Vivo X80 Lite ਜਲਦ ਹੀ ਹੋਵੇਗਾ ਲਾਂਚ, ਲੀਕ ਤੋਂ ਸਾਹਮਣੇ ਆਏ ਫੀਚਰਸ ਅਤੇ ਕੀਮਤ
Vivo S15 Pro ਦੀ ਤਰ੍ਹਾਂ Vivo X80 Lite ਫੋਨ 'ਚ 6.56-ਇੰਚ ਦੀ AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ। Vivo X80 Lite ਫੋਨ ਦੀ ਡਿਸਪਲੇਅ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰ ਸਕਦੀ ਹੈ।
Vivo X80 Lite: Vivo ਜਲਦ ਹੀ ਇੱਕ ਹੋਰ ਮਿਡ-ਰੇਂਜ ਬਜਟ ਸਮਾਰਟਫੋਨ ਲਾਂਚ ਕਰ ਸਕਦਾ ਹੈ। ਇਸ ਫੋਨ ਦਾ ਨਾਮ Vivo X80 Lite ਹੋ ਸਕਦਾ ਹੈ। ਕੰਪਨੀ ਦਾ ਇਹ ਆਉਣ ਵਾਲਾ ਸਮਾਰਟਫੋਨ Vivo S15 Pro ਦਾ ਰੀਬ੍ਰਾਂਡਡ ਵਰਜ਼ਨ ਹੋ ਸਕਦਾ ਹੈ, ਜੋ ਕੁਝ ਮਹੀਨੇ ਪਹਿਲਾਂ ਲਾਂਚ ਕੀਤਾ ਗਿਆ ਸੀ। ਇਸ ਫੋਨ ਨੂੰ ਲਾਂਚ ਤੋਂ ਪਹਿਲਾਂ ਮਾਡਲ ਨੰਬਰ V2208 ਦੇ ਨਾਲ ਗੂਗਲ ਸਪੋਰਟ ਡਿਵਾਈਸ ਲਿਸਟ 'ਚ ਦੇਖਿਆ ਗਿਆ ਹੈ। ਨਾਲ ਹੀ, ਇਸ ਨੂੰ GCF ਅਥਾਰਟੀ ਦੀ ਵੈੱਬਸਾਈਟ 'ਤੇ ਵੀ ਦੇਖਿਆ ਗਿਆ ਹੈ। ਹਾਲਾਂਕਿ, ਵੀਵੋ ਦੇ ਇਸ ਆਉਣ ਵਾਲੇ ਫੋਨ ਦਾ ਕੋਈ ਸਪੈਸੀਫਿਕੇਸ਼ਨ ਅਜੇ ਸਾਹਮਣੇ ਨਹੀਂ ਆਇਆ ਹੈ, ਪਰ ਇਸ ਦੇ ਕਈ ਸਪੈਸੀਫਿਕੇਸ਼ਨ (Vivo X80 Lite Specifications) ਲੀਕ ਦੇ ਜ਼ਰੀਏ ਸਾਹਮਣੇ ਆਏ ਹਨ।
Vivo X80 Lite ਡਿਸਪਲੇ- Vivo S15 Pro ਦੀ ਤਰ੍ਹਾਂ Vivo X80 Lite ਫੋਨ 'ਚ 6.56-ਇੰਚ ਦੀ AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ। Vivo X80 Lite ਫੋਨ ਦੀ ਡਿਸਪਲੇਅ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰ ਸਕਦੀ ਹੈ। ਨਾਲ ਹੀ ਇਸ 'ਚ FHD+ ਰੈਜ਼ੋਲਿਊਸ਼ਨ ਨੂੰ ਵੀ ਸਪੋਰਟ ਕੀਤਾ ਜਾ ਸਕਦਾ ਹੈ। ਫੋਨ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 1080*2376 ਪਿਕਸਲ ਹੋ ਸਕਦਾ ਹੈ, ਜਦਕਿ ਸਕਰੀਨ ਦੀ ਪੀਕ ਬ੍ਰਾਈਟਨੈੱਸ 1500 ਨਾਈਟਸ ਦਿੱਤੀ ਜਾ ਸਕਦੀ ਹੈ।
Vivo X80 Lite ਦੇ ਸਪੈਸੀਫਿਕੇਸ਼ਨਸ
- Vivo ਦੇ Vivo X80 Lite ਫੋਨ ਨੂੰ 8GB/12GB ਰੈਮ ਦੇ ਨਾਲ 256GB ਇੰਟਰਨਲ ਸਟੋਰੇਜ 'ਚ ਪੇਸ਼ ਕੀਤਾ ਜਾ ਸਕਦਾ ਹੈ।
- ਫੋਨ 'ਚ 4,500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ 80W ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ।
- ਸਮਾਰਟਫੋਨ 'ਚ MediaTek Dimensity 8100 ਚਿਪਸੈੱਟ ਪਾਇਆ ਜਾ ਸਕਦਾ ਹੈ।
- Vivo X80 Lite ਸਮਾਰਟਫੋਨ Android 12 'ਤੇ ਆਧਾਰਿਤ FunTouch OS13 'ਤੇ ਕੰਮ ਕਰ ਸਕਦਾ ਹੈ।
- ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਫੋਨ 'ਚ 50MP ਪ੍ਰਾਇਮਰੀ, 12MP ਅਲਟਰਾ ਵਾਈਡ ਅਤੇ 2MP ਡੈਪਥ ਸੈਂਸਰ ਦਿੱਤਾ ਜਾ ਸਕਦਾ ਹੈ।
- ਸੈਲਫੀ ਅਤੇ ਵੀਡੀਓ ਕਾਲਿੰਗ ਲਈ Vivo X80 Lite ਫੋਨ ਵਿੱਚ ਇੱਕ 32MP ਕੈਮਰਾ ਪਾਇਆ ਜਾ ਸਕਦਾ ਹੈ।
Vivo X80 Lite ਕੀਮਤ- Vivo X80 Lite ਨੂੰ 40 ਹਜ਼ਾਰ ਰੁਪਏ ਤੋਂ 45 ਹਜ਼ਾਰ ਰੁਪਏ ਦੀ ਕੀਮਤ ਰੇਂਜ ਵਿੱਚ ਪੇਸ਼ ਕੀਤੇ ਜਾਣ ਦਾ ਅਨੁਮਾਨ ਹੈ। ਇਸ ਕੀਮਤ ਰੇਂਜ ਵਿੱਚ, ਇਹ ਭਾਰਤ ਵਿੱਚ ਪਾਏ ਜਾਣ ਵਾਲੇ OnePlus Nord 2T, OPPO Reno 8 ਵਰਗੇ ਫੋਨਾਂ ਨਾਲ ਮੁਕਾਬਲਾ ਕਰ ਸਕਦਾ ਹੈ।