ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਸਸਤਾ AI ਮਾਡਲ ਲਾਂਚ ਕਰਕੇ ਦੁਨੀਆ 'ਚ ਮਚਾਇਆ ਤਹਿਲਕਾ, Tech ਜਗਤ 'ਚ ਭੂਚਾਲ ਲਿਆਉਣ ਵਾਲੀ ਚੀਨੀ ਸਟਾਰਟਅੱਪ DeepSeek ਦੀ ਜਾਣੋ ਪੂਰੀ ਕਹਾਣੀ

AI ਦੇ ਦੌਰ ਵਿੱਚ ਕੰਮ ਕਰ ਰਹੇ ਟੇਕ ਜਗਤ ਵਿੱਚ ਚੀਨੀ ਸਟਾਰਟਅੱਪ DeepSeek ਨੇ ਭੂਚਾਲ ਮਚਾ ਦਿੱਤਾ ਹੈ। ਇਸ ਮਹੀਨੇ ਡਾਊਨਲੋਡ ਲਈ ਉਪਲਬਧ ਹੋਏ ਕੰਪਨੀ ਦੇ ਏਆਈ ਮਾਡਲ ਨੇ OpenAI ਦੇ ChatGPT ਨੂੰ ਪਛਾੜ ਦਿੱਤਾ ਹੈ।

AI ਦੇ ਦੌਰ ਵਿੱਚ ਕੰਮ ਕਰ ਰਹੇ ਟੇਕ ਜਗਤ ਵਿੱਚ ਚੀਨੀ ਸਟਾਰਟਅੱਪ DeepSeek ਨੇ ਭੂਚਾਲ ਮਚਾ ਦਿੱਤਾ ਹੈ। ਇਸ ਮਹੀਨੇ ਡਾਊਨਲੋਡ ਲਈ ਉਪਲਬਧ ਹੋਏ ਕੰਪਨੀ ਦੇ ਏਆਈ ਮਾਡਲ ਨੇ OpenAI ਦੇ ChatGPT ਨੂੰ ਪਛਾੜ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸਨੂੰ ਆਪਣੇ ਦੇਸ਼ ਦੀਆਂ ਕੰਪਨੀਆਂ ਲਈ ਖਤਰੇ ਦੀ ਘੰਟੀ ਦੱਸਿਆ ਹੈ, ਜਦਕਿ OpenAI ਦੇ ਸੀਈਓ ਸੈਮ ਆਲਟਮੈਨ ਵੀ ਆਪਣੇ ਆਪ ਨੂੰ DeepSeek ਦੀ ਪ੍ਰਸ਼ੰਸਾ ਕਰਨ ਤੋਂ ਰੋਕ ਨਹੀਂ ਪਾ ਰਹੇ ਹਨ। ਆਓ ਜਾਣੀਏ ਕਿ DeepSeek ਕਦੋਂ ਸ਼ੁਰੂ ਹੋਈ ਅਤੇ ਕਿਵੇਂ ਇਸਨੇ ਟੇਕ ਜਗਤ ਵਿੱਚ ਧੂਮ ਮਚਾਈ ਹੈ।

