ਪੜਚੋਲ ਕਰੋ
(Source: ECI/ABP News)
ਸਮਾਰਟਫੋਨ ਗੁਆਚ ਗਿਆ ਤਾਂ ਘਬਰਾਓ ਨਾ, ਲੱਭਣ ਲਈ ਅਪਣਾਓ ਇਹ ਐਪ, ਸਰਕਾਰ ਵੀ ਕਰ ਰਹੀ ਮਦਦ
ਸਮਾਰਟਫੋਨ ਗਵਾਚਣ ਦੀ ਹਾਲਤ 'ਚ ਗੂਗਲ ਦਾ ਇੱਕ ਬੇਹੱਦ ਮਦਦਗਾਰ ਤੇ ਅਸਾਨ ਟੂਲ ਕੰਮ ਆ ਸਕਦਾ ਹੈ, ਜਿਸ ਬਾਰੇ ਜ਼ਿਆਦਾਤਰ ਲੋਕ ਜਾਣਦੇ ਹੀ ਨਹੀਂ। ਇਸ ਟੂਲ ਦਾ ਨਾਂ ਹੈ 'ਫਾਇੰਡ ਮਾਈ ਡਿਵਾਈਸ'।
![ਸਮਾਰਟਫੋਨ ਗੁਆਚ ਗਿਆ ਤਾਂ ਘਬਰਾਓ ਨਾ, ਲੱਭਣ ਲਈ ਅਪਣਾਓ ਇਹ ਐਪ, ਸਰਕਾਰ ਵੀ ਕਰ ਰਹੀ ਮਦਦ Use 'find my device' to track android phone ਸਮਾਰਟਫੋਨ ਗੁਆਚ ਗਿਆ ਤਾਂ ਘਬਰਾਓ ਨਾ, ਲੱਭਣ ਲਈ ਅਪਣਾਓ ਇਹ ਐਪ, ਸਰਕਾਰ ਵੀ ਕਰ ਰਹੀ ਮਦਦ](https://static.abplive.com/wp-content/uploads/sites/5/2020/02/04185657/find-device.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸਮਾਰਟਫੋਨ ਗਵਾਚਣ ਦੀ ਹਾਲਤ 'ਚ ਗੂਗਲ ਦਾ ਇੱਕ ਬੇਹੱਦ ਮਦਦਗਾਰ ਤੇ ਅਸਾਨ ਟੂਲ ਕੰਮ ਆ ਸਕਦਾ ਹੈ, ਜਿਸ ਬਾਰੇ ਜ਼ਿਆਦਾਤਰ ਲੋਕ ਜਾਣਦੇ ਹੀ ਨਹੀਂ। ਇਸ ਟੂਲ ਦਾ ਨਾਂ ਹੈ 'ਫਾਇੰਡ ਮਾਈ ਡਿਵਾਈਸ'। ਜੀਮੇਲ ਅਕਾਊਂਟ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ ਆਸਾਨੀ ਨਾਲ ਲੱਭ ਸਕਦੇ ਹੋ। ਇਸ ਤੋਂ ਬਾਅਦ 'ਫਾਇੰਡ ਮਾਈ ਡਿਵਾਈਸ' ਦੀ ਆਫੀਸ਼ੀਅਲ ਡਿਵਾਇਸ 'ਤੇ ਜਾਓ। ਇੱਥੇ ਆਪਣੀ ਈ-ਮੇਲ ਆਈਡੀ ਲਾਗ ਇਨ ਕਰੋ।
ਲਾਗ ਇਨ ਕਰਦੇ ਹੀ ਤੁਹਾਨੂੰ ਤੁਹਾਡੇ ਫੋਨ ਦੀ ਲੋਕੇਸ਼ਨ ਦਿਖਣ ਲੱਗ ਪਵੇਗੀ। ਇੱਥੇ ਤੁਸੀਂ ਹੋਰ ਆਪਸ਼ਨ ਵੀ ਯੂਜ ਕਰ ਸਕਦੇ ਹੋ। ਸਾਈਟ 'ਤੇ ਮੌਜੂਦ ਪਲੇਅ ਸਾਉਂਡ ਆਪਸ਼ਨ ਦੀ ਮਦਦ ਨਾਲ ਸਮਾਰਟਫੋਨ 'ਚ ਰਿੰਗਟੋਨ ਜਾਂ ਨੋਟੀਫਿਕੇਸ਼ਨ ਵੱਜਣ ਲੱਗੇਗੀ, ਫਿਰ ਭਾਵੇਂ ਉਹ ਸਾਈਲੈਂਟ ਮੋਡ 'ਤੇ ਕਿਉਂ ਨਾ ਹੋਵੇ।
ਦੱਸ ਦਈਏ ਕਿ ਸੰਚਾਰ ਤੇ ਸੂਚਨਾ ਟੈਕਨੋਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੋਬਾਈਲ ਚੋਰੀ ਨੂੰ ਲੈ ਕੇ ਇੱਕ ਪੋਰਟਲ ਵੀ ਲਾਂਚ ਕੀਤਾ ਹੈ। ਫੋਨ ਚੋਰੀ ਹੋਣ 'ਤੇ ਸਭ ਤੋਂ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਚੋਰੀ ਜਾਂ ਗੁਆਚੇ ਫੋਨ ਦੀ ਆਈਐਮਈਆਈ ਨੰਬਰ ਬਲਾਕ ਕਰਾਉਣ ਲਈ ਤੁਹਾਨੂੰ https://www.ceir.gov.in ਪੋਰਟਲ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਰਿਕਵੈਸਟ ਆਡੀ ਮਿਲੇਗੀ ਜਿਸ ਨਾਲ ਤੁਸੀਂ ਮੋਬਾਈਲ ਦੀ ਸਥਿਤੀ 'ਤੇ ਨਜ਼ਰ ਰੱਖ ਸਕਦੇ ਹੋ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)