ਉਹ ਵੀ ਬਿਨਾਂ ਇੰਟਰਨੈੱਟ ਦੇ, ਤਾਂ ਹੁਣ ਇਹ ਸੰਭਵ ਹੈ। ਤੁਹਾਨੂੰ ਸਿਰਫ਼ ਇੱਕ ਸੀਕਰੇਟ ਕੋਡ ਯਾਦ ਰੱਖਣਾ ਹੋਵੇਗਾ ਅਤੇ ਕੁਝ Steps ਫੋਲੋ ਕਰਨੇ ਹੋਣਗੇ।
ਯਾਦ ਰੱਖੋ ਆਹ ਕੋਡ
ਹੁਣ ਇੰਟਰਨੈਟ ਤੋਂ ਬਿਨਾਂ UPI ਭੁਗਤਾਨ ਕਰਨ ਲਈ ਤੁਹਾਨੂੰ ਇੱਕ ਕੋਡ ਯਾਦ ਰੱਖਣਾ ਹੋਵੇਗਾ। UPI Payment Service ਲੈਣ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਹਾਡਾ ਆਧਾਰ ਅਤੇ ਮੋਬਾਈਲ ਨੰਬਰ ਬੈਂਕ ਖਾਤੇ ਨਾਲ ਲਿੰਕ ਹੋਵੇ। ਜਦੋਂ ਕਿ ਯੂਪੀਆਈ ਆਈਡੀ ਪਹਿਲਾਂ ਹੀ ਬੈਂਕ ਖਾਤੇ ਅਤੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਬਣਾਈ ਗਈ ਹੋਵੇ। ਯੂਪੀਆਈ ਆਈਡੀ ਬਣਾਉਣ ਤੋਂ ਬਾਅਦ ਹੀ ਤੁਸੀਂ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਇੰਟਰਨੈਟ ਤੋਂ ਬਿਨਾਂ ਵੀ UPI ਭੁਗਤਾਨ ਕਿਵੇਂ ਕਰ ਸਕਦੇ ਹੋ।
ਤੁਹਾਨੂੰ ਦੱਸ ਦਈਏ ਕਿ ਆਫਲਾਈਨ UPI ਭੁਗਤਾਨ ਕਰਨ ਲਈ, ਤੁਹਾਨੂੰ ਇੱਕ ਸੀਕਰੇਟ USSD ਕੋਡ '*99#' ਯਾਦ ਰੱਖਣਾ ਹੋਵੇਗਾ।
ਇਸ ਤੋਂ ਬਾਅਦ ਇਸ ਕੋਡ ਨੂੰ ਆਪਣੇ ਫੋਨ ਦੇ ਡਾਇਲ ਪੈਡ 'ਤੇ ਟਾਈਪ ਕਰੋ ਅਤੇ ਕਾਲਿੰਗ ਬਟਨ ਨੂੰ ਦਬਾਓ।
ਇਸ ਤੋਂ ਬਾਅਦ ਸਕ੍ਰੀਨ 'ਤੇ ਤੁਹਾਨੂੰ Welcome to *99# ਮੈਸੇਜ ਆਵੇਗਾ। ਇਸ ਸੰਦੇਸ਼ ਦੇ ਨਾਲ Ok ਦਿਖਾਈ ਦੇਵੇਗਾ ਜਿਸ 'ਤੇ ਤੁਹਾਨੂੰ ਟੈਪ ਕਰਨਾ ਹੋਵੇਗਾ।
ਇਸ ਤੋਂ ਬਾਅਦ, ਅਗਲੇ ਪੇਜ 'ਤੇ ਤੁਹਾਨੂੰ ਬਹੁਤ ਸਾਰੇ ਵਿਕਲਪ ਮਿਲਣਗੇ ਜਿਸ ਵਿੱਚ Send Money, Request Money, Check Balance, My Profile, Pending Request, Transactionsਅਤੇ UPI PIN ਸ਼ਾਮਲ ਹਨ।
ਹੁਣ ਜੇਕਰ ਤੁਸੀਂ ਭੁਗਤਾਨ ਭੇਜਣਾ ਚਾਹੁੰਦੇ ਹੋ ਤਾਂ Send ਨੂੰ ਚੁਣੋ ਅਤੇ ਜੇਕਰ ਤੁਸੀਂ ਭੁਗਤਾਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ Request Money ਵਿਕਲਪ ਨੂੰ ਚੁਣੋ।
ਇਸ ਤੋਂ ਬਾਅਦ ਤੁਹਾਨੂੰ ਮੋਬਾਈਲ ਨੰਬਰ, UPI ID ਆਦਿ ਵਿਕਲਪ ਮਿਲਣਗੇ। ਇਹਨਾਂ ਵਿੱਚੋਂ ਇੱਕ ਚੁਣੋ ਅਤੇ ਅੱਗੇ ਵਧੋ।
ਫਿਰ ਤੁਹਾਨੂੰ ਉਸ ਵਿਅਕਤੀ ਦਾ ਵੇਰਵਾ ਦਰਜ ਕਰਨਾ ਹੋਵੇਗਾ ਜਿਸ ਨੂੰ ਤੁਸੀਂ UPI ਭੁਗਤਾਨ ਕਰਨਾ ਚਾਹੁੰਦੇ ਹੋ।
ਵੇਰਵੇ ਭਰਨ ਤੋਂ ਬਾਅਦ, ਅਗਲੇ ਪੰਨੇ 'ਤੇ ਜਾਓ ਜਿੱਥੇ ਤੁਹਾਨੂੰ ਆਪਣਾ UPI ਪਿੰਨ ਦਾਖਲ ਕਰਨਾ ਹੋਵੇਗਾ।
ਇਸੇ ਤਰ੍ਹਾਂ, ਤੁਸੀਂ ਬਿਨਾਂ ਇੰਟਰਨੈਟ ਤੋਂ UPI Payment Service ਦਾ ਵੀ ਲਾਭ ਲੈ ਸਕਦੇ ਹੋ।