2023 ਵਿੱਚ ਸ਼ੁਰੂ ਹੋਈ ਸੀ ਕੰਪਨੀ

DeepSeek ਦੀ ਸ਼ੁਰੂਆਤ 2023 ਵਿੱਚ ਹੋਈ ਸੀ। ਇਸਦੇ CEO ਲਿਯਾਂਗ ਵੇਨਫੇਂਗ ਹਨ। ਉਹ "ਹਾਈ-ਫਲਾਇਰ" ਨਾਮਕ ਇੱਕ ਹੇਜ ਫੰਡ ਦੇ ਸੰਸਥਾਪਕ ਸਨ। ਇਸੇ ਫੰਡ ਨੇ DeepSeek ਦੀ ਪੂਰੀ ਫੰਡਿੰਗ ਕੀਤੀ ਹੈ। ਕੰਪਨੀ ਨੇ 2022 ਵਿੱਚ Nvidia ਤੋਂ ਲਗਭਗ 10,000 ਹਾਈ ਪੈਰਫਾਰਮੈਂਸ ਵਾਲੀਆਂ A100 ਗ੍ਰਾਫਿਕ ਪ੍ਰੋਸੈਸਰ ਚਿੱਪਾਂ ਖਰੀਦੀਆਂ ਸਨ। ਇਸਦੀ ਮਦਦ ਨਾਲ ਉਹ ਆਪਣਾ ਪਹਿਲਾ ਏਆਈ ਸਿਸਟਮ ਬਣਾਉਣ ਵਿੱਚ ਸਫਲ ਰਹੇ। ਇਸ ਤੋਂ ਬਾਅਦ ਅਮਰੀਕਾ ਨੇ ਚੀਨ ਨੂੰ ਇਹ ਚਿੱਪ ਦੇਣ 'ਤੇ ਪਾਬੰਦੀ ਲਾ ਦਿੱਤੀ। ਹੁਣ DeepSeek ਨੇ ਕਿਹਾ ਹੈ ਕਿ ਉਸਦਾ ਹਾਲੀਏ ਏਆਈ ਮਾਡਲ Nvidia ਦੀ ਲੋ-ਪੈਰਫਾਰਮੈਂਸ H800 ਚਿੱਪ ਦੀ ਮਦਦ ਨਾਲ ਬਣਿਆ ਹੈ। ਇਸਨੂੰ ਅਮਰੀਕਾ ਨੂੰ ਇੱਕ ਜਵਾਬ ਮੰਨਿਆ ਜਾ ਰਿਹਾ ਹੈ।

ਕਿਫ਼ਾਇਤੀ AI ਮਾਡਲ ਬਣਾ ਕੇ ਸਭ ਨੂੰ ਚੌਂਕਾਇਆ

DeepSeek ਦੇ ਏਆਈ ਅਸਿਸਟੈਂਟ ਨੇ ਡਾਊਨਲੋਡਿੰਗ ਦੇ ਮਾਮਲੇ ਵਿੱਚ OpenAI ਦੇ ChatGPT ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਅਮਰੀਕਾ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ Apple App Store 'ਤੇ ਸਭ ਤੋਂ ਜਿਆਦਾ ਡਾਊਨਲੋਡ ਹੋਣ ਵਾਲੀਆਂ ਐਪਸ ਵਿੱਚ ਸਿੱਖਰ 'ਤੇ ਪਹੁੰਚ ਗਿਆ ਹੈ। ਇਸ ਮਾਡਲ 'ਤੇ ਆਏ ਖਰਚ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। DeepSeek ਦਾ ਕਹਿਣਾ ਹੈ ਕਿ ਉਸਦਾ ਲੇਟਸਟ ਏਆਈ ਮਾਡਲ ਸਿਰਫ 5.6 ਮਿਲੀਅਨ ਡਾਲਰ ਵਿੱਚ ਬਣ ਕੇ ਤਿਆਰ ਹੋ ਗਿਆ ਹੈ।

ਇਹ ਖਰਚ ਇੰਨਾ ਘੱਟ ਹੈ ਕਿ ਕਈ ਲੋਕ ਇਸ 'ਤੇ ਭਰੋਸਾ ਨਹੀਂ ਕਰ ਪਾ ਰਹੇ ਹਨ। ਇੰਨੀ ਘੱਟ ਲਾਗਤ ਨੇ ਅਮਰੀਕੀ ਕੰਪਨੀਆਂ ਨੂੰ ਵੀ ਸ਼ੱਕ ਦੇ ਦਾਇਰੇ ਵਿੱਚ ਲਾ ਦਿੱਤਾ ਹੈ, ਜੋ ਏਆਈ ਦੇ ਨਾਮ 'ਤੇ ਭਾਰੀ-ਭਾਰੀ ਨਿਵੇਸ਼ ਕਰ ਰਹੀਆਂ ਹਨ। ਪਿਛਲੇ ਹਫਤੇ ਰਿਲੀਜ਼ ਹੋਏ DeepSeek-R1 ਨੂੰ ਵਰਤਣਾ ਕੰਮ ਦੇ ਆਧਾਰ 'ਤੇ OpenAI ਦੇ o1 ਮਾਡਲ ਦੀ ਤੁਲਨਾ ਵਿੱਚ 20-50 ਗੁਣਾ ਸਸਤਾ ਹੈ।

ਅਮਰੀਕੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ

ਮੈਟਾ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਏਆਈ ਦੇ ਵਿਕਾਸ 'ਤੇ 65 ਬਿਲੀਅਨ ਡਾਲਰ ਖਰਚੇਗਾ। OpenAI ਦੇ CEO ਸੈਮ ਆਲਟਮੈਨ ਨੇ ਪਿਛਲੇ ਸਾਲ ਕਿਹਾ ਸੀ ਕਿ ਏਆਈ ਇੰਡਸਟਰੀ ਨੂੰ ਅਰਬਾਂ-ਖਰਬਾਂ ਦੇ ਨਿਵੇਸ਼ ਦੀ ਲੋੜ ਹੈ। ਹੁਣ ਚੀਨੀ ਕੰਪਨੀ ਨੇ ਇੱਕ ਸਸਤਾ ਮਾਡਲ ਲੈ ਆ ਕੇ ਇਨ੍ਹਾਂ ਘੋਸ਼ਣਾਵਾਂ ਅਤੇ ਅਨੁਮਾਨਾਂ ਨੂੰ ਸ਼ੱਕ ਦੇ ਦਾਇਰੇ ਵਿੱਚ ਲਾ ਦਿੱਤਾ ਹੈ। ਇਸਦਾ ਅਸਰ ਕੰਪਨੀਆਂ ਦੇ ਸ਼ੇਅਰਾਂ 'ਤੇ ਵੀ ਪਿਆ ਹੈ। ਸਸਤੇ ਏਆਈ ਮਾਡਲ ਦੀ ਖਬਰ ਆਉਣ ਦੇ ਬਾਅਦ ਅਮਰੀਕੀ ਬਜ਼ਾਰ ਵਿੱਚ Nasdaq ਵਿੱਚ 3.1 ਪ੍ਰਤੀਸ਼ਤ ਦੀ ਗਿਰਾਵਟ ਵੇਖੀ ਗਈ, ਜਦੋਂਕਿ S&P 500 1.5 ਪ੍ਰਤੀਸ਼ਤ ਤੱਕ ਟੁੱਟ ਗਿਆ ਸੀ। ਅਮਰੀਕਾ ਨਾਲ ਨਾਲ ਦੁਨੀਆ ਭਰ ਦੇ ਬਜ਼ਾਰਾਂ 'ਤੇ ਇਸਦਾ ਅਸਰ ਦੇਖਣ ਨੂੰ ਮਿਲਿਆ।

ਚੀਨ ਨੂੰ ਫਿਰ ਮੁਕਾਬਲੇ ਵਿੱਚ ਲਿਆਈ DeepSeek

ChatGPT ਨਾਲ ਏਆਈ ਮਾਡਲ ਦੀ ਦੌੜ ਵਿੱਚ ਅਮਰੀਕਾ ਸਭ ਤੋਂ ਅੱਗੇ ਸੀ। ਚੀਨ ਨੇ ਇਸ ਮੁਕਾਬਲੇ ਵਿੱਚ Ernie ਬੋਟ ਉਤਾਰਿਆ ਸੀ, ਜਿਸਨੂੰ ਬਾਇਡੂ ਨੇ ਤਿਆਰ ਕੀਤਾ ਸੀ, ਪਰ ਇਹ ਲੋਕਾਂ ਦੀ ਉਮੀਦਾਂ 'ਤੇ ਖਰਾ ਨਹੀਂ ਉਤਰਿਆ। ਉਸ ਸਮੇਂ ਕਿਹਾ ਗਿਆ ਸੀ ਕਿ ਚੀਨੀ ਕੰਪਨੀਆਂ ਲਈ ਇਸ ਖੇਤਰ ਵਿੱਚ ਅਮਰੀਕਾ ਨੂੰ ਟੱਕਰ ਦੇਣਾ ਮੁਸ਼ਕਲ ਹੈ, ਪਰ  

ਪਰ ਹੁਣ DeepSeek ਨੇ ਇਹ ਬਾਜੀ ਪਲਟ ਦਿੱਤੀ ਹੈ। ਇਸਦੀ ਗੁਣਵੱਤਾ ਅਤੇ ਘੱਟ ਕੀਮਤ ਨੇ ਚੀਨ ਨੂੰ ਇੱਕ ਵਾਰ ਫਿਰ ਮੁਕਾਬਲੇ ਵਿੱਚ ਲਾ ਖੜਾ ਕੀਤਾ ਹੈ। DeepSeek ਦਾ ਕਹਿਣਾ ਹੈ ਕਿ ਉਸਦੇ V3 ਅਤੇ R1 ਮਾਡਲ OpenAI ਅਤੇ ਮੈਟਾ ਦੇ ਸਭ ਤੋਂ ਅਡਵਾਂਸਡ ਮਾਡਲਾਂ ਦੇ ਮੁਕਾਬਲੇ ਦੇ ਹਨ।

ਚੀਨੀ ਸਰਕਾਰ ਖੁਸ਼

DeepSeek ਦੀ ਕਾਮਯਾਬੀ ਚੀਨੀ ਸਰਕਾਰ ਲਈ ਵੀ ਇੱਕ ਵੱਡੀ ਕਾਮਯਾਬੀ ਵਾਂਗ ਆਈ ਹੈ। ਅਮਰੀਕਾ ਤੋਂ ਕਈ ਪਾਬੰਦੀਆਂ ਦੇ ਬਾਵਜੂਦ DeepSeek ਅਮਰੀਕੀ ਕੰਪਨੀਆਂ ਨੂੰ ਟੱਕਰ ਦੇ ਰਹੀ ਹੈ। ਇਸ ਨੂੰ ਚੀਨੀ ਸਰਕਾਰ ਨੂੰ ਵੀ ਰਾਹਤ ਦੀ ਸਾਂਸ ਮਿਲੀ ਹੈ। DeepSeek-R1 ਮਾਡਲ ਦੀ ਲਾਂਚਿੰਗ ਦੇ ਦਿਨ ਯਾਨੀ 20 ਜਨਵਰੀ ਨੂੰ ਕੰਪਨੀ ਦੇ ਸੀਈਓ ਲਿਆਂਗ ਨੇ ਚੀਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਦੂਜੇ ਪਾਸੇ ਇਸਨੇ ਡੋਨਾਲਡ ਟ੍ਰੰਪ ਦੀ ਟੈਂਸ਼ਨ ਵਧਾ ਦਿੱਤੀ ਹੈ। ਉਨ੍ਹਾਂ ਇਸਨੂੰ ਅਮਰੀਕੀ ਕੰਪਨੀਆਂ ਲਈ 'ਵੈਕੇਅਪ ਕਾਲ' ਕਹਿ ਦਿਤਾ ਹੈ।

ਭਾਰਤ ਵਿੱਚ ਕੰਪਨੀ ਦੀ ਰਾਹ ਮੁਸ਼ਕਿਲ

DeepSeek ਹਾਲਾਂਕਿ ਹੁਣ ਤੱਕ ਦੁਨੀਆਂ ਭਰ ਵਿੱਚ ਸੁਰਖੀਆਂ ਵਿੱਚ ਹੈ, ਪਰ ਭਾਰਤ ਵਿੱਚ ਇਸ ਦੀ ਰਾਹ ਮੁਸ਼ਕਿਲ ਹੋਣ ਵਾਲੀ ਹੈ। ਦਰਅਸਲ, ਸਰਕਾਰ ਚੀਨੀ ਟੈਕਨੋਲੋਜੀ 'ਤੇ ਨਿਰਭਰਤਾ ਘਟਾਉਣ ਚਾਹੁੰਦੀ ਹੈ ਅਤੇ ਹੁਣ ਭਾਰਤੀ ਕੰਪਨੀਆਂ ਅਮਰੀਕਾ ਤੋਂ ਹੀ GPU ਅਤੇ ਹੋਰ AI ਟੈਕਨੋਲੋਜੀ ਆਯਾਤ ਕਰ ਰਹੀਆਂ ਹਨ। ਭਾਰਤ ਸਰਕਾਰ ਪਹਿਲਾਂ ਹੀ ਟਿਕਟੋਕ ਸਮੇਤ ਕਈ ਐਪਸ ਨੂੰ ਬਲੌਕ ਕਰ ਚੁੱਕੀ ਹੈ ਅਤੇ ਦੇਸ਼ ਵਿੱਚ Huawei ਅਤੇ ZTE ਜਿਹੀਆਂ ਚੀਨੀ ਕੰਪਨੀਆਂ ਦੇ ਉਪਕਰਣਾਂ 'ਤੇ ਵੀ ਬੈਨ ਲਗਾ ਚੁੱਕੀ ਹੈ। ਇਸ ਤਰ੍ਹਾਂ ਇਸ ਤਰ੍ਹਾਂ ਭਾਰਤ ਵਿੱਚ ਆਪਣੇ ਪੈਰ ਫੈਲਾਉਣਾ DeepSeek ਲਈ ਇੱਕ ਚੁਣੌਤੀਪੂਰਨ ਹੋਣ ਵਾਲਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਤੋਂ ਇੱਕ ਹੋਰ ਗ਼ੈਰ-ਪੰਜਾਬੀ ਦੇ ਰਾਜ ਸਭਾ 'ਚ ਦਾਖਲੇ ਲਈ ਜ਼ਮੀਨ ਤਿਆਰ ਕਰ ਰਹੀ ਆਪ, ਪ੍ਰਤਾਪ ਬਾਜਵਾ ਨੇ ਲੋਕਾਂ ਸਾਹਮਣੇ ਰੱਖੀ ਸੱਚਾਈ
ਪੰਜਾਬ ਤੋਂ ਇੱਕ ਹੋਰ ਗ਼ੈਰ-ਪੰਜਾਬੀ ਦੇ ਰਾਜ ਸਭਾ 'ਚ ਦਾਖਲੇ ਲਈ ਜ਼ਮੀਨ ਤਿਆਰ ਕਰ ਰਹੀ ਆਪ, ਪ੍ਰਤਾਪ ਬਾਜਵਾ ਨੇ ਲੋਕਾਂ ਸਾਹਮਣੇ ਰੱਖੀ ਸੱਚਾਈ
ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆਂ ਸਮਾਂ, ਹੁਣ ਇੰਨੇ ਵਜੇ ਖੁੱਲ੍ਹਣਗੇ ਸਕੂਲ
ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆਂ ਸਮਾਂ, ਹੁਣ ਇੰਨੇ ਵਜੇ ਖੁੱਲ੍ਹਣਗੇ ਸਕੂਲ
US ਰਾਸ਼ਟਰਪਤੀ ਟਰੰਪ ਦਾ ਨਵਾਂ Gold Card ਐਲਾਨ, ''ਪੈਸੇ ਦਿਓ, ਅਮਰੀਕਾ ਦੀ ਨਾਗਰਿਕਤਾ ਲਓ''
US ਰਾਸ਼ਟਰਪਤੀ ਟਰੰਪ ਦਾ ਨਵਾਂ Gold Card ਐਲਾਨ, ''ਪੈਸੇ ਦਿਓ, ਅਮਰੀਕਾ ਦੀ ਨਾਗਰਿਕਤਾ ਲਓ''
AI uprising: ਭਵਿੱਖ 'ਚ AI ਹੋਵੇਗਾ ਵੱਡਾ ਖ਼ਤਰਾ ? ਅਚਾਨਕ  'Secret Code 'ਚ ਗੱਲਾਂ ਕਰਨ ਲੱਗੇ AI Assistants, ਵੀਡੀਓ ਨੇ ਛੇੜੀ ਨਵੀਂ ਬਹਿਸ
AI uprising: ਭਵਿੱਖ 'ਚ AI ਹੋਵੇਗਾ ਵੱਡਾ ਖ਼ਤਰਾ ? ਅਚਾਨਕ 'Secret Code 'ਚ ਗੱਲਾਂ ਕਰਨ ਲੱਗੇ AI Assistants, ਵੀਡੀਓ ਨੇ ਛੇੜੀ ਨਵੀਂ ਬਹਿਸ
Advertisement
ABP Premium

ਵੀਡੀਓਜ਼

Bikram Majithiya|Harjinder Singh Dhami| ਧਾਮੀ ਕੋਲ ਪਹੁੰਚੇ ਬਿਕਰਮ ਮਜੀਠੀਆ, ਕੀ ਮੰਨਣਗੇ ਧਾਮੀ ?Ludhiana West| Sanjeev Arora| AAP ਨੇ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਨੂੰ ਜਿਮਨੀ ਚੋਣ ਲਈ ਉਮੀਦਵਾਰ ਬਣਾਇਆ..Pargat Singh Vs Aman Arora| ਪਰਗਟ ਸਿੰਘ ਤੇ ਅਮਨ ਅਰੋੜਾ 'ਚ ਹੋਈ ਤਿੱਖੀ ਬਹਿਸ, ਕਿਸਨੇ ਕਿਸਨੂੰ ਕਰਾਇਆ ਚੁੱਪBSF ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਇੱਕ ਹੋਰ ਗ਼ੈਰ-ਪੰਜਾਬੀ ਦੇ ਰਾਜ ਸਭਾ 'ਚ ਦਾਖਲੇ ਲਈ ਜ਼ਮੀਨ ਤਿਆਰ ਕਰ ਰਹੀ ਆਪ, ਪ੍ਰਤਾਪ ਬਾਜਵਾ ਨੇ ਲੋਕਾਂ ਸਾਹਮਣੇ ਰੱਖੀ ਸੱਚਾਈ
ਪੰਜਾਬ ਤੋਂ ਇੱਕ ਹੋਰ ਗ਼ੈਰ-ਪੰਜਾਬੀ ਦੇ ਰਾਜ ਸਭਾ 'ਚ ਦਾਖਲੇ ਲਈ ਜ਼ਮੀਨ ਤਿਆਰ ਕਰ ਰਹੀ ਆਪ, ਪ੍ਰਤਾਪ ਬਾਜਵਾ ਨੇ ਲੋਕਾਂ ਸਾਹਮਣੇ ਰੱਖੀ ਸੱਚਾਈ
ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆਂ ਸਮਾਂ, ਹੁਣ ਇੰਨੇ ਵਜੇ ਖੁੱਲ੍ਹਣਗੇ ਸਕੂਲ
ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆਂ ਸਮਾਂ, ਹੁਣ ਇੰਨੇ ਵਜੇ ਖੁੱਲ੍ਹਣਗੇ ਸਕੂਲ
US ਰਾਸ਼ਟਰਪਤੀ ਟਰੰਪ ਦਾ ਨਵਾਂ Gold Card ਐਲਾਨ, ''ਪੈਸੇ ਦਿਓ, ਅਮਰੀਕਾ ਦੀ ਨਾਗਰਿਕਤਾ ਲਓ''
US ਰਾਸ਼ਟਰਪਤੀ ਟਰੰਪ ਦਾ ਨਵਾਂ Gold Card ਐਲਾਨ, ''ਪੈਸੇ ਦਿਓ, ਅਮਰੀਕਾ ਦੀ ਨਾਗਰਿਕਤਾ ਲਓ''
AI uprising: ਭਵਿੱਖ 'ਚ AI ਹੋਵੇਗਾ ਵੱਡਾ ਖ਼ਤਰਾ ? ਅਚਾਨਕ  'Secret Code 'ਚ ਗੱਲਾਂ ਕਰਨ ਲੱਗੇ AI Assistants, ਵੀਡੀਓ ਨੇ ਛੇੜੀ ਨਵੀਂ ਬਹਿਸ
AI uprising: ਭਵਿੱਖ 'ਚ AI ਹੋਵੇਗਾ ਵੱਡਾ ਖ਼ਤਰਾ ? ਅਚਾਨਕ 'Secret Code 'ਚ ਗੱਲਾਂ ਕਰਨ ਲੱਗੇ AI Assistants, ਵੀਡੀਓ ਨੇ ਛੇੜੀ ਨਵੀਂ ਬਹਿਸ
ਲਾਂਚ ਤੋਂ ਪਹਿਲਾਂ ਲੀਕ ਹੋ ਗਈ Google Pixel 9a ਦੀ ਕੀਮਤ! ਜਾਣੋ ਕਿਹੜੇ ਫੀਚਰਸ ਨਾਲ ਹੋਵੇਗਾ ਲੈਸ
ਲਾਂਚ ਤੋਂ ਪਹਿਲਾਂ ਲੀਕ ਹੋ ਗਈ Google Pixel 9a ਦੀ ਕੀਮਤ! ਜਾਣੋ ਕਿਹੜੇ ਫੀਚਰਸ ਨਾਲ ਹੋਵੇਗਾ ਲੈਸ
ਸਾਵਧਾਨ! ਤੇਜ਼ੀ ਨਾਲ ਵੱਧ ਰਹੀ ਆਹ ਬਿਮਾਰੀ, ਔਰਤਾਂ ਹੋ ਜਾਣ ਅਲਰਟ
ਸਾਵਧਾਨ! ਤੇਜ਼ੀ ਨਾਲ ਵੱਧ ਰਹੀ ਆਹ ਬਿਮਾਰੀ, ਔਰਤਾਂ ਹੋ ਜਾਣ ਅਲਰਟ
ਔਰਤ ਨੇ 5 ਸਾਲ ਦੇ ਬੱਚੇ ਨੂੰ ਕਾਰ ਨਾਲ ਦਰੜਿਆ, CCTV 'ਚ ਕੈਦ ਹੋਈ ਭਿਆਨਕ ਘਟਨਾ, ਵੀਡੀਓ ਹੋਈ ਵਾਇਰਲ
ਔਰਤ ਨੇ 5 ਸਾਲ ਦੇ ਬੱਚੇ ਨੂੰ ਕਾਰ ਨਾਲ ਦਰੜਿਆ, CCTV 'ਚ ਕੈਦ ਹੋਈ ਭਿਆਨਕ ਘਟਨਾ, ਵੀਡੀਓ ਹੋਈ ਵਾਇਰਲ
ਕੇਂਦਰ ਦੀ ਪੰਜਾਬ ਖ਼ਿਲਾਫ਼ ਇੱਕ ਹੋਰ ਚਾਲ ! CBSE ਨੇ ਖੇਤਰੀ ਭਾਸ਼ਾਵਾਂ ਦੀ ਸੂਚੀ 'ਚੋਂ ਹਟਾਈ ਪੰਜਾਬੀ, ਸਿਆਸਤ 'ਚ ਆਇਆ ਭੂਚਾਲ
ਕੇਂਦਰ ਦੀ ਪੰਜਾਬ ਖ਼ਿਲਾਫ਼ ਇੱਕ ਹੋਰ ਚਾਲ ! CBSE ਨੇ ਖੇਤਰੀ ਭਾਸ਼ਾਵਾਂ ਦੀ ਸੂਚੀ 'ਚੋਂ ਹਟਾਈ ਪੰਜਾਬੀ, ਸਿਆਸਤ 'ਚ ਆਇਆ ਭੂਚਾਲ
Embed widget